ਵਿਸਤਾਰਾ ਦਾ ਜਾਪਾਨ ਏਅਰਲਾਈਨਜ਼ ਨਾਲ ਕੋਡ ਸ਼ੇਅਰ

02/23/2019 1:43:01 AM

ਨਵੀਂ ਦਿੱਲੀ -ਟਾਟਾ ਸਮੂਹ ਅਤੇ ਸਿੰਗਾਪੁਰ ਏਅਰਲਾਈਨਜ਼ ਦੀ ਸਾਂਝੇ ਉੱਦਮ ਵਾਲੀ ਜਹਾਜ਼ ਸੇਵਾ ਕੰਪਨੀ ਵਿਸਤਾਰਾ ਨੇ ਜਾਪਾਨ ਏਅਰਲਾਈਨਜ਼  ਨਾਲ ਕੋਡ ਸ਼ੇਅਰ ਦਾ ਐਲਾਨ ਕੀਤਾ ਹੈ। ਦੋਵਾਂ ਕੰਪਨੀਆਂ ਨੇ ਸਾਂਝੇ ਪ੍ਰੈੱਸ ਨੋਟ 'ਚ ਦੱਸਿਆ ਕਿ ਇਸ ਸਮਝੌਤੇ  ਤਹਿਤ ਵਿਸਤਾਰਾ ਦੀਆਂ ਦਿੱਲੀ ਤੋਂ 7 ਸ਼ਹਿਰਾਂ ਨੂੰ ਜਾਣ ਵਾਲੀਆਂ ਉਡਾਣਾਂ 'ਤੇ ਜਾਪਾਨ ਏਅਰਲਾਈਨਜ਼ ਆਪਣਾ ਕੋਡ 'ਜੇ. ਐੱਲ.' ਰੱਖ ਸਕੇਗੀ ਅਤੇ ਉਸ ਦੇ ਯਾਤਰੀ ਟੋਕੀਓ ਤੋਂ ਸਿੱਧੇ ਇਨ੍ਹਾਂ ਸ਼ਹਿਰਾਂ ਦੀਆਂ ਉਡਾਣਾਂ ਬੁੱਕ ਕਰਵਾ ਸਕਣਗੇ।  ਇਹ ਸਮਝੌਤਾ 28 ਫਰਵਰੀ ਜਾਂ ਬਾਅਦ ਦੀ ਯਾਤਰਾ ਲਈ ਪ੍ਰਭਾਵੀ ਹੋਵੇਗਾ ਅਤੇ ਟਿਕਟ ਦੀ ਬੁਕਿੰਗ 26 ਫਰਵਰੀ ਤੋਂ ਕੀਤੀ ਜਾਵੇਗੀ।  ਦੋਵਾਂ ਕੰਪਨੀਆਂ  ਦਰਮਿਆਨ ਇਕ-ਦੂਜੇ  ਦੇ ਚੈੱਕਇਨ ਨੂੰ ਮਾਨਤਾ ਦੇਣ ਲਈ ਪਹਿਲਾਂ ਤੋਂ ਸਮਝੌਤਾ ਹੈ।  


Karan Kumar

Content Editor

Related News