ਨੋਇਡਾ ''ਚ ਸ਼ਿਓਮੀ ਨੇ ਖੋਲਿਆ Mi Home ਰਿਟੇਲ ਸਟੋਰ

Monday, Sep 25, 2017 - 10:38 PM (IST)

ਨੋਇਡਾ ''ਚ ਸ਼ਿਓਮੀ ਨੇ ਖੋਲਿਆ Mi Home ਰਿਟੇਲ ਸਟੋਰ

ਜਲੰਧਰ—ਚੀਨੀ ਟੈਕਨਾਲੋਜੀ ਦਿੱਗਜ ਸ਼ਿਓਮੀ ਨੇ ਦਿੱਲੀ- ਐੱਨ.ਸੀ.ਆਰ. 'ਚ ਆਪਣਾ ਆਫਲਾਈਨ ਰਿਟੇਲ ਸਟੋਰ Mi Home ਖੋਲਿਆ ਹੈ। ਇਸ ਤੋਂ ਪਹਿਲਾਂ ਗੁੜਗਾਓ 'ਚ Mi Home ਖੋਲਿਆ ਗਿਆ ਸੀ। ਹੁਣ ਕੰਪਨੀ ਨੇ ਨੋਇਡਾ ਦੇ ਡੀ.ਐੱਲ.ਐੱਫ. ਮਾਲ ਆਫ ਇੰਡੀਆ 'ਚ mi home ਦੀ ਸ਼ੁਰੂਆਤ ਕੀਤੀ ਹੈ। ਸ਼ਿਓਮੀ ਮੁਤਾਬਕ ਇਹ ਦੇਸ਼ 'ਚ 7ਵਾਂ Mi Home ਹੈ ਅਤੇ ਇਸ ਦਾ ਉਦਘਾਟਨ ਸ਼ਿਓਮੀ ਦੇ ਇਕ ਫੈਨ ਨੇ ਕੀਤਾ ਹੈ।
ਕੰਪਨੀ ਨੇ ਕਿਹਾ ਕਿ ਇਸ ਨਵੇਂ ਆਫਲਾਈਨ ਸਟੋਰ 'ਚ ਪ੍ਰੋਡਕਟਸ 'ਤੇ ਸਪੈਸ਼ਲ ਦੀਵਾਲੀ ਆਫਰ ਦਿੱਤਾ ਜਾਵੇਗਾ, ਜਿਸ ਨੂੰ DiwaliWithMi ਕਿਹਾ ਜਾਵੇਗਾ। ਇਸ ਦੇ ਨਾਲ ਹੀ ਕੰਪਨੀ ਨੇ ਸਾਰੇ ਰਿਟੇਲ ਸਟੋਰਸ 'ਚ ਇਹ ਆਫਰਸ ਦਿੱਤੇ ਜਾਣਗੇ।
Mi Home ਤੋਂ ਇਲਾਵਾ ਸ਼ਿਓਮੀ ਦੇ ਪਾਰਟਨਰਸ ਰਿਟੇਲਰਸ 'ਤੇ ਵੀ ਇਹ ਆਫਰ ਮਿਲੇਗਾ। ਇਸ ਆਫਰ ਦੀ ਮਿਆਦ 2 ਅਕਤੂਬਰ ਤਕ ਰਹੇਗੀ। ਅੱਗਲੇ 2 ਸਾਲ 'ਚ ਕੰਪਨੀ ਭਾਰਤ 'ਚ 100 ਆਫਲਾਈਨ ਰਿਟੇਲ ਸਟੋਰ ਖੋਲਣ ਦੀ ਤਿਆਰੀ 'ਚ ਹੈ। ਸਭ ਤੋਂ ਪਹਿਲਾ ਬੰਗਲੁਰੂ 'ਚ Mi Home ਦੀ ਸ਼ੁਰੂਆਤ ਹੋਈ ਅਤੇ ਹੁਣ ਹੌਲੀ-ਹੌਲੀ ਦੂਜੇ ਸ਼ਹਿਰੇ 'ਚ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸ਼ੁਰੂਆਤ 'ਚ ਸ਼ਿਓਮੀ ਨੇ ਸਿਰਫ ਆਫਲਾਈਨ ਪ੍ਰੋਡਕਟਸ ਵੇਚਣੇ ਸ਼ੁਰੂ ਕੀਤੇ ਸਨ। ਸ਼ਿਓਮੀ ਦੇ ਵਾਇਸ ਪ੍ਰੈਸੀਡੈਂਟ ਅਤੇ ਕੰਟਰੀ ਹੈੱਡ ਮਨੁ ਕੁਮਾਰ ਜੈਨ ਨੇ ਕਿਹਾ ਕਿ ਦਿਵਾਲੀ ਆਫਰ ਤਹਿਤMi Home 'ਚ ਸਮਾਰਟਫੋਨ 'ਤੇ 2 ਹਜ਼ਾਰ ਰੁਪਏ ਦੀ ਛੋਟ ਮਿਲੇਗੀ। ਇਨ੍ਹਾਂ ਹੀ ਨਹੀਂ ਜੇਕਰ 5 ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਖਰੀਦਾਰੀ ਕਰਦੇ ਹੋ ਤਾਂ ਤੁਹਾਨੂੰ ਰਾਇਲ ਇਨਫੀਲਡ ਕਲਾਸਿਕ 350 ਜਿੱਤਣ ਦਾ ਮੌਕਾ ਵੀ ਮਿਲੇਗਾ।


Related News