ਵਾਰਬਰਗ ਪਿਨਕਸ ਨੇ ਕੀਤਾ 700 ਕਰੋੜ ਰੁਪਏ ਦਾ ਨਿਵੇਸ਼

10/03/2020 5:58:02 PM

ਮੁੰਬਈ, (ਇੰਟ.)–ਵਾਰਬਰਗ ਪਿਨਕਸ ਨੇ ਸਸਤੇ ਮਕਾਨਾਂ ਲਈ ਕਰਜ਼ਾ ਦੇਣ ਵਾਲੀ ਆਵਾਸ ਵਿੱਤ ਕੰਪਨੀ ਹੋਮ ਫਸਟ ਫਾਇਨਾਂਸ ’ਚ 700 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਟਰੂ ਨਾਰਥ ਸਮਰਥਿਤ ਹੋਮ ਫਸਟ ਫਾਇਨਾਂਸ ਨੇ ਇਸ ਬਾਰੇ ਵਾਰਬਰਗ ਨਾਲ ਸਬੰਧਤ ਆਰੇਂਜ ਕਲੋਵ ਇਨਵੈਸਟਮੈਂਟਸ ਨਾਲ ਪੱਕਾ ਸਮਝੌਤਾ ਕੀਤਾ ਹੈ। ਇਕ ਸੂਤਰ ਨੇ ਦੱਸਿਆ ਕਿ ਕੌਮਾਂਤਰੀ ਇਕਵਿਟੀ ਕੰਪਨੀ ਵਾਰਬਰਗ ਪਿਨਕਸ ਨੇ ਆਵਾਸ ਵਿੱਤ ਕੰਪਨੀ ’ਚ 25 ਫੀਸਦੀ ਹਿੱਸੇਦਾਰੀ ਦਾ ਐਕਵਾਇਰ ਕੀਤਾ ਹੈ।


ਸਮਝੌਤੇ ਤਹਿਤ ਹੋਮ ਫਸਟ ਦੇ ਸਾਰੇ ਮੌਜੂਦਾ ਸ਼ੇਅਰਧਾਰਕ-ਟਰੂ ਨਾਰਥ ਫੰਡ ਵੀ. ਐੱਲ. ਐੱਲ. ਪੀ., ਏਥੇਰ (ਮਾਰੀਸ਼ਸ) ਲਿਮ., ਬੇਸੇਮਰ ਇੰਡੀਆ ਕੈਪੀਟਲ ਹੋਲਡਿੰਗਸ ਅਤੇ ਬੈਂਕ ਆਫ ਬੜੌਦਾ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਐੱਸ. ਜੈਕੁਮਾਰ ਨੇ ਅਨੁਪਾਤਿਕ ਆਧਾਰ ’ਤੇ ਇਕ ਕੰਪਨੀ ’ਚ ਆਪਣੀ 25 ਫੀਸਦੀ ਹਿੱਸੇਦਾਰੀ ਵੇਚੀ ਹੈ। ਇਸ ਸੌਦੇ ਤੋਂ ਪਹਿਲਾਂ ਟਰੂ ਨਾਰਥ ਕੋਲ ਹੋਮ ਫਸਟ ਦੀ 45.97 ਫੀਸਦੀ, ਏਥਰ (ਮਾਰੀਸ਼ਸ) ਕੋਲ 30.65 ਫੀਸਦੀ ਅਤੇ ਬੇਸੇਮਰ ਇੰਡੀਆ ਕੋਲ 16.28 ਫੀਸਦੀ ਹਿੱਸੇਦਾਰੀ ਸੀ। ਇਸ ਸੌਦੇ ’ਚ ਵਾਰਬਰਗ ਦਾ ਮੁੱਢਲਾ ਨਿਵੇਸ਼ 75 ਕਰੋੜ ਰੁਪਏ ਦਾ ਹੈ। ਸੂਤਰ ਨੇ ਦੱਸਿਆ ਕਿ ਉਹ ਬਾਕੀ ਨਿਵੇਸ਼ ਦੂਜੇ ਤਰੀਕੇ ਨਾਲ ਕਰੇਗੀ।


Sanjeev

Content Editor

Related News