ਜਨਵਰੀ 'ਚ ਥੋਕ ਮਹਿੰਗਾਈ ਦਰ ਘੱਟ ਕੇ 12.96 ਫੀਸਦੀ 'ਤੇ ਪਹੁੰਚੀ, ਖ਼ੁਰਾਕੀ ਵਸਤਾਂ ਹੋਈਆਂ ਮਹਿੰਗੀਆਂ

Monday, Feb 14, 2022 - 01:42 PM (IST)

ਜਨਵਰੀ 'ਚ ਥੋਕ ਮਹਿੰਗਾਈ ਦਰ ਘੱਟ ਕੇ 12.96 ਫੀਸਦੀ 'ਤੇ ਪਹੁੰਚੀ, ਖ਼ੁਰਾਕੀ ਵਸਤਾਂ ਹੋਈਆਂ ਮਹਿੰਗੀਆਂ

ਨਵੀਂ ਦਿੱਲੀ : ਖੁਰਾਕੀ ਵਸਤਾਂ ਦੀਆਂ ਕੀਮਤਾਂ ਵਧਣ ਦੇ ਬਾਵਜੂਦ ਜਨਵਰੀ 2022 ਵਿੱਚ ਥੋਕ ਮੁੱਲ ਸੂਚਕ ਅੰਕ (ਡਬਲਯੂ.ਪੀ.ਆਈ.) ਮਹਿੰਗਾਈ ਘਟ ਕੇ 12.96 ਫੀਸਦੀ ਰਹਿ ਗਈ। ਇਹ ਜਾਣਕਾਰੀ ਸੋਮਵਾਰ ਨੂੰ ਸਰਕਾਰੀ ਅੰਕੜਿਆਂ ਤੋਂ ਮਿਲੀ ਹੈ। ਦਸੰਬਰ 2021 ਵਿੱਚ ਥੋਕ ਮਹਿੰਗਾਈ ਦਰ 13.56 ਫੀਸਦੀ ਅਤੇ ਜਨਵਰੀ 2021 ਵਿੱਚ 2.51 ਫੀਸਦੀ ਰਹੀ। ਥੋਕ ਮਹਿੰਗਾਈ ਅਪ੍ਰੈਲ 2021 ਤੋਂ ਲਗਾਤਾਰ ਦਸਵੇਂ ਮਹੀਨੇ 10 ਫੀਸਦੀ ਤੋਂ ਉਪਰ ਰਹੀ ਹੈ।

ਅੰਕੜਿਆਂ ਮੁਤਾਬਕ ਜਨਵਰੀ 2022 'ਚ ਖੁਰਾਕੀ ਵਸਤਾਂ ਦੀ ਮਹਿੰਗਾਈ ਵਧ ਕੇ 10.33 ਫੀਸਦੀ 'ਤੇ ਪਹੁੰਚ ਗਈ। ਦਸੰਬਰ, 2021 'ਚ ਇਹ 9.56 ਫੀਸਦੀ ਸੀ। ਇਸੇ ਤਰ੍ਹਾਂ ਸਮੀਖਿਆ ਅਧੀਨ ਮਹੀਨੇ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧਾ 34.85 ਫੀਸਦੀ 'ਤੇ ਪਹੁੰਚ ਗਿਆ, ਜੋ ਪਿਛਲੇ ਮਹੀਨੇ 31.56 ਫੀਸਦੀ ਸੀ।

ਦਾਲਾਂ, ਅਨਾਜ ਅਤੇ ਝੋਨੇ ਦੀ ਮਹਿੰਗਾਈ ਮਹੀਨੇ ਦਰ ਮਹੀਨੇ ਦੇ ਆਧਾਰ 'ਤੇ ਵਧੀ ਹੈ। ਜਨਵਰੀ 'ਚ ਅੰਡੇ, ਮੀਟ ਅਤੇ ਮੱਛੀ ਦੀ ਮਹਿੰਗਾਈ ਦਰ 9.85 ਫੀਸਦੀ ਰਹੀ। ਦੂਜੇ ਪਾਸੇ ਮਹੀਨੇ ਦੌਰਾਨ ਆਲੂ ਦੀ ਕੀਮਤ ਵਿੱਚ 14.45 ਫੀਸਦੀ ਅਤੇ ਪਿਆਜ਼ ਦੀ ਕੀਮਤ ਵਿੱਚ 15.98 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਨਿਰਮਿਤ ਵਸਤਾਂ ਦੀ ਮਹਿੰਗਾਈ ਦਰ ਜਨਵਰੀ 'ਚ ਘਟ ਕੇ 9.42 ਫੀਸਦੀ 'ਤੇ ਆ ਗਈ। ਦਸੰਬਰ, 2021 'ਚ ਇਹ 10.62 ਫੀਸਦੀ ਸੀ। ਈਂਧਨ ਅਤੇ ਊਰਜਾ ਖੇਤਰ ਵਿੱਚ ਮਹਿੰਗਾਈ ਦਰ ਜਨਵਰੀ ਵਿੱਚ 32.27 ਫੀਸਦੀ ਰਹੀ ਜੋ ਪਿਛਲੇ ਮਹੀਨੇ 32.30 ਫੀਸਦੀ ਸੀ।

ਇਹ ਵੀ ਪੜ੍ਹੋ : ਮਨਰੇਗਾ ਸਕੀਮ 'ਚ ਗੜਬੜੀ ਦੀ ਸੂਚਨਾ, ਖ਼ਾਮੀਆਂ ਰੋਕਣ ਲਈ ਸਰਕਾਰ ਬਣਾ ਰਹੀ ਯੋਜਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News