ਕੈਨੇਡਾ ''ਚ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰ ਆਰੀਆ ਨੇ ਨਿੱਝਰ ਨੂੰ ਸੰਸਦ ''ਚ ਸਨਮਾਨ ਦੇਣ ਦਾ ਕੀਤਾ ਵਿਰੋਧ

Tuesday, Jun 25, 2024 - 04:31 PM (IST)

ਓਟਾਵਾ- ਕੈਨੇਡਾ ਦੇ ਇਕ ਸੰਸਦ ਮੈਂਬਰ ਨੇ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਯਾਦ 'ਚ ਸੰਸਦ ਮੈਂਬਰ ਵਲੋਂ ਮੌਨ ਰੱਖਣ ਦੇ ਫ਼ੈਸਲੇ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਇਸ ਮੁੱਦੇ 'ਤੇ ਆਪਣੀ ਹੀ ਸਰਕਾਰ ਨੂੰ ਘੇਰਿਆ ਹੈ। ਕੈਨੇਡਾ ਦੀ ਨੇਪੀਅਨ ਸੀਟ ਤੋਂ ਸੰਸਦ ਮੈਂਬਰ ਭਾਰਤੀ ਮੂਲ ਦੇ ਚੰਦਰ ਆਰੀਆ ਨੇ ਕਿਹਾ ਕਿ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਨਿੱਝਰ ਦਾ ਸੰਬੰਧ ਕੱਟੜਪੰਥੀਆਂ ਨਾਲ ਸੀ, ਅਜਿਹੇ 'ਚ ਉਸ ਦੀ ਯਾਦ 'ਚ ਸੰਸਦ 'ਚ ਮੌਨ ਰੱਖਣ ਦੇ ਸਰਕਾਰ ਦੇ ਫ਼ੈਸਲੇ 'ਤੇ ਨਿਰਾਸ਼ਾ ਜ਼ਾਹਰ ਕੀਤੀ। ਕੈਨੇਡਾ ਦੀ ਮੀਡੀਆ ਦੀ ਰਿਪੋਰਟ ਅਨੁਸਾਰ, ਚੰਦਰ ਆਰੀਆ ਨੇ ਕਿਹਾ,''ਜਦੋਂ ਸੰਸਦ 'ਚ ਕਿਸੇ ਦੇ ਸਨਮਾਨ 'ਚ ਮੌਨ ਰੱਖਣ ਦਾ ਫ਼ੈਸਲਾ ਕੀਤਾ ਜਾਂਦਾ ਹੈ ਤਾਂ ਇਹ ਬਹੁਤ ਹੀ ਖ਼ਾਸ ਹੁੰਦਾ ਹੈ ਅਤੇ ਕੁਝ ਮਹਾਨ ਕੈਨੇਡਾ ਦੇ ਲੋਕਾਂ ਲਈ ਅਜਿਹਾ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਜੀਵਨ ਦੇ ਜ਼ਿਆਦਾ ਸਮੇਂ 'ਚ ਕੈਨੇਡਾ ਦੇ ਲੋਕਾਂ ਦੀ ਬਹੁਤ ਸੇਵਾ ਕੀਤੀ ਹੋਵੇ। ਨਿੱਝਰ ਅਜਿਹੇ ਲੋਕਾਂ 'ਚੋਂ ਨਹੀਂ ਹੈ।'' ਉਨ੍ਹਾਂ ਨੇ ਨਿੱਝਰ ਦੇ ਕਤਲ ਨੂੰ ਵਿਦੇਸ਼ੀ ਸਰਕਾਰ ਨਾਲ ਜੋੜਨ ਦੇ ਭਰੋਸੇਯੋਗ ਦੋਸ਼ਾਂ ਦੇ ਬਾਵਜੂਦ ਨਿੱਝਰ ਨੂੰ ਇੰਨਾ ਸਨਮਾਨ ਦੇਣ ਦੀ ਆਲੋਚਨਾ ਕੀਤੀ। 

ਦੱਸਣੋਯਗ ਹੈ ਕਿ ਬੀਤੀ 18 ਜੂਨ ਨੂੰ ਕੈਨੇਡਾ ਦੀ ਸੰਸਦ 'ਚ ਸਾਰੇ ਸੰਸਦ ਮੈਂਬਰਾਂ ਨੇ ਨਿੱਝਰ ਲਈ ਮੌਨ ਰੱਖਿਆ। ਨਿੱਝਰ ਦਾ ਇਕ ਸਾਲ ਪਹਿਲੇ ਬ੍ਰਿਟਿਸ਼ ਕੋਲੰਬੀਆ ਦੇ ਸਰੇ 'ਚ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਕਤਲ ਦਾ ਦੋਸ਼ ਭਾਰਤ ਸਰਕਾਰ 'ਤੇ ਲਗਾਇਆ ਸੀ। ਟਰੂਡੋ ਦੇ ਦੋਸ਼ਾਂ ਨੂੰ ਭਾਰਤ ਨੇ ਬੇਤੁਕਾ ਦੱਸ ਕੇ ਖਾਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਖਟਾਲ ਆ ਗਈ। ਚੰਦਰ ਆਰੀਆ ਉਨ੍ਹਾਂ ਸੰਸਦ ਮੈਂਬਰਾਂ 'ਚ ਸ਼ਾਮਲ ਹਨ, ਜੋ ਭਾਰਤ ਨਾਲ ਮਿਲ ਕੇ ਕੰਮ ਕਰਨ ਦੀ ਵਕਾਲਤ ਕਰਦੇ ਹਨ। ਸੰਸਦ ਮੈਂਬਰਾਂ ਨੇ ਇਸ ਗੱਲ 'ਤੇ ਵੀ ਚਿੰਤਾ ਜਤਾਈ ਕਿ ਖ਼ਾਲਿਸਤਾਨੀ ਵੱਖਵਾਦੀ 1985 ਦੇ ਏਅਰ ਇੰਡੀਆ ਬੰਬ ਧਮਾਕੇ ਨੂੰ ਲੈ ਕੇ ਭਰਮ ਦਾਅਵੇ ਕਰ ਰਹੇ ਹਨ, ਜਿਸ 'ਚ 329 ਲੋਕਾਂ ਦੀ ਜਾਨ ਚਲੀ ਗਈ ਸੀ, ਜਿਨ੍ਹਾਂ 'ਚੋਂ ਜ਼ਿਆਦਾਤਰ ਕੈਨੇਡਾ ਦੇ ਸਨ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


DIsha

Content Editor

Related News