ਪਾਰਕਡੇਲ ''ਚ ਬਜ਼ੁਰਗ ''ਤੇ ਹਮਲਾ ਕਰਨ ਵਾਲੇ ਸ਼ੱਕੀ ਦੀ ਤਸਵੀਰ ਜਾਰੀ

06/27/2020 8:01:38 PM

ਟੋਰਾਂਟੋ : ਪਿਛਲੇ ਮਹੀਨੇ ਪਾਰਕਡੇਲ ਵਿਚ ਇਕ 73 ਸਾਲਾ ਬਜ਼ੁਰਗ 'ਤੇ ਹਮਲਾ ਕਰਨ ਵਾਲੇ ਦੀ ਭਾਲ ਦੇ ਸਬੰਧ ਵਿਚ ਪੁਲਸ ਨੇ ਇਕ ਸ਼ੱਕੀ ਵਿਅਕਤੀ ਦੀ ਤਸਵੀਰ ਜਾਰੀ ਕੀਤੀ ਹੈ।

ਇਹ ਘਟਨਾ ਕਵੀਨ ਸਟ੍ਰੀਟ ਵੈਸਟ ਅਤੇ ਡਨ ਐਵੇਨਿਊ ਦੇ ਨੇੜੇ ਸ਼ਾਮ ਤਕਰੀਬਨ 6:30 ਵਜੇ 11 ਮਈ ਨੂੰ ਹੋਈ ਸੀ। ਪੁਲਸ ਦਾ ਕਹਿਣਾ ਹੈ ਕਿ ਹਮਲੇ ਵਿਚ ਪੀੜਤ ਬਜ਼ੁਰਗ ਵਿਅਕਤੀ ਦੀ ਐਨਕ ਦੇ ਸ਼ੀਸ਼ੇ ਅਤੇ ਸੁਣਨ ਵਾਲੀ ਮਸ਼ੀਨ ਟੁੱਟ ਗਏ ਸਨ। ਇਸ ਦੌਰਾਨ ਸ਼ੱਕੀ ਨੂੰ ਆਖਰੀ ਵਾਰ ਕਵੀਨ ਸਟ੍ਰੀਟ ਵੱਲ ਜਾਂਦੇ ਵੇਖਿਆ ਗਿਆ ਸੀ।
ਹਾਲਾਂਕਿ, ਪੁਲਸ ਨੇ ਇਸ ਬਾਰੇ ਕੋਈ ਵੇਰਵਾ ਜਾਰੀ ਨਹੀਂ ਕੀਤਾ ਹੈ ਕਿ ਹਮਲੇ ਦਾ ਕਾਰਨ ਕੀ ਸੀ। ਪੁਲਸ ਦਾ ਅੰਦਾਜ਼ਾ ਹੈ ਕਿ ਸ਼ੱਕੀ ਦੀ ਉਮਰ 30-40 ਸਾਲ ਵਿਚਕਾਰ ਹੈ।
 


Sanjeev

Content Editor

Related News