ਦਿੱਲੀ ਵਾਲਿਆਂ ਲਈ ਨਵੀਂ ਸਮੱਸਿਆ, ਅੱਜ ਤੋਂ DMS ਦੁੱਧ ਦੀ ਸਪਲਾਈ ਬੰਦ

Saturday, Oct 14, 2023 - 10:56 AM (IST)

ਦਿੱਲੀ - ਦਿੱਲੀ ਮਿਲਕ ਸਕੀਮ (DMS) ਸ਼ਨੀਵਾਰ ਤੋਂ ਦੁੱਧ ਦੀ ਸਪਲਾਈ ਨਹੀਂ ਕਰ ਸਕੇਗੀ। ਦੁੱਧ ਵਿੱਚ ਮਿਲਾਵਟ ਪਾਏ ਜਾਣ ਤੋਂ ਬਾਅਦ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਦੀ ਖੇਤਰੀ ਇਕਾਈ ਨੇ ਦਿੱਲੀ ਮਿਲਕ ਸਕੀਮ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਡੀਐਮਐਸ ਦੁੱਧ ਵਿੱਚ ਕਾਸਟਿਕ ਸੋਡਾ ਪਾਇਆ ਗਿਆ ਹੈ। ਇਸ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਇੱਕ ਆਦੇਸ਼ ਜਾਰੀ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਡੀਐਮਐਸ ਕਿਸੇ ਵੀ ਤਰ੍ਹਾਂ ਦੁੱਧ ਦਾ ਉਤਪਾਦਨ ਨਹੀਂ ਕਰੇਗਾ ਅਤੇ ਨਾ ਹੀ ਇਸ ਨੂੰ ਵੇਚੇਗਾ।

ਇਹ ਵੀ ਪੜ੍ਹੋ :  ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਬਦਰੀਨਾਥ ਧਾਮ 'ਚ ਕੀਤੀ ਪੂਜਾ, ਦਾਨ ਕੀਤੇ 5 ਕਰੋੜ ਰੁਪਏ

DMS ਨੇ ਮੰਨ ਲਈ ਗਲਤੀ

ਦਰਅਸਲ, ਦੋ ਮਹੀਨੇ ਪਹਿਲਾਂ ਦਿੱਲੀ ਸਥਿਤ ਡੀਐਮਐਸ ਦੇ ਸ਼ਾਦੀਪੁਰ ਪਲਾਂਟ ਵਿੱਚ ਕਾਸਟਿਕ ਸੋਡਾ ਮਿਲਿਆ ਸੀ। ਇਸ ਤੋਂ ਬਾਅਦ ਵੀ ਰਾਜਧਾਨੀ 'ਚ ਚੱਲ ਰਹੇ 400 ਬੂਥਾਂ ਅਤੇ 800 ਦੁਕਾਨਾਂ 'ਤੇ ਦੁੱਧ ਦੀ ਸਪਲਾਈ ਕੀਤੀ ਗਈ। ਡੀਐਮਐਸ ਨੇ ਆਪਣੀ ਗਲਤੀ ਮੰਨਦਿਆਂ ਅੱਧਾ ਲੀਟਰ ਦੁੱਧ ਦੇ ਸਾਰੇ ਪੈਕਟ ਵਾਪਸ ਲੈਣ ਦਾ ਲਿਖਤੀ ਹੁਕਮ ਜਾਰੀ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਸਾਰੇ ਬੂਥ ਆਪਰੇਟਰ ਸਾਰੇ ਦੁੱਧ ਦੇ ਪੈਕੇਟ ਇਕੱਠੇ ਕਰਕੇ ਡੀਐਮਐਸ ਨੂੰ ਵਾਪਸ ਕਰਨ। ਇਹ ਦੁੱਧ ਪੀਣ ਯੋਗ ਨਹੀਂ ਹੈ, ਕਿਉਂਕਿ ਦੁੱਧ ਦੇ ਪੈਕੇਟ 20 ਜੁਲਾਈ ਨੂੰ ਤਿਆਰ ਕੀਤੇ ਗਏ ਸਨ ਅਤੇ 22 ਜੁਲਾਈ ਤੱਕ ਖਪਤ ਕੀਤੇ ਜਾ ਸਕਦੇ ਸਨ।

ਇਹ ਵੀ ਪੜ੍ਹੋ :   P20 Summit 'ਚ ਬੋਲੇ PM ਮੋਦੀ- ਵਿਸ਼ਵ ਲਈ ਵੱਡੀ ਚੁਣੌਤੀ ਹੈ ਅੱਤਵਾਦ; ਡੈਲੀਗੇਟਾਂ ਨੂੰ ਕੀਤੀ ਖ਼ਾਸ ਅਪੀਲ

ਕਿੱਥੇ ਹੁੰਦੀ ਹੈ ਸਪਲਾਈ

ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਸਮੇਂ ਵਿੱਚ ਡੀਐਮਐਸ ਦਿੱਲੀ ਵਿੱਚ ਅੱਧੇ ਲੀਟਰ ਤੋਂ ਇੱਕ ਲੀਟਰ ਅਤੇ ਪੰਜ ਲੀਟਰ ਤੱਕ ਦੇ ਪੈਕੇਟਾਂ ਵਿੱਚ ਦੁੱਧ ਦੀ ਸਪਲਾਈ ਕਰਦਾ ਹੈ। ਇਹ ਦੁੱਧ ਸੰਸਦ ਭਵਨ ਤੱਕ ਸਪਲਾਈ ਕੀਤਾ ਜਾਂਦਾ ਹੈ। ਸੰਸਦ ਮੈਂਬਰਾਂ ਦੀ ਰਿਹਾਇਸ਼, ਏਮਜ਼ ਅਤੇ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਵੀ ਇਸ ਦੁੱਧ ਦੀ ਸਪਲਾਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ :    ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Harinder Kaur

Content Editor

Related News