Xiaomi ਨੇ ਲੁਕਾਇਆ ਕੰਪਨੀ ਦਾ ਲੋਗੋ, ਸਟੋਰ ’ਤੇ ਲਿਖਿਆ ‘Made in India’
Thursday, Jun 25, 2020 - 03:55 PM (IST)
ਗੈਜੇਟ ਡੈਸਕ– ਚੀਨੀ ਕੰਪਨੀ ਸ਼ਾਓਮੀ ਨੇ ਆਪਣੇ ਲੋਗੋ ਅਤੇ ਸਾਈਨ ਬੋਰਡਾਂ ਨੂੰ 'Made in India' ਲੋਗੋ ਨਾਲ ਢਕਣਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਦੁਕਾਨ ’ਤੇ ਕੰਮ ਕਰਨ ਵਾਲੇ ਕਮਿਆਂ ਨੂੰ ਵੀ ਸ਼ਾਓਮੀ ਦੇ ਲੋਗੋ ਵਾਲੀ ਵਰਦੀ ਨਾ ਪਾਉਣ ਲਈ ਕਿਹਾ ਹੈ। ਸੋਸ਼ਲ ਮੀਡੀਆ ’ਤੇ ਚੱਲ ਰਹੇ ਐਂਟੀ-ਚਾਈਨਾ ਕੈਂਪੇਨ ਦੀ ਆੜ ’ਚ ਦੁਕਾਨਦਾਰਾਂ ਨੂੰ ਨੁਕਸਾਨ ਨਾ ਹੋਵੇ ਇਸ ਲਈ ਅਜਿਹਾ ਕੀਤਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਕੰਪਨੀ ਨੇ ਆਪਣੇ ਲੋਗੋ ਨੂੰ ‘ਮੇਡ ਇਨ ਇੰਡੀਆ’ ਬ੍ਰਾਂਡਿੰਗ ਨਾਲ ਢੱਕਣ ਦਾ ਫ਼ੈਸਲਾ ਕੀਤਾ ਹੈ।
Economictimes ਦੀ ਰਿਪੋਰਟ ਮੁਤਾਬਕ, ਆਲ ਇੰਡੀਆ ਮੋਬਾਇਲ ਰਿਟੇਲਰਸ ਐਸੋਸੀਏਸ਼ਨ (AIMRA) ਵਲੋਂ ਚਾਈਨੀਜ਼ ਸਮਾਰਟਫੋਨ ਬ੍ਰਾਂਡਸ ਨੂੰ ਇਕ ਚਿੱਠੀ ਲਿਖ ਕੇ ਕਿਹਾ ਗਿਆ ਹੈ ਕਿ ਉਨ੍ਹਾਂ ਦੀਆਂ ਦੁਕਾਨਾਂ ਅਤੇ ਪ੍ਰੋਡਕਟਸ ਨੂੰ ਮਿਲ ਰਹੀਆਂ ਧਮਕੀਆਂ ਦੇ ਚਲਦੇ ਉਨ੍ਹਾਂ ਨੂੰ ਬ੍ਰਾਂਡਿੰਗ ਲੁਕਾਉਣੀ ਜਾਂ ਹੁਣ ਹਟਾਉਣੀ ਹੀ ਪਵੇਗੀ।
ਇਨ੍ਹਾਂ ਸ਼ਹਿਰਾਂ ’ਚ ਸ਼ੁਰੂ ਹੋ ਗਿਆ ਬੋਰਡ ਹਟਾਉਣ ਦਾ ਕੰਮ
ਸ਼ਾਓਮੀ ਵਲੋਂ ਦਿੱਲੀ ਐੱਨ.ਸੀ.ਆਰ., ਮੁੰਬਈ, ਚੇਨਈ, ਪੁਣੇ, ਆਗਰਾ ਅਤੇ ਪਟਨਾ ਵਰਗੇ ਸਾਰੇ ਸ਼ਹਿਰਾਂ ’ਚ ਰਿਟੇਲ ਸਾਈਨ ਢੱਕ ਦਿੱਤੇ ਗਏ ਹਨ ਕਿਉਂਕਿ ਹੁਣ ਲੋਕਾਂ ਨੇ ਦੁਕਾਨਾਂ ਅਤੇ ਸਟੋਰਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੱਤੀਆਂ ਹਨ, ਅਜਿਹੇ ’ਚ ਕੋਈ ਹੋਰ ਰਸਤਾ ਨਹੀਂ ਹੈ।
ਬਾਕੀ ਚੀਨੀ ਕੰਪਨੀਆਂ ਵੀ ਹਟਾ ਦੇਣ ਬੋਰਡ
ਸ਼ਾਓਮੀ ਤੋਂ ਇਲਾਵਾ AIMRA ਵਲੋਂ ਓਪੋ, ਵੀਵੋ, ਰੀਅਲਮੀ, ਵਨਪਲੱਸ, ਲੇਨੋਵੋ-ਮੋਟੋਰੋਲਾ ਅਤੇ ਹੁਵਾਵੇਈ ਨੂੰ ਵੀ ਚਿੱਠੀ ਲਿਖ ਕੇ ਕਿਹਾ ਗਿਆ ਹੈ ਕਿ ਉਹ ਰਿਟੇਲਰ ਨੂੰ ਉਨ੍ਹਾਂ ਦੀ ਬ੍ਰਾਂਡਿੰਗ ਵਾਲੇ ਸਾਈਨ ਬੋਰਡ ਹਟਾਉਣ ਜਾਂ ਲੁਕਾਉਣ ਦੀ ਮਨਜ਼ੂਰੀ ਦੇਵੇ। ਇਸ ਵਿਚ ਕਿਹਾ ਗਿਆ ਹੈ ਕਿ ਅਜਿਹੇ ਬੋਰਡਾਂ ਨਾਲ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਰਿਟੇਲਰ ਦੀ ਨਹੀਂ ਹੋਵੇਗੀ ਕਿਉਂਕਿ ਇਸ ਸਮੇਂ ਹਲਾਤ ਕੰਟਰੋਲ ’ਚ ਨਹੀਂ ਹਨ।