ਮੂਨਕਾ ਛੰਬ ਇਲਾਕੇ ਅੱਗ ਲੱਗਣ ਕਾਰਨ 100 ਏਕੜ ਨਾੜ ਸੜਿਆ

04/30/2023 1:20:17 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਜਸਵਿੰਦਰ)- ਮੂਨਕਾ ਛੰਬ ਇਲਾਕੇ ਵਿਚ ਅੱਜ ਸਵੇਰੇ ਕਣਕ ਦੇ ਨਾੜ ਨੂੰ ਅੱਗ ਲੱਗਣ ਕਾਰਨ ਅਨੇਕਾਂ ਕਿਸਾਨਾਂ ਦਾ ਤੂੜੀ ਬਣਾਉਂਣ ਲਈ ਬਚਿਆ ਨਾੜ ਸੜ ਗਿਆ। ਅੱਗ ਲੱਗਣ ਦੀ ਘਟਨਾ ਦੀ ਸੂਚਨਾ ਮਿਲਣ 'ਤੇ ਦਸੂਹਾ ਤੋਂ ਆਈ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਕਿਸਾਨ ਆਗੂ ਅਮਰਜੀਤ ਸਿੰਘ ਮੂਨਕਾ ਨੇ ਦੱਸਿਆ ਕਿ ਅੱਗ ਕਾਰਨ ਬਲਦੇਵ ਸਿੰਘ ਮੂਨਕ ਕਲਾ, ਗੁਰਮੇਲ ਸਿੰਘ, ਦਲੀਪ ਸਿੰਘ, ਜੋਗਿੰਦਰ ਸਿੰਘ ਮੂਨਕ ਖ਼ੁਰਦ, ਹਰਬੰਸ ਸਿੰਘ ਮੂਨਕ ਖ਼ੁਰਦ, ਅਮਰੀਕ ਸਿੰਘ ਮੂਨਕਾ ਅਤੇ ਹੋਰਨਾਂ ਕਿਸਾਨਾਂ ਦਾ ਲਗਭਗ 100 ਏਕੜ ਨਾੜ ਸੜਿਆ ਹੈ। ਅੱਗ ਕਿਹੜੇ ਹਾਲਾਤ ਵਿਚ ਲੱਗੀ ਫਿਲਹਾਲ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ। 


shivani attri

Content Editor

Related News