ਕੂੜੇ ਦੇ ਭਾਅ ਨੀਲਾਮ ਹੋਇਆ ਵਿਜੇ ਮਾਲਿਆ ਦਾ 7 ਅਰਬ ਰੁਪਏ ਦਾ ਜਹਾਜ਼

07/01/2018 12:37:39 PM

ਨਵੀਂ ਦਿੱਲੀ—ਭਾਰਤੀ ਬੈਂਕਾਂ ਕੋਲੋਂ 9 ਹਜ਼ਾਰ ਕੋਰੜ ਰੁਪਏ ਦਾ ਕਰਜ਼ਾ ਲੈ ਕੇ ਵਿਦੇਸ਼ ਭੱਜ ਗਏ ਵਿਜੇ ਮਾਲਿਆ ਦਾ 'ਵੀ. ਟੀ.-ਵੀ. ਜੇ. ਐੱਮ.' ਰਜਿਸਟ੍ਰੇਸ਼ਨ ਨੰਬਰ ਵਾਲਾ ਜਹਾਜ਼ 3 ਕੋਸ਼ਿਸ਼ਾਂ ਦੇ ਬਾਅਦ ਆਖਿਰ ਨੀਲਾਮ ਕਰ ਦਿੱਤਾ ਗਿਆ। ਇਸ ਨੂੰ ਅਮਰੀਕਾ ਦੀ ਐਵੀਏਸ਼ਨ ਮੈਨੇਜਮੈਂਟ ਸੇਲਜ਼ ਨੇ ਲਗਭਗ 35 ਕਰੋੜ ਰੁਪਏ ਦੀ ਬੋਲੀ ਲਾਉਂਦੇ ਹੋਏ ਖਰੀਦਿਆ ਹੈ। ਇਸ ਤੋਂ ਪਹਿਲਾਂ ਸਰਵਿਸ ਟੈਕਸ ਵਿਭਾਗ ਨੇ ਜੋ ਨੀਲਾਮੀ ਕਰਵਾਈ ਸੀ, ਉਸ ਵਿਚ ਇੰਨੀ ਵੱਡੀ ਬੋਲੀ ਨਹੀਂ ਲੱਗੀ ਸੀ। ਵਿਭਾਗ ਨੇ ਮਾਲਿਆ ਦੀ ਕਿੰਗਫਿਸ਼ਰ ਏਅਰਲਾਈਨਜ਼ 'ਤੇ ਬਕਾਇਆ ਪੈਸਾ ਲੈਣ ਲਈ ਇਹ ਨੀਲਾਮੀ ਕਰਵਾਈ ਸੀ। 
ਇਕ ਜਾਣਕਾਰ ਦਾ ਕਹਿਣਾ ਹੈ ਕਿ ਜਹਾਜ਼ ਨੂੰ ਕੂੜੇ ਦੇ ਭਾਅ ਵੇਚ ਦਿੱਤਾ ਗਿਆ ਹੈ ਜੇਕਰ ਜਹਾਜ਼ ਜ਼ਮੀਨ 'ਤੇ ਖੜ੍ਹਾ ਹੋਣ ਦੀ ਬਜਾਏ ਚੱਲ ਰਿਹਾ ਹੁੰਦਾ ਤਾਂ ਇਸ ਦੀ ਕੀਮਤ 6,84,45,00,000 ਰੁਪਏ (ਲਗਭਗ 7 ਅਰਬ ਰੁਪਏ) ਹੁੰਦੀ। ਯਾਦ ਰਹੇ ਕਿ ਇਸ ਨੀਲਾਮੀ ਨੂੰ ਬੰਬੇ ਹਾਈ ਕੋਰਟ ਤੋਂ ਮਨਜ਼ੂਰੀ ਮਿਲਣੀ ਬਾਕੀ ਹੈ।
ਜ਼ਬਤ ਜਾਇਦਾਦਾਂ ਦੀ ਸੌਦੇਬਾਜ਼ੀ ਨਹੀਂ ਕੀਤੀ ਸੌਦੇਬਾਜ਼ੀ
ਮੁੰਬਈ ਦੀ ਇਕ ਵਿਸ਼ੇਸ਼ ਪੀ. ਐੱਮ.ਐੱਲ. ਏ. ਅਦਾਲਤ ਨੇ ਸ਼ਨੀਵਾਰ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਇਕ ਅਰਜ਼ੀ 'ਤੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ 27 ਅਗਸਤ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ । 
ਭਗੌੜੇ ਸ਼ਰਾਬ ਦੇ ਕਾਰੋਬਾਰੀ ਵਿਜੇ ਮਾਲਿਆ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਇਕ ਅਧਿਕਾਰੀ ਦੇ ਉਸ ਬਿਆਨ ਨੂੰ ਖਾਰਿਜ ਕੀਤਾ, ਜਿਸ ਵਿਚ ਕਿਹਾ ਗਿਆ ਸੀ ਕਿ ਮਾਲਿਆ ਆਪਣੀ ਜ਼ਬਤ ਜਾਇਦਾਦ ਨੂੰ ਲੈ ਕੇ ਭਾਰਤੀ ਪ੍ਰਸ਼ਾਸਨ ਨਾਲ ਸੌਦੇਬਾਜ਼ੀ ਦੀ ਕੋਸ਼ਿਸ਼ ਕਰ ਰਿਹਾ ਹੈ। ਮਾਲਿਆ ਨੇ ਸ਼ਨੀਵਾਰ ਸਵੇਰੇ ਟਵੀਟ ਕੀਤਾ, ਜਿਸ ਵਿਚ ਉਨ੍ਹਾਂ ਕਿਹਾ, ''ਮੀਡੀਆ ਰਿਪੋਰਟਾਂ 'ਚ ਇਕ ਈ. ਡੀ. ਅਧਿਕਾਰੀ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਮੈਂ ਸੌਦੇਬਾਜ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਸਨਮਾਨ ਨਾਲ ਉਸ ਅਧਿਕਾਰੀ ਕੋਲੋਂ ਪੁੱਛਣਾ ਚਾਹਾਂਗਾ ਕਿ ਉਹ ਪਹਿਲਾਂ ਈ. ਡੀ. ਦੀ ਚਾਰਜਸ਼ੀਟ ਨੂੰ ਚੰਗੀ ਤਰ੍ਹਾਂ ਪੜ੍ਹ ਲੈਣ, ਇਸ ਦੇ ਨਾਲ ਹੀ ਮੈਂ ਈ. ਡੀ. ਨੂੰ ਵੀ ਕਹਾਂਗਾ ਕਿ ਉਹ ਇਹ ਗੱਲ ਅਦਾਲਤ 'ਚ ਉਨ੍ਹਾਂ ਸਾਹਮਣੇ ਕਹੇ, ਜਿਨ੍ਹਾਂ ਨਾਲ ਮੈਂ ਸੌਦੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।''
ਵਰਣਨਯੋਗ ਹੈ ਕਿ ਮਾਲਿਆ ਨੇ ਹਾਲ ਹੀ 'ਚ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਉਸ ਨੇ ਕਰਨਾਟਕ ਹਾਈ ਕੋਰਟ ਤੋਂ ਉਸ ਨੂੰ (ਮਾਲਿਆ) ਤੇ ਉਸ ਦੀ ਮਾਲਕੀ ਵਾਲੀ ਕੰਪਨੀ ਯੂ. ਬੀ. ਐੱਚ. ਐੱਲ. ਨੂੰ ਨਿਆਇਕ ਦੇਖ-ਰੇਖ ਵਿਚ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਵੇਚਣ ਦੇਣ ਅਤੇ ਸਰਕਾਰੀ ਬੈਂਕਾਂ ਸਮੇਤ ਲੈਣਦਾਰਾਂ ਦਾ ਭੁਗਤਾਨ ਕਰਨ ਦੀ ਇਜਾਜ਼ਤ ਮੰਗੀ ਹੈ।


Related News