ਅਮਰੀਕੀ ਫੰਡ ਰੁੱਕਣ ਨਾਲ ਪਾਕਿ ਬੇਹਾਲ, ਰੇਟਿੰਗ ਘਟੀ

Friday, Jun 22, 2018 - 08:34 AM (IST)

ਨਵੀਂ ਦਿੱਲੀ—ਸੰਸਾਰਿਕ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰ ਇੰਟਰਨੈਸ਼ਨਲ ਨੇ ਪਾਕਿਸਤਾਨ ਦੀ ਸਾਖ ਨੂੰ ਘਟਾ ਕੇ ਸਥਿਰ ਤੋਂ ਨਾ-ਪੱਖੀ ਕਰ ਦਿੱਤਾ ਹੈ। ਰੇਂਟਿੰਗ ਏਜੰਸੀ ਨੇ ਵਿਦੇਸ਼ਾਂ ਦੇ ਨਾਲ ਕਾਰੋਬਾਰ ਦੀ ਦ੍ਰਿਸ਼ਟੀ ਨਾਲ ਦੇਸ਼ ਦੀ ਕਮਜ਼ੋਰੀ ਅਤੇ ਰਿਜ਼ਰਵਡ ਵਿਦੇਸ਼ੀ ਮੁਦਰਾ ਭੰਡਾਰ 'ਤੇ ਦਬਾਅ ਨੂੰ ਦੇਖਦੇ ਹੋਏ ਉਸ ਦੀ ਰੇਟਿੰਗ ਘੱਟ ਕੀਤੀ ਹੈ। 
ਮੂਡੀਜ਼ ਨੇ ਬੁੱਧਵਾਰ ਨੂੰ ਜਾਰੀ ਬਿਆਨ 'ਚ ਕਿਹਾ ਕਿ ਪਾਕਿਸਤਾਨ 'ਚ ਵਿਦੇਸ਼ਾਂ ਤੋਂ ਧਨ ਦੀ ਆਵਕ ਘੱਟ ਹੋ ਗਈ ਹੈ ਅਤੇ ਵਿਦੇਸ਼ੀ ਮੁਦਰਾ ਭੰਡਾਰ ਹੇਠਾਂ ਆ ਗਈ ਹੈ। ਅਗਲੇ ਇਕ ਡੇਢ ਸਾਲ 'ਚ ਇਸ ਨੂੰ ਭਰ ਪਾਉਣਾ ਸੰਭਵ ਨਹੀਂ ਹੈ। ਪਾਕਿਸਤਾਨ ਦਾ ਸਾਖ ਪਰਿਦ੍ਰਿਸ਼ ਅਜਿਹੇ ਸਮੇਂ ਘਟਾਇਆ ਗਿਆ ਹੈ ਜਦਕਿ ਇਥੇ 25 ਜੁਲਾਈ ਨੂੰ ਆਮ ਚੋਣਾਂ ਹੋਣ ਵਾਲੀਆਂ ਹਨ। 
ਮੂਡੀਜ਼ ਨੇ ਕਿਹਾ ਕਿ ਪਾਕਿਸਤਾਨ ਦੀ ਅਰਥਵਿਵਸਥਾ ਦੀ ਰੇਟਿੰਗ 'ਚ ਬਦਲਾਅ ਦਾ ਫੈਸਲਾ ਬਾਹਰੀ ਖਤਰੇ ਵਧਣ ਕਾਰਨ ਲਿਆ ਗਿਆ ਹੈ। ਮੌਜੂਦਾ ਭੁਗਤਾਨ ਸੰਤੁਲਨ ਦਬਾਅ ਕਾਰਨ ਵਿਦੇਸ਼ੀ ਮੁਦਰਾ ਦੇ ਸੁਰੱਖਿਅਤ ਭੰਡਾਰ ਲਈ ਵੀ ਖਤਰਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਘੱਟ ਹੋਣ ਨਾਲ ਉਸ ਦੇ ਲਈ ਵਿਦੇਸ਼ੀ ਦੇਣਦਾਰੀਆਂ ਪੂਰੀਆਂ ਕਰਨ ਲਈ ਸਸਤੀ ਦਰ 'ਤੇ ਕਰਜ਼ ਜੁਟਾਉਣਾ ਮੁਸ਼ਕਿਲ ਹੋ ਗਿਆ ਹੈ ਇਸ ਨਾਲ ਸਰਕਾਰ ਦੀ ਨਕਦੀ ਦੀ ਸਥਿਤੀ 'ਤੇ ਖਤਰਾ ਹੈ। 
ਪਿਛਲੇ ਹਫਤੇ ਤੋਂ ਪਾਕਿਸਤਾਨੀ ਰੁਪਏ 'ਤੇ ਵੀ ਦਬਾਅ ਹੈ ਅਤੇ ਇਹ 124 ਰੁਪਏ ਪ੍ਰਤੀ ਡਾਲਰ ਤੱਕ ਟੁੱਟ ਚੁੱਕਾ ਹੈ। ਕਰੰਸੀ ਐਕਸਚੇਂਜ ਡੀਲਰਾਂ ਦਾ ਕਹਿਣਾ ਹੈ ਕਿ ਡਾਲਰ ਦੀ ਕਮੀ ਹੋ ਗਈ ਹੈ। ਪਿਛਲੇ ਹਫਤੇ ਤੱਕ ਪਾਕਿਸਤਾਨੀ ਰੁਪਿਆ 115.5 ਰੁਪਏ ਪ੍ਰਤੀ ਡਾਲਰ 'ਤੇ ਸੀ।


Related News