ਸਕੱਤਰੇਤ ਦੇ ਮੁਲਾਜ਼ਮ ਆਗੂਆਂ ਵੱਲੋਂ ਸ. ਤਰਜਿੰਦਰ ਸਿੰਘ ਦਾ ਸਨਮਾਨ

08/01/2023 12:20:08 PM

ਚੰਡੀਗੜ੍ਹ (ਰਮਨਜੀਤ) : ਇੱਥੇ ਸਕੱਤਰੇਤ ਇੰਪਲਾਈਜ਼ ਕਲੱਬ ਅਤੇ ਸ. ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ (ਜੱਗ ਜਿਊਂਦਿਆਂ ਦੇ ਮੇਲੇ) ਵੱਲੋਂ ਸ. ਤਰਜਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਤਰਜਿੰਦਰ ਸਿੰਘ ਸੀ. ਆਈ. ਐੱਸ. ਐੱਫ ਦੇ ਜਵਾਨ ਵਜੋਂ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਪਿਛਲੇ ਲੰਬੇ ਸਮੇਂ ਤੋਂ ਸੇਵਾ ਨਿਭਾਅ ਰਹੇ ਸਨ।

ਉਨ੍ਹਾਂ ਨੇ ਆਪਣੀ ਸਵੈ ਇੱਛਾ ਨਾਲ ਸਰਕਾਰੀ ਨੌਕਰੀ ਤੋਂ ਰਿਟਾਇਰਮੈਂਟ ਲਈ ਹੈ ਅਤੇ ਸਕੱਤਰੇਤ ਮੁਲਾਜ਼ਮਾਂ ਨਾਲ ਆਪਣੀਆਂ ਖੁਸ਼ੀਆ ਸਾਂਝੀਆਂ ਕੀਤੀਆਂ। ਇਸ ਮੌਕੇ 'ਤੇ ਮੁੱਖ ਸਰਪ੍ਰਸਤ ਪਰਮਦੀਪ ਸਿੰਘ ਭਬਾਤ, ਜਸਪ੍ਰੀਤ ਸਿੰਘ ਰੰਧਾਵਾ, ਭੁਪਿੰਦਰ ਸਿੰਘ ਝੱਜ, ਕਮਲ ਸ਼ਰਮਾ, ਗੁਰਵਿੰਦਰ ਸਿੰਘ ਬੈਦਵਾਨ ਅਤੇ ਸੰਦੀਪ ਕੰਬੋਜ ਹਾਜ਼ਰ ਸਨ।

ਉਨ੍ਹਾਂ ਨੇ ਤਰਜਿੰਦਰ ਸਿੰਘ ਵੱਲੋਂ ਸਰਕਾਰੀ ਨੌਕਰੀ ਦੌਰਾਨ ਸਕੱਤਰੇਤ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨਾਲ ਜੋ ਸਲਾਹੁਣਯੋਗ ਰਾਬਤਾ ਕਾਇਮ ਕਰਕੇ ਰੱਖਿਆ ਗਿਆ, ਉਸ ਦੀ ਭਰਪੂਰ ਸ਼ਲਾਘਾ ਕੀਤੀ। ਇਸ ਦੌਰਾਨ ਤਰਜਿੰਦਰ ਸਿੰਘ ਦੇ ਪਿਤਾ ਦਾਰਾ ਸਿੰਘ ਤੇ ਸੀ. ਆਈ. ਐੱਸ. ਐੱਫ. ਦੇ ਡਿਪਟੀ ਕਮਾਂਡੈਟ ਪਰਮਜੀਤ ਸਿੰਘ ਵੀ ਵਿਸੇਸ਼ ਤੌਰ 'ਤੇ ਹਾਜ਼ਰ ਸਨ।


Babita

Content Editor

Related News