ਫਾਕਸਵੈਗਨ ਇੰਡੀਆ ਨੇ ਤਾਈਗੁਨ ਅਤੇ ਵਰਟਸ ਦਾ ਸਾਊਂਡ ਐਡੀਸ਼ਨ ਕੀਤਾ ਲਾਂਚ
Sunday, Nov 26, 2023 - 12:05 PM (IST)
ਮੁੰਬਈ (ਬਿਜ਼ਨੈੱਸ ਨਿਊਜ਼.) – ਫਾਕਸਵੈਗਨ ਇੰਡੀਆ ਨੇ ਆਪਣੀ ਜੀ. ਐੱਨ. ਪੀ. ਏ. ਪੀ. 5-ਸਟਾਰ ਸੁਰੱਖਿਆ ਰੇਟੇਡ ਕਾਰਾਂ ਤਾਈਗੁਨ ਅਤੇ ਵਰਟਸ ਲਈ ਆਪਣਾ ਸਾਊਂਡ ਐਡੀਸ਼ਨ ਲਾਂਚ ਕੀਤਾ ਹੈ। ਸਾਊਂਡ ਐਡੀਸ਼ਨ ਇਕ ਸਬ-ਵੂਫਰ, ਐਂਪਲੀਫਾਇਰ ਅਤੇ ਇਕ ਸਾਵਧਾਨੀਪੂਰਵਕ ਟਿਊਨ ਕੀਤੇ ਗਏ ਆਡੀਓ ਸਿਸਟਮ ਨਾਲ ਲੈਸ ਹੈ। ਹਾਈ-ਐਂਡ ਆਡੀਓ ਐਨਹਾਂਸਮੈਂਟ ਤੋਂ ਇਲਾਵਾ ਸਾਊਂਡ ਐਡੀਸ਼ਨ ਵਿਚ ਇਲੈਕਟ੍ਰਿਕ ਫਰੰਟ ਸੀਟਸ (ਸੈਗਮੈਂਟ ’ਚ ਪਹਿਲਾ), ਪੁਡਲ ਲੈਂਪ, ਫੁਟਵੇਲ ਇਲੂਮੀਨੇਸ਼ਨ ਅਤੇ ਫਰੰਟ ਏ-ਪਿੱਲਰ ਟਵੀਟਰ ’ਤੇ ‘ਸਾਊਂਡ’ ਬ੍ਰਾਂਡਿੰਗ ਵਰਗੀਆਂ ਵਿਸ਼ੇਸ਼ ਵਿਸ਼ੇਸ਼ਤਾਵਾਂ ਹਨ।
ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ਕ ਵਾਰੇਨ ਬਫੇ ਨੇ ਭਾਰਤੀ ਕੰਪਨੀ ’ਚ ਵੇਚੀ ਹਿੱਸੇਦਾਰੀ, ਹੋਇਆ 800 ਕਰੋੜ ਦਾ ਨੁਕਸਾਨ
ਬੀ-ਪਿੱਲਰ ਇਕ ‘ਸਾਊਂਡ’ ਬੈਜ ਨੂੰ ਸਪੋਰਟ ਕਰਦਾ ਹੈ ਅਤੇ ਸੀ-ਪਿੱਲਰ ਵਿਸ਼ੇਸ਼ ਇਕਵਲਾਈਜ਼ਰ ਗ੍ਰਾਫਿਕਸ ਮੁਹੱਈਆ ਕਰਦਾ ਹੈ। ਸਾਊਂਡ ਐਡੀਸ਼ਨ 4 ਵੱਖ-ਵੱਖ ਰੰਗਾਂ ’ਚ ਮੁਹੱਈਆ ਹੈ-ਲਾਵਾ ਬਲਿਊ, ਕਾਰਬਨ ਸਟੀਲ ਗ੍ਰੇ, ਵਾਈਲਡ ਚੈਰੀ ਰੈੱਡ ਅਤੇ ਰਾਈਜਿੰਗ ਬਲੂ। ਵਧੇਰੇ ਚਾਹੁਣ ਵਾਲਿਆਂ ਲਈ ਫਾਕਸਵੈਗਨ ਤਾਈਗੁਨ ਸਾਊਂਡ ਵਰਜ਼ਨ ’ਚ ਇਕ ਸਫੈਦ ਛੱਤ ਅਤੇ ਇਕ ਸਫੈਦ ਓ. ਆਰ. ਵੀ. ਐੱਮ. ਕੈਪ ਨਾਲ ਦੋਹਰੀ ਟੋਨ ਰੰਗ ਯੋਜਨਾ ਵਿਸ਼ੇਸ਼ ਤੌਰ ’ਤੇ ਪੇਸ਼ ਕੀਤੀ ਜਾਂਦੀ ਹੈ। ਤਾਈਗਿਨ ਅਤੇ ਵਰਟਸ ਦੇ ਸਾਊਂਡ ਵਰਜ਼ਨ ਭਾਰਤ ਵਿਚ ਡੀਲਰਸ਼ਿਪ ’ਤੇ ਮੁਹੱਈਆ ਹਨ। ਤਾਈਗੁਨ ਦੀ ਕੀਮਤ 16.32 ਲੱਖ ਰੁਪਏ (ਐਕਸ-ਸ਼ੋਅਰੂਮ ਭਾਰਤ) ਅਤੇ ਵਰਟਸ ਦੀ ਕੀਮਤ 15.51 ਲੱਖ ਰੁਪਏ (ਐਕਸ ਸ਼ੋਅਰੂਮ ਭਾਰਤ) ਤੋਂ ਸ਼ੁਰੂ ਹੁੰਦੀ ਹੈ। ਸਾਲ ਦੇ ਅਖੀਰ ਦੇ ਜਸ਼ਨ ਦੇ ਹਿੱਸੇ ਵਜੋਂ ਫਾਕਸਵੈਗਨ ਇੰਡੀਆ ਨੇ 21 ਨਵੰਬਰ 2023 ਤੋਂ ਬਿੱਗ ਰਸ਼ ਮੁਹਿਮ ਸ਼ੁਰੂ ਕੀਤੀ ਹੈ। ਗਾਹਕ ਰੋਮਾਂਚਕ ਆਫਰ ਦਾ ਲਾਭ ਉਠਾ ਸਕਦੇ ਹਨ।
ਇਹ ਵੀ ਪੜ੍ਹੋ : ਘਟੀਆ ਕੁਆਲਿਟੀ ਦੇ ਲਗਾਏ ਗਏ ਖਿੜਕੀਆਂ ਅਤੇ ਦਰਵਾਜ਼ੇ, ਫਰਨੀਚਰ ਹਾਊਸ ਮਾਲਕ ਨੂੰ ਜੁਰਮਾਨਾ
ਇਹ ਵੀ ਪੜ੍ਹੋ : ਭੀਮ ਐਪ ਖਪਤਕਾਰ ਨੂੰ ਵਿਆਜ ਸਮੇਤ ਅਦਾ ਕਰੇਗਾ 20,000 ਰੁਪਏ, ਜਾਣੋ ਪੂਰਾ ਮਾਮਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8