ਹਿੰਟਨ ਨੇੜੇ ਇਕ ਛੋਟੇ ਜਹਾਜ਼ ਦੀ ਸੜਕ 'ਤੇ ਹੋਈ ਲੈਂਡਿੰਗ, ਲੱਗਾ ਜਾਮ

Saturday, Aug 01, 2020 - 04:26 PM (IST)

ਹਿੰਟਨ ਨੇੜੇ ਇਕ ਛੋਟੇ ਜਹਾਜ਼ ਦੀ ਸੜਕ 'ਤੇ ਹੋਈ ਲੈਂਡਿੰਗ, ਲੱਗਾ ਜਾਮ

ਹਿੰਟਨ— ਬੀ. ਸੀ. ਤੋਂ ਐਡਮਿੰਟਨ ਜਾ ਰਹੇ ਇਕ ਛੋਟੇ ਜਹਾਜ਼ ਨੂੰ ਮਕੈਨੀਕਲ ਖਰਾਬੀ ਦੀ ਵਜ੍ਹਾ ਨਾਲ ਸ਼ੁੱਕਰਵਾਰ ਦੁਪਹਿਰ ਨੂੰ ਪੱਛਮੀ ਅਲਬਰਟਾ ਦੇ ਹਿੰਟਨ ਨੇੜੇ ਸੜਕ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ, ਜਿਸ ਨਾਲ ਕਈ ਰਾਹਗੀਰਾਂ ਦਾ ਰਸਤਾ ਜਾਮ ਹੋ ਗਿਆ।

ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਹਿੰਟਨ ਆਰ. ਸੀ. ਐੱਮ. ਪੀ. ਨੂੰ ਸ਼ਾਮ ਤਕਰੀਬਨ 3:40 ਵਜੇ ਫੋਨ ਆਇਆ ਕਿ ਹਿੰਟਨ ਤੋਂ 11 ਕਿਲੋਮੀਟਰ ਦੂਰ ਦੱਖਣ 'ਚ ਰੋਬ ਰੋਡ 'ਤੇ ਇਕ ਜਹਾਜ਼ ਕਾਰਨ ਆਵਾਜਾਈ ਜਾਮ ਹੋ ਗਈ ਹੈ।

ਪੁਲਸ ਮੁਤਾਬਕ, ਜਹਾਜ਼ 'ਚ ਮਕੈਨੀਕਲ ਖਰਾਬੀ ਕਾਰਨ ਪਾਇਲਟ ਨੂੰ ਇਸ ਨੂੰ ਸੰਕਟਕਾਲੀਨ ਸਥਿਤੀ 'ਚ ਸੜਕ 'ਤੇ ਉਤਾਰਨਾ ਪਿਆ। ਉਤਰਦੇ ਸਮੇਂ ਇਹ ਫਿਸਲ ਗਿਆ ਪਰ ਕੋਈ ਜ਼ਖਮੀ ਨਹੀਂ ਹੋਇਆ। ਘਟਨਾ ਸਥਾਨ 'ਤੇ ਮੌਜੂਦ ਰਾਹਗੀਰਾਂ ਨੇ ਇਸ ਛੋਟੇ ਜਹਾਜ਼ ਨੂੰ ਸੜਕ ਤੋਂ ਹਟਾ ਕੇ ਇਕ ਪਾਸੇ ਕਰਨ 'ਚ ਮਦਦ ਕੀਤੀ। ਪੁਲਸ ਨੇ ਕਿਹਾ ਕਿ ਉਸ ਨੇ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਲਈ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨਾਲ ਸੰਪਰਕ ਕੀਤਾ ਹੈ।


author

Sanjeev

Content Editor

Related News