ਪੀ. ਟੀ. ਯੂ. ਦਾ ਸਾਊਥ ਜ਼ੋਨਲ ਯੂਥ ਫੈਸਟ ਸ਼ੁਰੂ

10/22/2018 4:04:32 PM

ਮੋਹਾਲੀ (ਨਿਆਮੀਆਂ) : ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਤੇ ਟੈਕਨਾਲੋਜੀ, ਫ਼ੇਜ਼-2 ਵਿਚ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀ. ਟੀ. ਯੂ.) ਵਲੋਂ ਤਿੰਨ ਦਿਨਾ ਸਾਊਥ ਜ਼ੋਨ ਯੂਥ ਫੈਸਟੀਵਲ ਸ਼ੁਰੂ ਕੀਤਾ ਗਿਅਾ। ਨਸ਼ਿਅਾਂ ਖ਼ਿਲਾਫ਼ ਨੌਜਵਾਨ ਥੀਮ ਹੇਠ ਕਰਵਾਈਅਾਂ ਜਾ ਰਹੀਅਾਂ ਰੰਗਾਰੰਗ ਗਤੀਵਿਧੀਆਂ, ਕਲਾ ਦੀਅਾਂ ਵੰਨਗੀਆਂ ਤੇ ਖ਼ੂਬਸੂਰਤ ਅਦਾਕਾਰੀ ਦੇ ਸੁਮੇਲ ਇਸ ਯੂਥ ਫੈਸਟ ਦੇ ਪਹਿਲੇ ਦਿਨ 34 ਕਾਲਜਾਂ ਦੇ 1200 ਵਿਦਿਆਰਥੀਆਂ ਨੇ ਹਿੱਸਾ ਲਿਆ, ਜਦਕਿ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਵੱਡੀ ਗਿਣਤੀ ’ਚ ਉਨ੍ਹਾਂ ਦੇ ਸਾਥੀ ਵਿਦਿਆਰਥੀ ਵੀ ਪਹੁੰਚੇ ਹੋਏ ਸਨ।

ਇਸ ਮੌਕੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਪ੍ਰਤੀਨਿਧੀ ਸਮੀਰ ਸ਼ਰਮਾ ਤੇ ਆਬਜ਼ਰਵਰ ਸੁਰਿੰਦਰ ਸ਼ਰਮਾ ਨੇ ਖ਼ਾਸ ਤੌਰ ’ਤੇ ਸ਼ਿਰਕਤ ਕਰਦੇ ਹੋਏ ਵਿਦਿਆਰਥੀਆਂ ਦੀਆਂ ਵਿਲੱਖਣ ਪੇਸ਼ਕਾਰੀਆਂ ਵੇਖੀਆਂ। ਪਹਿਲੇ ਦਿਨ ਗਰੁੱਪ ਸ਼ਬਦ ਗਾਇਨ, ਗਰੁੱਪ ਭਾਰਤੀ ਗੀਤ, ਕਲਾਸੀਕਲ ਡਾਂਸ, ਕੁਇੱਜ਼, ਮਮਿੱਕਰੀ, ਵਨ ਐਕਟ ਪਲੇਅ, ਕਲੇਅ ਮਾਡਲਿੰਗ, ਮਹਿੰਦੀ, ਕਾਰਟੂਨਿੰਗ ਤੇ ਸਪੋਟ ਪੇਂਟਿੰਗ ਦੀਆਂ ਕੈਟਾਗਰੀਆਂ ਵਿਚ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ। ਪਹਿਲੇ ਦਿਨ ਦੇ ਨਤੀਜਿਆਂ ਵਿਚ ਗਰੁੱਪ ਸ਼ਬਦ ਤੇ ਗਰੁੱਪ ਭਾਰਤੀ ਗੀਤ ਮੁਕਾਬਲਿਆਂ ਵਿਚ ਸ਼ਿਵਾਲਿਕ ਕਾਲਜ ਆਫ਼ ਫਾਰਮੇਸੀ ਨੇ ਬਾਜ਼ੀ ਮਾਰੀ ਤੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ।

ਇਸੇ ਤਰ੍ਹਾਂ ਕਲੇਅ ਮਾਡਲਿੰਗ ਵਿਚ ਕੁਐਸਟ ਗਰੁੱਪ ਆਫ਼ ਇੰਸਟੀਚਿਊਟਸ, ਮਹਿੰਦੀ ਮੁਕਾਬਲੇ ਵਿਚ ਬੇਲਾ ਫਾਰਮੇਸੀ ਕਾਲਜ ਤੇ ਰਚਨਾਤਮ ਲੇਖਣ ਪ੍ਰਤੀਯੋਗਤਾ ਵਿਚ ਚੰਡੀਗਡ਼੍ਹ ਬਿਜ਼ਨੈੱਸ ਸਕੂਲ ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ। ਕਵਿਤਾ ਲੇਖ ਵਿਚ ਚੰਡੀਗਡ਼੍ਹ ਇੰਜੀਨੀਅਰਿੰਗ ਕਾਲਜ ਨੇ ਬਾਜ਼ੀ ਮਾਰੀ।ਗਿਆਨ ਜੋਤੀ ਦੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਸਭ ਮਹਿਮਾਨਾਂ ਦਾ ਸਵਾਗਤ ਕੀਤਾ।


Related News