ਵਿਪਰੋ ਨੇ ਜੂਨੀਅਰ ਕਰਮਚਾਰੀਆਂ ਨੂੰ ਦਿੱਤਾ 1-1 ਲੱਖ ਰੁਪਏ ਬੋਨਸ

Friday, Jul 19, 2019 - 12:28 PM (IST)

ਵਿਪਰੋ ਨੇ ਜੂਨੀਅਰ ਕਰਮਚਾਰੀਆਂ ਨੂੰ ਦਿੱਤਾ 1-1 ਲੱਖ ਰੁਪਏ ਬੋਨਸ

ਬੇਂਗਲੁਰੂ—ਵਿਪਰੋ ਨੇ ਆਪਣੇ ਜੂਨੀਅਰ ਕਰਮਚਾਰੀਆਂ ਨੂੰ 1-1 ਲੱਖ ਰੁਪਏ ਬੋਨਸ ਦਿੱਤਾ ਹੈ। ਜਿਨ੍ਹਾਂ ਕਰਮਚਾਰੀਆਂ ਦੇ ਕੋਲ ਕਰੀਬ 3 ਸਾਲ ਦਾ ਅਨੁਭਵ ਹੈ ਅਤੇ ਜਿਨ੍ਹਾਂ ਨੇ ਵਿਪਰੋ ਦੇ ਨਾਲ ਸ਼ੁਰੂਆਤ ਕੀਤੀ, ਉਨ੍ਹਾਂ ਨੂੰ ਕੰਪਨੀ ਨੇ 1 ਲੱਖ ਰੁਪਏ ਬੋਨਸ ਦਾ ਤੋਹਫਾ ਦਿੱਤਾ ਹੈ। ਕੰਪਨੀ ਨੇ ਪਿਛਲੇ ਕਈ ਸਾਲਾਂ ਤੋਂ ਇਸ ਯੂਨੀਕ ਰਿਵਾਰਡ ਮਾਡਲ ਨੂੰ ਅਪਣਾਇਆ ਹੈ। ਕੰਪਨੀ ਹਿਊਮਨ ਰੀਸੋਰਸੇਜ਼ ਡਿਪਾਰਟਮੈਂਟ ਦੇ ਪ੍ਰਮੁੱਖ ਅਤੇ ਪ੍ਰਧਾਨ ਸੌਰਭ ਗੋਵਿਲ ਨੇ ਕਿਹਾ ਕਿ ਇਹ ਰੀਟੇਂਸ਼ਨ ਬੋਨਸ ਹੈ ਅਤੇ ਇਕ ਸਾਲ ਦੇ ਲਈ ਹੁੰਦਾ ਹੈ। 
ਗੋਵਿਲ ਨੇ ਕਿਹਾ ਕਿ 3 ਤੋਂ 4 ਸਾਲ ਤੱਕ ਦੇ ਅਨੁਭਵ ਵਾਲੇ ਕਰਮਚਾਰੀਆਂ ਨੂੰ 10 ਫੀਸਦੀ ਅਤੇ ਜ਼ਿਆਦਾ ਹਾਈਕ ਜਦੋਂਕਿ ਡਿਜੀਟਲ ਸਕਿੱਲ ਵਾਲੇ ਕਰਮਚਾਰੀਆਂ ਨੂੰ ਸਿੰਗਲ-ਡਿਜ਼ਿਟ ਤੋਂ ਡਬਲ-ਡਜ਼ਿਟ ਤੱਕ ਹਾਈਕ ਦਿੱਤਾ ਗਿਆ ਹੈ। ਲੋਅ ਪਰਫਾਰਮ ਕਰਨ ਵਾਲੇ ਕਰਮਚਾਰੀਆਂ ਨੂੰ ਹਾਈਕ ਨਹੀਂ ਮਿਲਿਆ ਹੈ। 
ਗੋਵਿਲ ਨੇ ਕਿਹਾ ਕਿ ਡਿਲਵਰੀ ਮੈਨੇਜਰ ਅਤੇ ਦੂਜੇ ਲੀਡਰਸ਼ਿੱਪ ਲੈਵਲ ਦੇ ਕਰਮਚਾਰੀਆਂ ਨੂੰ 4-5 ਫੀਸਦੀ ਤੱਕ ਹਾਈਕ ਮਿਲਿਆ ਹੈ। ਦੱਸ ਦੇਈਏ ਕਿ ਜੂਨ ਤਿਮਾਹੀ 'ਚ ਕੰਪਨੀ ਨੇ 6,000 ਫਰੈਸ਼ਰ ਨੂੰ ਨੌਕਰੀ ਦਿੱਤੀ ਹੈ।


author

Aarti dhillon

Content Editor

Related News