ਸੜਕ ਹਾਦਸੇ ’ਚ ਮਾਰੇ ਗਏ ASI ਜਗਦੀਸ਼ ਸਿੰਘ ਦੇ ਪਰਿਵਾਰ ਨੂੰ HDFC ਬੈਂਕ ਵੱਲੋਂ 1.05 ਕਰੋੜ ਦਾ ਚੈੱਕ ਭੇਟ

06/09/2024 4:17:27 PM

ਬਟਾਲਾ (ਬੇਰੀ, ਬਲਜੀਤ)-ਬਟਾਲਾ ਵਿਖੇ ਪੰਜਾਬ ਪੁਲਸ ਵਿਭਾਗ ’ਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਏ. ਐੱਸ. ਆਈ. ਜਗਦੀਸ਼ ਸਿੰਘ ਦੀ ਕੁਝ ਮਹੀਨੇ ਪਹਿਲੇ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਅੱਜ ਏ. ਐੱਸ. ਆਈ. ਜਗਦੀਸ਼ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਐੱਚ. ਡੀ. ਐੱਫ. ਸੀ. ਬੈਂਕ ਦੇ ਅਧਿਕਾਰੀਆਂ ਵਲੋਂ 1 ਕਰੋੜ 5 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਇਹ ਚੈੱਕ ਐੱਸ. ਐੱਸ. ਪੀ. ਬਟਾਲਾ ਮੈਡਮ ਅਸ਼ਵਨੀ ਗੋਟਿਆਲ ਅਤੇ ਐੱਸ. ਪੀ. ਹੈੱਡ ਕੁਆਰਟਰ ਜਸਵੰਤ ਕੌਰ ਰਿਆੜ ਵੱਲੋਂ ਏ. ਐੱਸ. ਆਈ. ਜਗਦੀਸ਼ ਸਿੰਘ ਦੀ ਪਤਨੀ ਹਰਜੀਤ ਕੌਰ ਨੂੰ ਦਿੱਤਾ ਗਿਆ।

ਇਹ ਵੀ ਪੜ੍ਹੋ-  ਸੁਨਾਮ 'ਚ ਵੱਡਾ ਹਾਦਸਾ, ਸ਼ੈਲਰ ਦੀ ਕੰਧ ਡਿੱਗਣ ਕਾਰਨ 3 ਮਜ਼ਦੂਰਾਂ ਦੀ ਦਰਦਨਾਕ ਮੌਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਚ. ਡੀ. ਐੱਫ. ਸੀ. ਬੈਂਕ ਬਟਾਲਾ ਦੇ ਕਲੱਸਟਰ ਹੈੱਡ ਨਾਰਾਇਣ ਧੀਰ, ਜੈਦੀਪ ਨਾਰੰਗ ਅਤੇ ਬੈਂਕ ਮੈਨੇਜਰ ਅਮਿਤ ਚਤਰਤ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪੰਜਾਬ ਪੁਲਸ ਦੇ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਖਾਤੇ ਐੱਚ. ਡੀ. ਐੱਫ. ਸੀ. ਬੈਂਕ ’ਚ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪੁਲਸ ਅਧਿਕਾਰੀ ਜਾਂ ਕਰਮਚਾਰੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਬੈਂਕ ਵੱਲੋਂ ਉਸ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਦਿੱਤਾ ਜਾਂਦਾ ਹੈ ਅਤੇ ਜੇਕਰ ਪਰਿਵਾਰ ’ਚ ਕੋਈ ਬੱਚਾ ਪੜ੍ਹਦਾ ਹੈ ਤਾਂ ਉਸ ਨੂੰ ਬੱਚੇ ਨੂੰ ਉਸ ਦੀ ਪੜ੍ਹਾਈ ਲਈ 5 ਲੱਖ ਰੁਪਏ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਬਟਾਲਾ ’ਚ ਸੇਵਾ ਨਿਭਾਅ ਰਹੇ ਏ. ਐੱਸ. ਆਈ. ਜਗਦੀਸ਼ ਸਿੰਘ ਦੀ 5 ਦਸੰਬਰ 2023 ਨੂੰ ਸੜਕ ਹਾਦਸੇ ’ਚ ਮੌਤ ਹੋ ਗਈ ਸੀ ਅਤੇ ਅੱਜ ਬੈਂਕ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ 1 ਕਰੋੜ 5 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਪਹਿਲਾਂ ਵਿਅਕਤੀ ਨੂੰ ਕੁੜੀ ਨੇ ਕੀਤੀ ਅਸ਼ਲੀਲ ਵੀਡੀਓ ਕਾਲ, ਫਿਰ ਕੀਤਾ ਉਹ ਜੋ ਸੋਚਿਆ ਵੀ ਨਾ ਸੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News