ਅਨੁਸ਼ਕਾ ਤੇ ਵਿਰਾਟ ਨੇ ਖ਼ਾਸ ਤਰੀਕੇ ਨਾਲ ਕੀਤਾ ਨਵੇਂ ਸਾਲ ਦਾ ਸਵਾਗਤ, ਵੇਖੋ ਖ਼ੂਬਸੂਰਤ ਤਸਵੀਰਾਂ

1/2/2021 11:45:12 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਲਈ ਸਾਲ 2021 ਕਈ ਤਰੀਕਿਆਂ ਨਾਲ ਬਹੁਤ ਖ਼ਾਸ ਹੈ। ਇਹ ਇਸ ਲਈ ਕਿਉਂਕਿ ਇਹ ਜੋੜੀ ਦੇ ਘਰ ਬਹੁਤ ਜਲਦ ਇਕ ਛੋਟਾ ਬੱਚਾ ਆਉਣ ਵਾਲਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਨੁਸ਼ਕਾ ਸ਼ਰਮਾ ਗਰਭਵਤੀ ਹੈ ਅਤੇ ਜਲਦ ਹੀ ਉਹ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ। ਅਜਿਹੀ ਸਥਿਤੀ ਵਿਚ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਨਵੇਂ ਸਾਲ ਦਾ ਬਹੁਤ ਹੀ ਖ਼ਾਸ ਤਰੀਕੇ ਨਾਲ ਸਵਾਗਤ ਕੀਤਾ। ਅਨੁਸ਼ਕਾ ਅਤੇ ਉਸ ਦੇ ਪਤੀ ਵਿਰਾਟ ਕੋਹਲੀ ਨੇ ਆਪਣੇ ਘਰ ਨਵੇਂ ਸਾਲ ਦੀ ਪਾਰਟੀ ਰੱਖੀ, ਜਿਸ ਵਿਚ ਉਨ੍ਹਾਂ ਦੇ ਕੁਝ ਕਰੀਬੀ ਦੋਸਤ ਸ਼ਾਮਲ ਹੋਏ।

PunjabKesari

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਨਵੇਂ ਸਾਲ ਦੀ ਪਾਰਟੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਕ੍ਰਿਕਟਰ ਹਾਰਦਿਕ ਪਾਂਡਿਆ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਸਟੈਨਕੋਵਿਕ ਨਾਲ ਕੁਝ ਹੋਰ ਖ਼ਾਸ ਦੋਸਤ ਵੀ ਸ਼ਾਮਲ ਹੋਏ ਸਨ। ਵਿਰਾਟ ਕੋਹਲੀ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ, 'ਉਹ ਦੋਸਤ ਜੋ ਮਾੜੇ ਸਮੇਂ ਵਿਚ ਇਕੱਠੇ ਸਮਾਂ ਬਿਤਾਉਂਦੇ ਹਨ ਅਤੇ ਫਿਰ ਇਕੱਠੇ ਚੰਗੇ ਸਮੇਂ ਦਾ ਅਨੰਦ ਲੈਂਦੇ ਹਨ। ਘਰ ਵਿਚ ਚੰਗੇ ਮਾਹੌਲ ਵਿਚ ਅਜਿਹੇ ਦੋਸਤਾਂ ਨਾਲ ਮੁੜ ਜੁੜੋ। ਇਸ ਤੋਂ ਬਿਹਤਰ ਹੋਰ ਕੁਝ ਨਹੀਂ ਹੋ ਸਕਦਾ। ਆਉਣ ਵਾਲਾ ਸਾਲ ਤੁਹਾਡੇ ਲਈ ਨਵੀਂ ਉਮੀਦ, ਖੁਸ਼ਹਾਲੀ ਅਤੇ ਸਿਹਤ ਲਈ ਵਧੀਆ ਰਹੇ। ਮਹਿਫ਼ੂਜ਼ ਰਹੋ।'

PunjabKesari
ਦੱਸ ਦਈਏ ਕਿ ਇਸ ਦੌਰਾਨ ਅਨੁਸ਼ਕਾ ਕਾਲੇ ਰੰਗ ਦੀ ਸ਼ਾਰਟ ਡਰੈੱਸ ਪਹਿਨੀ ਸੀ, ਜਿਸ ਵਿਚ ਉਹ ਕਾਫ਼ੀ ਸ਼ਾਨਦਾਰ ਲੱਗ ਰਹੀ ਸੀ। ਇਸ ਦੇ ਨਾਲ ਹੀ ਵਿਰਾਟ ਹਮੇਸ਼ਾ ਦੀ ਤਰ੍ਹਾਂ ਕਾਫ਼ੀ ਸਟਾਈਲਿਸ਼ ਲੱਗ ਰਹੇ ਹਨ। ਤਸਵੀਰਾਂ ਵਿਚ ਵਿਰਾਟ ਆਪਣੀ ਪਤਨੀ ਅਨੁਸ਼ਕਾ ਦੀ ਦੇਖਭਾਲ ਕਰਦੇ ਵੀ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

PunjabKesari

ਅਨੁਸ਼ਕਾ ਸ਼ਰਮਾ ਆਪਣੇ ਪ੍ਰੈਗਨੈਂਸੀ ਦੌਰ ਨੂੰ ਖ਼ੂਬ ਇੰਜੁਆਏ ਕਰ ਰਹੀ ਹੈ। ਪ੍ਰੈਗਨੈਂਸੀ 'ਚ ਵੀ ਉਹ ਲਗਾਤਾਰ ਕੰਮ ਕਰ ਰਹੀ ਹੈ ਅਤੇ ਆਪਣੇ-ਆਪ ਨੂੰ ਐਕਟਿਵ ਰੱਖ ਰਹੀ ਹੈ। ਹਾਲ ਹੀ 'ਚ ਅਨੁਸ਼ਕਾ ਨੇ ਇਕ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਅਨੁਸ਼ਕਾ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਅਨੁਸ਼ਕਾ ਨੇ ਆਪਣੀ ਪ੍ਰੈਗਨੈਂਸੀ ਫੇਜ ਅਤੇ ਆਉਣ ਵਾਲੇ ਬੱਚੇ ਨੂੰ ਲੈ ਕੇ ਵੀ ਗੱਲਾਂ ਕੀਤੀਆਂ। ਨਾਲ ਹੀ ਅਨੁਸ਼ਕਾ ਨੇ ਇਹ ਵੀ ਦੱਸਿਆ ਕਿ ਉਹ ਪ੍ਰਾਈਵੈਸੀ ਮੈਂਟੇਨ ਰੱਖੇਗੀ। ਇਸ ਮਹੀਨੇ ਬੱਚੇ ਨੂੰ ਜਨਮ ਦੇਣ ਜਾ ਰਹੀ ਅਨੁਸ਼ਕਾ ਸ਼ਰਮਾ ਨੇ ਕਿਹਾ ਕਿ ਅਸੀਂ ਇਸ ਬਾਰੇ ਬਹੁਤ ਸੋਚ-ਵਿਚਾਰ ਕੀਤੀ ਹੈ। ਯਕੀਨਨ ਅਸੀਂ ਨਹੀਂ ਚਾਹੁੰਦੇ ਕਿ ਬੱਚਾ ਹਮੇਸ਼ਾ ਲੋਕਾਂ ਦੀਆਂ ਨਜ਼ਰਾਂ 'ਚ ਰਹੇ। ਅਸੀਂ ਉਸ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣਾ ਚਾਹੁੰਦੇ ਹਾਂ। 

PunjabKesari

ਦੱਸ ਦਈਏ ਕਿ ਅਨੁਸ਼ਕਾ ਨੇ ਵੋਗ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ 'ਚ ਕਿਹਾ, 'ਮੇਰਾ ਮੰਨਣਾ ਹੈ ਕਿ ਇਹ ਬੱਚੇ ਦਾ ਫ਼ੈਸਲਾ ਹੋਣਾ ਚਾਹੀਦਾ ਹੈ। ਭਾਵੇਂ ਉਹ ਸੋਸ਼ਲ ਮੀਡੀਆ 'ਚ ਸ਼ਾਮਲ ਹੋਣਾ ਚਾਹੁੰਦਾ ਹੈ ਜਾਂ ਨਹੀਂ। ਕਿਸੇ ਵੀ ਬੱਚੇ ਨੂੰ ਦੂਜਿਆਂ ਦੇ ਮੁਕਾਬਲੇ ਵਿਸ਼ੇਸ਼ ਨਹੀਂ ਬਣਾਇਆ ਜਾਣਾ ਚਾਹੀਦਾ। ਵੱਡੇ ਲੋਕਾਂ ਲਈ ਇਸ ਚੀਜ਼ ਨਾਲ ਨਜਿੱਠਣਾ ਮੁਸ਼ਕਿਲ ਹੈ। ਇਹ ਮੁਸ਼ਕਿਲ ਹੋਵੇਗਾ ਪਰ ਅਸੀਂ ਵੀ ਅਜਿਹਾ ਹੀ ਕਰਨ ਜਾ ਰਹੇ ਹਾਂ।' ਅਨੁਸ਼ਕਾ ਸ਼ਰਮਾ ਨੇ ਕਿਹਾ ਕਿ ਉਹ ਬੱਚੇ ਨੂੰ ਸਾਰਿਆਂ ਦਾ ਆਦਰ ਕਰਨਾ ਸਿਖਾਏਗੀ। ਉਸ ਨੇ ਕਿਹਾ ਕਿ ਮੈਨੂੰ ਆਪਣੇ ਮਾਪਿਆਂ ਤੋਂ ਇਹੀ ਗੱਲ ਸਿੱਖਣ ਨੂੰ ਮਿਲੀ ਅਤੇ ਮੈਂ ਆਪਣੇ ਬੱਚੇ ਨੂੰ ਵੀ ਇਹੀ ਸਿੱਖਾਉਣਾ ਚਾਵਾਂਗੀ। ਅਨੁਸ਼ਕਾ ਸ਼ਰਮਾ ਨੇ ਕਿਹਾ ਕਿ ਮੈਂ ਅਤੇ ਵਿਰਾਟ ਕੋਹਲੀ ਨੇ ਫ਼ੈਸਲਾ ਲਿਆ ਹੈ ਕਿ ਅਸੀਂ ਬੱਚੇ ਨੂੰ ਵਿਗੜਣ ਨਹੀਂ ਦੇਵਾਂਗੇ। 

 


ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
 


sunita

Content Editor sunita