ਅਮਰੀਕੀ ਬਾਜ਼ਾਰਾਂ ''ਚ ਭਾਰੀ ਗਿਰਾਵਟ, ਡਾਓ ਜੋਂਸ 299 ਅੰਕ ਡਿੱਗਾ

Wednesday, Feb 28, 2018 - 08:00 AM (IST)

ਵਾਸ਼ਿੰਗਟਨ— ਅਮਰੀਕੀ ਫੈਡਰਲ ਰਿਜ਼ਰਵ ਚੇਅਰਮੈਨ ਜੇਰੋਮ ਪਾਵੇਲ ਨੇ ਵਿਆਜ ਦਰਾਂ ਵਿੱਚ ਵਾਧੇ ਦੇ ਸੰਕੇਤ ਦਿੱਤੇ ਹਨ।ਫੈਡ ਚੇਅਰਮੈਨ ਦੇ ਬਿਆਨ ਦੇ ਬਾਅਦ ਅਮਰੀਕੀ ਬਾਜ਼ਾਰਾਂ ਵਿੱਚ ਜ਼ੋਰਦਾਰ ਗਿਰਾਵਟ ਦੇਖਣ ਨੂੰ ਮਿਲੀ ਹੈ।ਜੇਰੋਮ ਪਾਵੇਲ ਨੇ ਕਿਹਾ ਕਿ ਮਹਿੰਗਾਈ ਉੱਤੇ ਕਾਬੂ ਪਾਉਣ ਲਈ ਵਿਆਜ ਦਰਾਂ ਵਧਣਗੀਆਂ।ਫੈਡ ਦੇ ਨਵੀਂ ਮੁਖੀ ਨੇ ਸੰਕੇਤ ਦਿੱਤਾ ਕਿ ਕੇਂਦਰੀ ਬੈਂਕ ਇਸ ਸਾਲ ਤਿੰਨ ਤੋਂ ਜ਼ਿਆਦਾ ਵਾਰ ਦਰਾਂ ਵਧਾ ਸਕਦਾ ਹੈ। ਉਨ੍ਹਾਂ ਦੇ ਇਸ ਬਿਆਨ ਨਾਲ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਵਿਚਕਾਰ ਚਿੰਤਾ ਵਧ ਗਈ। ਉੱਥੇ ਹੀ 10 ਸਾਲਾਂ ਦੀ ਬਾਂਡ ਯੀਲਡ ਵੀ 5 ਬੇਸਿਸ ਪੁਆਇੰਟ ਵਧ ਕੇ 2.91 ਉੱਤੇ ਪਹੁੰਚ ਗਈ। ਵਿਆਜ ਦਰਾਂ ਵਧਣ ਦੀ ਚਿੰਤਾ ਕਾਰਨ ਅਮਰੀਕੀ ਬਾਜ਼ਾਰਾਂ 'ਚ ਜਮ ਕੇ ਵਿਕਵਾਲੀ ਹੋਈ। 

ਮੰਗਲਵਾਰ ਦੇ ਕਾਰੋਬਾਰੀ ਸਤਰ ਵਿੱਚ ਡਾਓ ਜੋਂਸ 299.2 ਅੰਕ ਯਾਨੀ 1.2 ਫੀਸਦੀ ਦੀ ਗਿਰਾਵਟ ਦੇ ਨਾਲ 25,410 ਦੇ ਪੱਧਰ ਉੱਤੇ ਬੰਦ ਹੋਇਆ ਹੈ।ਨੈਸਡੈਕ 91.1 ਅੰਕ ਯਾਨੀ 1.25 ਫੀਸਦੀ ਡਿੱਗ ਕੇ 7,330.4 ਦੇ ਪੱਧਰ ਉੱਤੇ ਬੰਦ ਹੋਇਆ ਹੈ।ਐੱਸ. ਐੱਡ. ਪੀ. 500 ਇੰਡੈਕਸ 35.3 ਅੰਕ ਯਾਨੀ 1.25 ਫੀਸਦੀ ਦੀ ਕਮਜ਼ੋਰੀ ਨਾਲ 2,744.3 ਦੇ ਪੱਧਰ ਉੱਤੇ ਬੰਦ ਹੋਇਆ ਹੈ।


Related News