ਭਾਰਤ-ਕੈਨੇਡਾ ਵਿਵਾਦ ਕਾਰਨ ਵਧੇਗੀ ਮਹਿੰਗਾਈ, ਵਿਗੜ ਸਕਦੈ ਰਸੋਈ ਦਾ ਬਜਟ

09/22/2023 11:32:30 AM

ਨਵੀਂ ਦਿੱਲੀ (ਇੰਟ.) – ਭਾਰਤ-ਕੈਨੇਡਾ ਦਰਮਿਆਨ ਵਧਦਾ ਤਣਾਅ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ ਸਗੋਂ ਦਿਨ-ਪ੍ਰਤੀ-ਦਿਨ ਹੋਰ ਵਧਦਾ ਹੀ ਜਾ ਰਿਹਾ ਹੈ। ਦੋਵੇਂ ਦੇਸ਼ਾਂ ਨੇ ਇਕ-ਦੂਜੇ ਦੇ ਡਿਪਲੋਮੈਟਸ ਨੂੰ ਆਪਣੇ-ਆਪਣੇ ਦੇਸ਼ਾਂ ’ਚੋਂ ਕੱਢ ਦਿੱਤਾ ਹੈ। ਇਹੀ ਨਹੀਂ ਕੁੱਝ ਵਪਾਰ ਸੌਦੇ ਜੋ ਹੋਣੇ ਸਨ, ਉਨ੍ਹਾਂ ਨੂੰ ਵੀ ਫਿਲਹਾਲ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ। ਦੋਵੇਂ ਦੇਸ਼ਾਂ ਦਰਮਿਆਨ ਵਿਗੜਦੇ ਹਾਲਾਤਾਂ ਨੇ ਕਾਫ਼ੀ ਤਣਾਅ ਪੈਦਾ ਕਰ ਦਿੱਤਾ ਹੈ। ਕੈਨੇਡਾ-ਭਾਰਤ ਦਰਮਿਆਨ ਸਾਲ 2023 ਵਿੱਚ ਕਾਰੋਬਾਰ 8 ਬਿਲੀਅਨ ਡਾਲਰ ਯਾਨੀ 67,000 ਕਰੋੜ ਰੁਪਏ ਦਾ ਸੀ। ਅਜਿਹੇ ’ਚ ਜੇ ਤਣਾਅ ਵਧਦਾ ਚਲਾ ਗਿਆ ਤਾਂ ਇਸ ਨਾਲ ਆਰਥਿਕਤਾ ਨੂੰ ਕਰੀਬ 67,000 ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਬੰਦ ਹੋ ਸਕਦੀ ਹੈ ਅਕਾਸਾ ਏਅਰ! 43 ਪਾਇਲਟਾਂ ਨੇ ਦਿੱਤਾ ਅਸਤੀਫ਼ਾ, ਜਾਣੋ ਕੀ ਹੈ ਮਾਮਲਾ

ਆਰਥਿਕ ਜੰਗ ਤੋਂ ਬਾਅਦ ਹੁਣ ਆਮ ਵਰਗ ’ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਕੈਨੇਡਾ-ਭਾਰਤ ਵਿਵਾਦ ਕਾਰਨ ਆਮ ਆਦਮੀ ਦੀ ਰਸੋਈ ਦਾ ਬਜਟ ਵਿਗੜਨ ਦੀ ਸੰਭਾਵਨਾ ਹੈ। ਉੱਥੇ ਹੀ ਦੇਸ਼ ’ਚ ਮਹਿੰਗਾਈ ਘੱਟ ਹੋਣ ਦੀ ਥਾਂ ਵਧ ਸਕਦੀ ਹੈ। ਦਰਅਸਲ ਆਮ ਆਦਮੀ ਦੀ ਥਾਲੀ ’ਚ ਸਭ ਤੋਂ ਜ਼ਰੂਰੀ ਚੀਜ਼ ਦਾਲ ਹੁੰਦੀ ਹੈ। ਅਜਿਹੇ ਵਿੱਚ ਭਾਰਤ-ਕੈਨੇਡਾ ਦਾ ਤਣਾਅ ਦਾਲ ’ਤੇ ਅਸਰ ਪਾ ਸਕਦਾ ਹੈ। ਭਾਰਤ ਕੈਨੇਡਾ ਤੋਂ ਵੱਡੀ ਮਾਤਰਾ ’ਚ ਮਸਰਾਂ ਦੀ ਦਾਲ ਲੈਂਦਾ ਹੈ। ਕੈਨੇਡਾ ਨਾਲ ਸਿਆਸੀ ਤਣਾਅ ਵਧਣ ਕਾਰਨ ਉੱਥੋਂ ਦਾਲਾਂ ਦੀ ਦਰਾਮਦ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਖ਼ਾਸ ਕਰ ਕੇ ਮਸਰਾਂ ਦੀ ਦਾਲ ਦੀ ਦਰਾਮਦ ’ਤੇ ਅਸਰ ਪੈਣ ਦੀ ਸੰਭਾਵਨਾ ਸਭ ਤੋਂ ਵੱਧ ਪ੍ਰਗਟਾਈ ਜਾ ਰਹੀ ਹੈ, ਜਿਸ ਨਾਲ ਮਸਰਾਂ ਦੀ ਦਾਲ ਦੀ ਕੀਮਤ ਵਧ ਸਕਦੀ ਹੈ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ, ਹੁਣ ਫਲਾਇਟ 'ਚ ਨਹੀਂ ਮਿਲਣਗੇ ਕੈਨ, ਇਹ ਹੋਵੇਗਾ ਵਿਕਲਪ

ਵਿਗੜ ਸਕਦੈ ਰਸੋਈ ਦਾ ਬਜਟ
ਸਾਲ 2022-23 ਦੌਰਾਨ ਦੇਸ਼ ਵਿੱਚ ਕੁੱਲ 8.58 ਲੱਖ ਟਨ ਮਸਰਾਂ ਦੀ ਦਾਲ ਦੀ ਦਰਾਮਦ ਹੋਈ ਸੀ, ਜਿਸ ’ਚੋਂ 4.85 ਲੱਖ ਟਨ ਦੀ ਦਰਾਮਦ ਇਕੱਲੇ ਕੈਨੇਡਾ ਤੋਂ ਹੋਈ। ਇਸ ਸਾਲ ਜੂਨ ਤਿਮਾਹੀ ਦੌਰਾਨ ਦੇਸ਼ ਵਿੱਚ ਕਰੀਬ 3 ਲੱਖ ਟਨ ਮਸਰਾਂ ਦੀ ਦਾਲ ਦੀ ਦਰਾਮਦ ਹੋਈ ਹੈ, ਜਿਸ ਵਿੱਚ 2 ਲੱਖ ਟਨ ਤੋਂ ਵੱਧ ਦਾਲ ਕੈਨੇਡਾ ਤੋਂ ਹੀ ਆਈ ਹੈ। ਅਜਿਹੇ ਵਿੱਚ ਜੇਕਰ ਤਣਾਅ ਲੰਬੇ ਸਮੇਂ ਤੱਕ ਚਲਦਾ ਹੈ ਤਾਂ ਭਾਰਤ ਵਿੱਚ ਦਾਲ ਮਹਿੰਗੀ ਹੋ ਸਕਦੀ ਹੈ। ਇਸ ਨਾਲ ਆਮ ਆਦਮੀ ਪ੍ਰਭਾਵਿਤ ਹੋਵੇਗਾ ਅਤੇ ਔਰਤਾਂ ਦੀ ਰਸੋਈ ਦਾ ਬਜਟ ਵੀ ਵਿਗੜ ਸਕਦਾ ਹੈ।

ਇਹ ਵੀ ਪੜ੍ਹੋ : ਹੋਟਲ 'ਚ ਪਾਸਪੋਰਟ ਭੁੱਲ ਰਵਾਨਾ ਹੋਏ ਰੋਹਿਤ ਸ਼ਰਮਾ, ਪਤਾ ਲੱਗਣ 'ਤੇ ਸਾਥੀਆਂ ਨੇ ਉਡਾਇਆ ਮਜ਼ਾਕ, ਵੀਡੀਓ ਵਾਇਰਲ

ਆਲੂ ਟਿੱਕੀ ਅਤੇ ਕੌਫੀ ਬਣਾਉਣ ਵਾਲੀਆਂ ਕੰਪਨੀਆਂ ਦੀਆਂ ਵਧੀਆਂ ਮੁਸ਼ਕਲਾਂ
ਕੈਨੇਡਾਈ ਫੂਡ ਚੇਨ ਬ੍ਰਾਂਡ ਮੈਕੇਨ ਅਤੇ ਟਿਮ ਹਾਰਟਨਸ ਨੂੰ ਭਾਰਤ ਵਿੱਚ ਮੁਸੀਬਤਾਂ ਦਾ ਸਾਹਮਣਾ ਕਰਨ ਪੈ ਸਕਦਾ ਹੈ। ਭਾਰਤ-ਕੈਨੇਡਾ ਦੀ ਲੜਾਈ ਕਾਰਨ ਭਾਰਤੀ ਕੈਨੇਡਾਈ ਉਤਪਾਦਾਂ ਤੋਂ ਦੂਰੀ ਬਣਾ ਰਹੇ ਹਨ। ਇਹੀ ਨਹੀਂ ਲੋਕ ਇਨ੍ਹਾਂ ਦੇ ਸਾਮਾਨ ਦਾ ਸੋਸ਼ਲ ਮੀਡੀਆ ’ਤੇ ਬਾਈਕਾਟ ਵੀ ਕਰ ਰਹੇ ਹਨ। ਭਾਰਤ ਵਿੱਚ ਮੈਕੇਨ ਦੇ ਲੋਕਲ ਆਫਿਸ ਨੇ ਇਕ ਈ-ਮੇਲ ਵਿੱਚ ਕਿਹਾ ਕਿ ਉਹ ਇਸ ਮਾਮਲੇ ’ਤੇ ਕੋਈ ਟਿੱਪਣੀ ਨਹੀਂ ਕਰੇਗਾ। ਉੱਥੇ ਹੀ ਟਿਮ ਹਾਰਟਨਸ ਇੰਡੀਆ ਆਫਿਸ ਨੇ ਕਿਹਾ ਕਿ ਉਸ ਨੂੰ ਆਪਣੇ ਕੈਨੇਡਾਈ ਮੁੱਖ ਦਫਤਰ ਨੂੰ ਜਵਾਬ ਦੇਣ ਲਈ ਘੱਟ ਤੋਂ ਘੱਟ ਇਕ ਦਿਨ ਦੀ ਲੋੜ ਹੋਵੇਗੀ।

ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਤੋਂ ਪਹਿਲਾਂ ਨਿਪਟਾ ਲਓ ਜ਼ਰੂਰੀ ਕੰਮ, ਸਤੰਬਰ ਮਹੀਨੇ ਇਨ੍ਹਾਂ ਤਾਰੀਖ਼ਾਂ ਨੂੰ ਬੰਦ ਰਹਿਣਗੇ ਬੈਂਕ

ਦਰਅਸਲ ਭਾਰਤ ਕੈਨੇਡਾਈ ਮੈਕੇਨ ਦਾ ਵੱਡਾ ਖਪਤਕਾਰ ਹੈ। ਕਰੀਬ ਹਰ ਘਰ ’ਚ ਇਸ ਦੀ ਆਲੂ ਟਿੱਕੀ ਬਹੁਤ ਪਸੰਦ ਕੀਤੀ ਜਾਂਦੀ ਹੈ। ਅਜਿਹੇ ਵਿੱਚ ਜੇ ਤਣਾਅ ਵਧਦਾ ਗਿਆ ਤਾਂ ਕੰਪਨੀ ਨੂੰ ਵੱਡਾ ਬਾਈਕਾਟ ਝੱਲਣਾ ਪੈ ਸਕਦਾ ਹੈ। ਇਸ ਦੇ ਨਾਲ ਹੀ ਟਿਮ ਹਾਰਟਨਸ ਨੂੰ ਭਾਰਤ ’ਚ ਆਪਣਾ ਪਹਿਲਾ ਆਉਟਲੈਟ ਖੋਲ੍ਹੇ ਇਕ ਸਾਲ ਹੀ ਹੋਇਆ ਹੈ। ਅਜਿਹੇ ’ਚ ਦੋਹਾਂ ਦੇਸ਼ਾਂ ਦੀ ਤਲਖੀ ਦਾ ਅਸਰ ਕਾਰੋਬਾਰ ’ਤੇ ਪੈ ਸਕਦਾ ਹੈ। ਐਡਵਰਟਾਈਜਿੰਗ ਏਜੰਸੀ ਰਿਡੀਫਿਊਜ਼ਨ ਦੇ ਪ੍ਰਧਾਨ ਸੰਦੀਪ ਗੋਇਲ ਮੁਤਾਬਕ ਪ੍ਰਭਾਵਿਤ ਬ੍ਰਾਂਡਸ ਲਈ ਸਭ ਤੋਂ ਚੰਗਾ ਤਰੀਕਾ ਘੱਟ ਪ੍ਰੋਫਾਈਲ ਰੱਖਣਾ ਹੋਵੇਗਾ, ਕਿਉਂਕਿ ਉਹ ਸਿਆਸੀ ਕ੍ਰਾਸਫਾਇਰ ’ਚ ਫਸਣਾ ਨਹੀਂ ਚਾਹੁਣਗੇ।

ਬੁੱਕ ਮਾਈ ਸ਼ੋਅ ਦੇ ਭਾਰਤ ’ਚ ਕੈਨੇਡਾਈ ਸਿੰਗਰ ਦਾ ਕੰਸਰਟ ਰੱਦ ਹੋਣ ਤੋਂ ਬਾਅਦ ਮਿਊਜ਼ਿਕ ਐਪ ਮੌਜ ਨੇ ਵੀ ਆਪਣੇ ਪਲੇਟਫਾਰਮਸ ’ਚੋਂ ਸਿੰਗਰ ਸ਼ੁੱਭ ਦੇ ਸਾਰੇ ਗਾਣਿਆਂ ਨੂੰ ਹਟਾ ਦਿੱਤਾ ਹੈ। ਜਾਣਕਾਰਾਂ ਮੁਤਾਬਕ ਅਜਿਹੀਆਂ ਕੰਪਨੀਆਂ ਨੂੰ ਚੁਣੌਤੀਪੂਰਨ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਸਿਆਸੀ ਅਤੇ ਕੂਟਨੀਤਿਕ ਵਿਰੋਧ ਦਰਮਿਆਨ ਇਕ ਚੰਗੇ ਰਾਹ ’ਤੇ ਚੱਲਣਾ ਹੋਵੇਗਾ।

ਇਹ ਵੀ ਪੜ੍ਹੋ : ਬ੍ਰਿਟੇਨ: ਗਣੇਸ਼ ਚਤੁਰਥੀ ਮਨਾ ਰਹੇ ਹਿੰਦੂਆਂ ਨੂੰ ਮੁਸਲਿਮ ਪੁਲਸ ਨੇ ਪੂਜਾ ਕਰਨ ਤੋਂ ਰੋਕਿਆ, ਪੁਜਾਰੀ 'ਤੇ ਕੀਤਾ ਹਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News