ਡੇ-ਨਾਈਟ ਟੈਸਟ ਮੈਚ ਤੋਂ ਪਹਿਲਾਂ ਬੋਰਡ ਸਾਹਮਣੇ ਪਿੰਕ ਗੇਂਦ ਦੀ ਕੁਆਲਿਟੀ ਬਣੀ ਵੱਡੀ ਸਮੱਸਿਆ

Tuesday, Oct 29, 2019 - 04:56 PM (IST)

ਸਪੋਰਸਟ ਡੈਸਕ— ਬੀ. ਸੀ. ਸੀ. ਆਈ ਦੇ ਨਵੇਂ ਪ੍ਰਧਾਨ ਸੌਰਵ ਗਾਂਗੁਲੀ ਦੀ ਪੂਰੀ ਕੋਸ਼ਿਸ਼ ਹੈ ਕਿ ਟੀਮ ਇੰਡੀਆ ਬੰਗਲਾਦੇਸ਼ ਨਾਲ ਡੇ-ਨਾਈਟ ਟੈਸਟ ਮੈਚ ਖੇਡੇ। ਚਰਚਾ ਹੈ ਕਿ ਭਾਰਤ ਅਤੇ ਬੰਗਲਾਦੇਸ਼ ਵਿਚਾਲੇ 22 ਨਵੰਬਰ ਤੋਂ ਕੋਲਕਾਤਾ ਦੇ ਈਡਨ ਗਾਰਡਨ 'ਤੇ ਹੋਣ ਵਾਲਾ ਟੈਸਟ ਮੈਚ ਡੇ-ਨਾਈਟ ਹੋ ਸਕਦਾ ਹੈ। ਇਹ ਭਾਰਤੀ ਟੀਮ ਦਾ ਕ੍ਰਿਕਟ ਇਤਿਹਾਸ 'ਚ ਪਹਿਲਾ ਡੇ-ਨਾਈਟ ਟੈਸਟ ਮੈਚ ਹੋ ਸਕਦਾ ਹੈ ਪਰ ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ) ਦੇ ਸਾਹਮਣੇ ਕੁਝ ਸਮੱਸਿਆਵਾਂ ਹਨ। ਸਭ ਤੋਂ ਵੱਡੀ ਪ੍ਰੇਸ਼ਾਨੀ ਅਜਿਹੀ ਗੁਲਾਬੀ ਗੇਂਦਾਂ ਦਾ ਪ੍ਰਬੰਧ ਕਰਨਾ ਹੈ ਜੋ ਭਾਰਤੀ ਹਾਲਾਤਾਂ 'ਚ ਬਿਹਤਰ ਪ੍ਰਦਰਸ਼ਨ ਕਰ ਸਕਣ।

PunjabKesari

ਬੀ. ਸੀ. ਸੀ. ਆਈ. ਦੇ ਇਕ ਉੱਚ ਅਧਿਕਾਰੀ ਨੇ ਟਾਈਮਸ ਆਫ ਇੰਡੀਆ ਦੇ ਹਵਾਲੇ ਤੋਂ ਕਿਹਾ ਕਿ ਭਾਰਤੀ ਮੈਦਾਨ ਓੰਨੇ ਸਾਫਟ ਨਹੀਂ ਹਨ ਜਿੰਨੇ ਆਸਟਰੇਲੀਆ ਜਾਂ ਇੰਗਲੈਂਡ ਦੇ ਹਨ। ਇਹ ਬਹੁਤ ਰਫ ਹਨ। ਇਸ ਲਈ ਇੱਥੇ 20-30 ਓਵਰ ਦੀ ਗੇਂਦਬਾਜ਼ੀ ਤੋਂ ਬਾਅਦ ਹੀ ਗੇਂਦ ਦਾ ਆਕਾਰ ਅਤੇ ਰੰਗ ਵਿਗੜ ਜਾਂਦਾ ਹੈ। ਬੋਰਡ ਨੂੰ ਘੱਟ ਤੋਂ ਘੱਟ 24 ਨਵੀਂਆਂ ਗੇਂਦਾਂ ਦੀ ਜ਼ਰੂਰਤ ਹੋਵੇਗੀ ਤਾਂ ਜੋ ਮੈਚ ਪੂਰਾ ਹੋ ਸਕੇ। ਮਤਲਬ ਤੁਹਾਨੂੰ ਇਕ ਲਾਇਬ੍ਰੇਰੀ ਬਣਾਉਣੀ ਹੋਵੇਗੀ, ਜਿੱਥੇ ਰਿਪਲੇਸਡ ਗੇਂਦਾਂ ਨੂੰ ਰੱਖਿਆ ਜਾ ਸਕੇ। ਵਿਰਾਟ ਕੋਹਲੀ ਨੇ ਵੀ ਪਿਛਲੇ ਸਾਲ ਕਿਹਾ ਸੀ, ਗੇਂਦ ਪੰਜ ਓਵਰ ਤੋਂ ਬਾਅਦ ਹੀ ਖ਼ਰਾਬ ਹੋ ਜਾਵੇ ਅਜਿਹਾ ਪਹਿਲਾਂ ਕਦੇ ਨਹੀਂ ਵੇਖਿਆ ਗਿਆ। ਉਨ੍ਹਾਂ ਨੇ ਕਿਹਾ ਸੀ ਕਿ ਟੈਸਟ ਮੈਚਾਂ 'ਚ ਚੰਗੀ ਕੁਆਲਿਟੀ ਦੀਆਂ ਗੇਂਦਾਂ ਦੀ ਵਰਤੋਂ ਹੋਣੀ ਚਾਹੀਦੀ ਹੈ।

PunjabKesari

ਹਾਲਾਂਕਿ ਸਾਲ 2016 'ਚ ਭਾਰਤ ਨੇ ਘਰੇਲੂ ਕ੍ਰਿਕਟ 'ਚ ਐਕਸਪੈਰੀਮੈਂਟ ਕੀਤਾ ਸੀ ਪਰ ਉਹ ਫਲਾਪ ਰਿਹਾ ਸੀ। 2016 'ਚ ਖੇਡੇ ਗਏ ਦਿਲੀਪ ਟਰਾਫੀ ਟੂਰਨਾਮੈਂਟ ਨੂੰ ਡੇ-ਨਾਈਟ ਰੱਖਿਆ ਗਿਆ ਸੀ। ਇਹ ਇਕ ਪਾਇਲਟ ਪ੍ਰਾਜੈਕਟ ਸੀ। ਹਾਲਾਂਕਿ ਇਸ ਟੈਸਟ ਦੇ ਨਤੀਜੇ ਉਤਸ਼ਾਹਿਤ ਕਰਨ ਵਾਲੇ ਨਹੀਂ ਸਨ। ਇਸ ਟਰਾਫੀ 'ਚ ਪਿੰਕ ਐੱਸ. ਜੀ ਗੇਂਦ ਦਾ ਇਸਤੇਮਾਲ ਕੀਤਾ ਗਿਆ ਸੀ। ਐੱਸ. ਜੀ ਦੀ ਗੇਂਦ ਦੀ ਕੁਆਲਿਟੀ ਓੰਨੀ ਚੰਗੀ ਨਹੀਂ ਹੈ। 20-30 ਓਵਰਾਂ ਬਾਅਦ ਗੇਂਦ ਆਪਣਾ ਕਲਰ ਅਤੇ ਆਕਾਰ ਖੋਹ ਦਿੰਦੀ ਹੈ। ਇਹ ਮੁਸ਼ਕਿਲ ਦਿਨ 'ਚ ਖੇਡੇ ਗਏ ਟੈਸਟ ਮੈਚਾਂ 'ਚ ਵੀ ਹੁੰਦੀ ਹੈ ਅਜਿਹੇ 'ਚ ਰਾਤ 'ਚ ਜੇਕਰ ਗੇਂਦ ਆਪਣਾ ਕਲਰ ਖੋਹ ਦੇਵੇਗੀ ਤਾਂ ਬੱਲੇਬਾਜ਼ ਨੂੰ ਗੇਂਦ ਦਿੱਸਣੀ ਬੰਦ ਹੋ ਜਾਵੇਗੀ। ਦਿਲੀਪ ਟਰਾਫੀ 'ਚ ਵੀ ਅਜਿਹਾ ਹੀ ਹੋਇਆ ਸੀ। ਬੋਰਡ ਨੇ ਮੈਚ ਦੀ ਸ਼ੁਰੂਆਤ ਐੱਸ. ਜੀ ਦੀ ਗੇਂਦ ਨਾਲ ਕੀਤੀ ਸੀ ਪਰ ਆਖਰ 'ਚ ਡਿਊਕ ਕੰਪਨੀ ਦੀ ਗੇਂਦ ਦਾ ਇਸਤੇਮਾਲ ਕਰਨਾ ਪਿਆ।

PunjabKesari

ਦੱਸ ਦੇਈਏ ਕਿ ਬੀ. ਸੀ. ਸੀ. ਆਈ. ਨੇ ਇਸਦੀ ਪੇਸ਼ਕਸ਼ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਸਾਹਮਣੇ ਰੱਖੀ ਹੈ। ਫਿਲਹਾਲ ਇਸ 'ਤੇ ਸਹਿਮਤੀ ਨਹੀਂ ਬਣੀ ਹੈ ਪਰ ਬੀ. ਸੀ. ਸੀ. ਆਈ. ਨੂੰ ਉਂਮੀਦ ਹੈ ਕਿ ਬੰਗਲਾਦੇਸ਼ੀ ਬੋਰਡ ਅਤੇ ਖਿਡਾਰੀ ਇਸ ਦੇ ਲਈ ਸਹਿਮਤੀ ਦੇ ਦੇਣਗੇ। ਇਸ ਨੂੰ ਲੈ ਕੇ ਬੀ. ਸੀ. ਸੀ. ਆਈ. ਨੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ 'ਚ ਹੋਣ ਵਾਲਾ ਇਹ ਪਹਿਲਾ ਡੇ-ਨਾਈਟ ਟੈਸਟ ਹੋਵੇਗਾ।


Related News