ਸ਼ੈਰਫ ਇਕਰਾਜ਼ ਸਿੰਘ ਊੱਭੀ ਅਤੇ ਸ਼ੈਰਫ ਗਗਨਦੀਪ ਸਿੰਘ ਸਿੱਧੂ ਦਾ 'ਗੁਰਦੁਆਰਾ ਨਾਨਕ ਪ੍ਰਕਾਸ਼' ਫਰਿਜਨੋ ਵੱਲੋਂ ਸਨਮਾਨ

06/09/2024 2:37:33 PM

ਫਰਿਜਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ) - ਗੁਰਦਵਾਰਾ ਨਾਨਕ ਪ੍ਰਕਾਸ਼ ਫਰਿਜਨੋ ਵੱਲੋ ਸ਼ੈਰਫ ਡਿਪਾਰਟਮੈਂਟ ਵਿੱਚ ਪੁਲਸ ਅਫਸਰ ਭਰਤੀ ਹੋਏ ਸਾਬਤ ਸੂਰਤ ਸਿੱਖ ਨੌਜਵਾਨ ਇਕਰਾਜ਼ ਸਿੰਘ ਊੱਭੀ ਸਪੁੱਤਰ ਪੱਤਰਕਾਰ ਕੁਲਵੰਤ ਸਿੰਘ ਧਾਲੀਆਂ ਅਤੇ ਗਗਨਦੀਪ ਸਿੰਘ ਸਿੱਧੂ ਸਪੁੱਤਰ ਬਾਬਾ ਅਵਤਾਰ ਸਿੰਘ ਠੀਕਰੀਵਾਲ ਨੂੰ ਗੁਰੂ ਘਰ ਦੀ ਕਮੇਟੀ ਵੱਲੋਂ ਸਨਮਾਨ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਇਹਨਾਂ ਦੀ ਸੀਨੀਅਰ ਅਫ਼ਸਰ ਟੀ. ਹੈਲਾਮੋਂ ਨੂੰ ਵੀ ਸਿਰੋਪਾਓ ਬਖ਼ਸ਼ਿਆ ਗਿਆ।

ਇਹ ਵੀ ਪੜ੍ਹੋ :     Bank of Baroda ਨੇ ਗਾਹਕਾਂ ਨੂੰ ਦਿੱਤਾ ਝਟਕਾ, ਹੋਮ ਲੋਨ ਕੀਤਾ ਮਹਿੰਗਾ, ਜਾਣੋ ਕਿੰਨੀ ਵਧੀ ਵਿਆਜ ਦਰ

PunjabKesari

ਇਹ ਵੀ ਪੜ੍ਹੋ :     UPI Lite ਉਪਭੋਗਤਾਵਾਂ ਨੂੰ ਵੱਡੀ ਰਾਹਤ, ਹੁਣ ਵਾਰ-ਵਾਰ ਪੈਸੇ ਪਾਉਣ ਦੀ ਪਰੇਸ਼ਾਨੀ ਤੋਂ ਮਿਲੇਗਾ ਛੁਟਕਾਰਾ

ਗੁਰਦਵਾਰਾ ਸਹਿਬ ਦੀ ਪ੍ਰਬੰਧਕੀ ਕਮੇਟੀ ਨੇ ਕਿਹਾ ਕਿ ਇਸ ਉਪਰਾਲੇ ਜ਼ਰੀਏ ਅਸੀ ਨਵੀਂ ਪੀੜ੍ਹੀ ਨੂੰ ਸਿੱਖ ਸਿਧਾਂਤਾ ਨਾਲ ਜੋੜਨ ਲਈ ਯਤਨਸ਼ੀਲ ਹਾਂ। ਇੱਥੇ ਇਹ ਵੀ ਜਿਕਰਯੋਗ ਹੈ ਕਿ ਪੱਤਰਕਾਰ ਕੁਲਵੰਤ ਧਾਲੀਆਂ ਤੇ ਬਾਬਾ ਅਵਤਾਰ ਸਿੰਘ ਫਰਿਜਨੋ ਇਲਾਕੇ ਦੀਆਂ ਜਾਣੀਆਂ ਪਛਾਣੀਆਂ ਸਖਸ਼ੀਅਤਾ ਹਨ। ਇਹਨਾਂ ਦੇ ਬੱਚਿਆਂ ਦੀਆਂ ਪ੍ਰਾਪਤੀਆਂ ਲਈ ਧਾਲੀਆਂ ਅਤੇ ਸਿੱਧੂ ਪਰਿਵਾਰ ਨੂੰ ਪੰਜਾਬੀ ਭਾਈਚਾਰੇ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਗਗਨਦੀਪ ਸਿੰਘ ਸਿੱਧੂ ਅਤੇ ਇਕਰਾਜ਼ ਸਿੰਘ ਊੱਭੀ ਨੇ ਗੁਰੂ ਸਹਿਬ ਦਾ ਸ਼ੁਕਰਾਨਾ ਕੀਤਾ ਅਤੇ ਨਵੀਂ ਪੀੜੀ ਨੂੰ ਨਸ਼ਿਆ ਤੋਂ ਦੂਰ ਰਹਿਕੇ ਗੁਰੂ ਦੇ ਸਿਧਾਂਤ ਨਾਲ ਜੁੜਨ ਲਈ  ਕਿਹਾ । ਇਸ ਮੌਕੇ ਜੱਜ ਰਾਜ ਸਿੰਘ ਬਦੇਸ਼ਾ ਅਤੇ ਭਾਈ ਜਗਰੂਪ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕੀਤਾ।

ਇਹ ਵੀ ਪੜ੍ਹੋ :     ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਪੱਖ 'ਚ ਆਏ ਰਾਕੇਸ਼ ਟਿਕੈਤ, ਆਖੀ ਇਹ ਵੱਡੀ ਗੱਲ

PunjabKesari

ਇਹ ਵੀ ਪੜ੍ਹੋ :      NDA ਬੈਠਕ 'ਚ PM ਮੋਦੀ ਨੇ CM ਯੋਗੀ ਦੀ ਪਿੱਠ ਥਾਪੜੀ, ਕੈਮਰੇ 'ਚ ਕੈਦ ਹੋਇਆ ਅਹਿਮ 'ਪਲ'

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News