ਰੂਮ ਹੀਟਰ ਚਲਾਉਂਦੇ ਹੋ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
Friday, Jan 03, 2025 - 03:10 PM (IST)
ਵੈੱਬ ਡੈਸਕ- ਸਰਦੀ ਦੇ ਮੌਸਮ 'ਚ ਕਮਰੇ ਦਾ ਤਾਪਮਾਨ ਵਧਾਉਣ ਯਾਨੀ ਕਮਰਾ ਗਰਮ ਕਰਨ ਲਈ ਲੋਕ ਰੂਮ ਹੀਟਰ ਦੀ ਵਰਤੋਂ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਹੀਟਰ ਨੂੰ ਲੋੜ ਤੋਂ ਵੱਧ ਚਲਾ ਕੇ ਰੱਖਣ ਨਾਲ ਇਸ ਨਾਲ ਫਾਇਦੇ ਤੋਂ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਹੈ। ਜੇਕਰ ਤੁਸੀਂ ਵੀ ਰੂਮ ਹੀਟਰ ਦਾ ਇਸਤੇਮਾਲ ਕਰਦੇ ਹੋ ਤਾਂ ਸਾਵਧਾਨੀ ਵਰਤਣ ਲਈ ਕੁਝ ਗੱਲਾਂ ਨੂੰ ਧਿਆਨ 'ਚ ਜ਼ਰੂਰ ਰੱਖੋ।
ਹੀਟਰ ਚਲਾਉਣ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:-
ਓਵਰਹੀਟ ਨਾ ਹੋਵੇ ਹੀਟਰ
ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਕਿ ਹੀਟਰ ਓਵਰਹੀਟ ਨਾ ਹੋਵੇ। ਓਵਰਹੀਟਿੰਗ ਨਾਲ ਹੀਟਰ ਦੇ ਡੈਮੇਜ ਹੋਣ, ਫਟਣ ਅਤੇ ਇਸ ਨਾਲ ਕਿਸੇ ਨੂੰ ਸੱਟ ਲੱਗਣ ਦੀ ਸੰਭਾਵਨਾ ਵੱਧ ਸਕਦੀ ਹੈ।
ਐਲਰਜੀ ਵਰਗੀ ਪਰੇਸ਼ਾਨੀ
ਹੀਟਰ ਬਹੁਤ ਦੇਰ ਤੱਕ ਚੱਲਦਾ ਰਹੇ ਤਾਂ ਇਸ ਨਾਲ ਐਲਰਜੀ ਅਤੇ ਇਨਫੈਕਸ਼ਨ ਦੀ ਸੰਭਾਵਨਾ ਵਧ ਜਾਂਦੀ ਹੈ। ਹੀਟਰ ਨਾਲ ਅੱਖਾਂ ਅਤੇ ਸਕਿਨ 'ਤੇ ਇਰੀਟੇਸ਼ਨ ਹੁੰਦੀ ਹੈ, ਜਿਸ ਨਾਲ ਚਮੜੀ ਲਾਲ ਪੈਂਦੀ ਹੈ ਅਤੇ ਖਾਰਸ਼ ਹੋਣ ਲੱਗਦੀ ਹੈ।
ਇਹ ਵੀ ਪੜ੍ਹੋ : ਰਾਮ ਰਹੀਮ ਨੂੰ ਸੁਪਰੀਮ ਕੋਰਟ ਦਾ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ
ਹੀਟਰ ਨੂੰ ਫਲੋਰ 'ਤੇ ਰੱਖੋ
ਇਸ ਗੱਲ ਦਾ ਧਿਆਨ ਰਹੇ ਕਿ ਹੀਟਰ ਨੂੰ ਫਲੋਰ 'ਤੇ ਰੱਖਿਆ ਜਾਵੇ। ਹੀਟਰ ਅਜਿਹੀ ਜਗ੍ਹਾ ਰੱਖੋ ਜਿੱਥੋਂ ਹੀਟਰ ਸਿੱਧਾ ਤੁਹਾਡੇ ਮੂੰਹ 'ਤੇ ਗਰਮਾਹਟ ਨਾ ਦੇਵੇ। ਹੀਟਰ ਨੂੰ ਟੇਬਲ ਦੀ ਬਜਾਏ ਜ਼ਮੀਨ 'ਤੇ ਰੱਖਣਾ ਵੀ ਵਧੀਆ ਚੋਣ ਹੈ।
ਇਹ ਵੀ ਪੜ੍ਹੋ : ਸੜਕ ਹਾਦਸੇ 'ਚ 4 ਦੋਸਤਾਂ ਦੀ ਮੌਤ, ਨਵੇਂ ਸਾਲ 'ਤੇ ਘੁੰਮਣ ਗਏ ਸਨ ਹਰਿਦੁਆਰ
ਦੂਰ ਰੱਖੋ ਹੀਟਰ
ਹੀਟਰ ਲੋਕਾਂ ਤੋਂ ਅਤੇ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ। ਹੀਟਰ ਇੰਨਾ ਗਰਮ ਹੋ ਹੀ ਜਾਂਦਾ ਹੈ ਕਿ ਜੇਕਰ ਉਸ ਨੂੰ ਚੀਜ਼ਾਂ ਅਤੇ ਲੋਕਾਂ ਕੋਲ ਰੱਖਿਆ ਜਾਵੇ ਤਾਂ ਸੜਨ ਦਾ ਜਾਂ ਅੱਗੇ ਫੜਨ ਦਾ ਡਰ ਰਹਿੰਦਾ ਹੈ। ਅਜਿਹੇ 'ਚ ਸਾਵਧਾਨੀ ਵਰਤਣੀ ਜ਼ਰੂਰੀ ਹੁੰਦੀ ਹੈ।
ਬ੍ਰਾਂਡ ਦਾ ਧਿਆਨ ਰੱਖੋ
ਸਸਤੇ ਹੀਟਰ ਜਲਦੀ ਖ਼ਰਾਬ ਤਾਂ ਹੁੰਦੀ ਹੈ ਹਨ, ਨਾਲ ਹੀ ਇਨ੍ਹਾਂ ਦੇ ਓਵਰਹੀਟ ਹੋ ਕੇ ਫਟਣ ਦਾ ਡਰ ਵੀ ਰਹਿੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਚੰਗੇ ਬ੍ਰਾਂਡ ਦਾ ਹੀਟਰ ਹੀ ਚੁਣੋ।
ਹੀਟਰ ਚੱਲਦਾ ਛੱਡ ਕੇ ਨਾ ਜਾਓ
ਜ਼ਿਆਦਾਤਰ ਲੋਕ ਕਮਰੇ 'ਚ ਬੱਚਿਆਂ ਨੂੰ ਸੁਆ ਕੇ ਹੀਟਰ ਚੱਲਦਾ ਰਹਿਣ ਦਿੰਦੇ ਹਨ ਅਤੇ ਦੂਜੇ ਕਮਰੇ 'ਚ ਕਿਸੇ ਨਾ ਕਿਸੇ ਕੰਮ 'ਚ ਲੱਗ ਜਾਂਦੇ ਹਨ। ਅਜਿਹਾ ਬਿਲਕੁੱਲ ਨਾ ਕਰੋ। ਇਸ ਨਾਲ ਕਮਰੇ 'ਚ ਕਾਰਬਨਡਾਈਆਕਸਾਈਡ ਵਧਣ ਦਾ ਖ਼ਤਰਾ ਰਹਿੰਦਾ ਹੈ, ਜਿਸ ਨਾਲ ਸਿਰ ਦਰਦ ਅਤੇ ਚੱਕਰ ਆਉਣ ਵਰਗੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ। ਹੀਟਰ ਨੂੰ ਸੀਮਿਤ ਸਮੇਂ ਲਈ ਚਲਾਓ ਅਤੇ ਫਿਰ ਬੰਦ ਕਰ ਦਿਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8