ਯੈੱਸ ਬੈਂਕ ਨੇ 48,000 ਕਰੋੜ ਦਾ ਫਸਿਆ ਕਰਜ਼ ਜੇਸੀ ਫਲਾਵਰਜ਼ ਨੂੰ ਸੌਂਪਿਆ

12/17/2022 6:44:55 PM

ਨਵੀਂ ਦਿੱਲੀ- ਨਿੱਜੀ ਖੇਤਰ ਦੇ ਯੈੱਸ ਬੈਂਕ ਨੇ  48,000 ਕਰੋੜ ਰੁਪਏ ਦੇ ਆਪਣੇ ਫਸੇ ਹੋਏ ਕਰਜ਼ ਨੂੰ ਕਰਜ਼ਾ ਪੁਨਰਗਠਨ ਕਰਨ ਵਾਲੀ ਕੰਪਨੀ ਜੇਸੀ ਫਲਾਵਰਜ਼ ਐਸੇਟ ਰੀਕੰਸਟ੍ਰਕਸ਼ਨ ਨੂੰ ਸੌਂਪ ਦਿੱਤੇ ਹਨ। ਬੈਂਕ ਨੇ ਸ਼ਨੀਵਾਰ ਨੂੰ ਸ਼ੇਅਰ ਬਾਜ਼ਾਰਾਂ ਨੂੰ ਦਿੱਤੇ ਇੱਕ ਸੰਚਾਰ ਵਿੱਚ ਕਿਹਾ ਕਿ 48,000 ਕਰੋੜ ਰੁਪਏ ਦਾ ਲੋਨ ਪੋਰਟਫੋਲੀਓ ਜੈਸੀ ਫਲਾਵਰਜ਼ ਨੂੰ ਸੌਂਪਣ ਦਾ ਕੰਮ ਪੂਰਾ ਹੋ ਗਿਆ ਹੈ। ਇਸ ਦੌਰਾਨ 1 ਅਪ੍ਰੈਲ ਤੋਂ 30 ਨਵੰਬਰ ਤੱਕ ਕੀਤੀ ਕਰਜ਼ਾ ਵਸੂਲੀ ਨੂੰ ਵੀ ਐਡਜਸਟ ਕੀਤਾ ਗਿਆ ਹੈ।
ਯੈੱਸ ਬੈਂਕ ਨੇ ਪਹਿਲਾਂ ਹੀ ਆਪਣੇ ਪਛਾਣੇ ਗਏ ਤਣਾਅ ਵਾਲੇ ਕਰਜ਼ਿਆਂ ਨੂੰ ਜੇਸੀ ਫਲਾਵਰਜ਼ ਏਆਰਸੀ ਨੂੰ ਸੌਂਪਣ ਦਾ ਐਲਾਨ ਕੀਤਾ ਸੀ। ਇਸ ਤਰ੍ਹਾਂ, ਬੈਂਕ ਆਪਣੇ ਪੋਰਟਫੋਲੀਓ 'ਚ ਖਰਾਬ ਕਰਜ਼ਿਆਂ ਦੇ ਆਕਾਰ ਨੂੰ ਘਟਾ ਕੇ ਆਪਣੀ ਵਿੱਤੀ ਸਥਿਤੀ ਵਿੱਚ ਸੁਧਾਰ ਕਰਨਾ ਚਾਹੁੰਦਾ ਹੈ। ਬੈਡ ਲੋਨ ਦੇ ਆਕਾਰ 'ਚ ਵਾਧੇ ਕਾਰਨ ਯੈੱਸ ਬੈਂਕ ਦੀ ਵਿੱਤੀ ਸਿਹਤ ਕੁਝ ਸਾਲ ਪਹਿਲਾਂ ਵਿਗੜ ਗਈ ਸੀ, ਪਰ ਹਾਲ ਹੀ 'ਚ ਇਸ ਨੇ ਆਪਣੇ ਲੋਨ ਪੋਰਟਫੋਲੀਓ ਨੂੰ ਠੀਕ ਕਰਨ ਲਈ ਕਈ ਕਦਮ ਚੁੱਕੇ ਹਨ।
 


Aarti dhillon

Content Editor

Related News