ਫਿਰ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਪਿਓ ਨੇ ਬੇਰਹਿਮੀ ਨਾਲ ਮਾਰ ''ਤਾ ਜਵਾਨ ਪੁੱਤ

Saturday, Oct 05, 2024 - 10:27 AM (IST)

ਫਿਰ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਪਿਓ ਨੇ ਬੇਰਹਿਮੀ ਨਾਲ ਮਾਰ ''ਤਾ ਜਵਾਨ ਪੁੱਤ

ਮੌੜ ਮੰਡੀ (ਪ੍ਰਵੀਨ)- ਬਠਿੰਡਾ ਜ਼ਿਲ੍ਹੇ ’ਚ ਪੈਂਦੇ ਪਿੰਡ ਸਦੋਹਾ ਦਾ ਇਕ ਪਰਿਵਾਰ ਉਸ ਵਕਤ ਨਸ਼ੇ ਦੀ ਭੇਟ ਚੜ੍ਹ ਗਿਆ ਜਦੋਂ ਪਿਤਾ ਨੇ ਹੀ ਆਪਣੇ ਪੁੱਤ ਦਾ ਕਤਲ ਕਰ ਦਿੱਤਾ। ਇਸ ਮਾਮਲੇ ਸਬੰਧੀ ਥਾਣਾ ਮੌੜ ਦੇ ਮੁਖੀ ਜਗਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਗੁਰਸੇਵਕ ਸਿੰਘ ਦੀ ਮਾਤਾ ਮੂਰਤੀ ਕੌਰ ਪਤਨੀ ਹੁਸ਼ਿਆਰ ਸਿੰਘ ਵਾਸੀ ਸੰਦੋਹਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਛੋਟਾ ਲੜਕਾ ਗੁਰਸੇਵਕ ਸਿੰਘ ਉਮਰ ਲਗਭਗ 25 ਸਾਲ ਜੋ ਅਜੇ ਕੁਆਰਾ ਸੀ ਅਤੇ ਨਸ਼ੇ ਕਰਨ ਦਾ ਆਦੀ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਵਿਦਿਆਰਥੀਆਂ ਨੂੰ ਕੀਤੀ ਗਈ ਛੁੱਟੀ

ਮੂਰਤੀ ਕੌਰ ਨੇ ਅੱਗੇ ਦੱਸਿਆ ਕਿ ਬੀਤੀ ਰਾਤ ਨੂੰ ਕਰੀਬ 9-ਸਾਢੇ 9 ਵਜੇ ਜਦ ਮੇਰਾ ਲੜਕਾ ਘਰ ਆਇਆ ਤਾਂ ਉਸ ਨੇ ਨਸ਼ਾ ਕੀਤਾ ਹੋਇਆ ਸੀ। ਘਰ ਆ ਕੇ ਮੇਰੇ ਨਾਲ ਕੁੱਟਮਾਰ ਕਰਨ ਲੱਗ ਪਿਆ ਅਤੇ ਕਹਿਣ ਲੱਗਾ ਕਿ ਮੈਂ ਤਾਂ ਸਿਵਿਆਂ ’ਚ ਜਾ ਕੇ ਹੀ ਸੌਵਾਂਗਾ। ਜਦ ਉਸ ਦੇ ਘਰਵਾਲੇ ਹੁਸ਼ਿਆਰ ਸਿੰਘ ਨੇ ਉਸ ਨੂੰ ਰੋਕਿਆ ਤਾਂ ਗੁਰਸੇਵਕ ਸਿੰਘ ਆਪਣੇ ਪਿਤਾ ਦੇ ਗਲ ਪੈ ਗਿਆ। ਫਿਰ ਮੇਰੇ ਘਰ ਵਾਲੇ ਨੇ ਵਿਹੜੇ ਵਿਚ ਪਿਆ ਲੋਹੇ ਦਾ ਫੌਹੜਾ ਚੁੱਕ ਕੇ ਮੇਰੇ ਪੁੱਤਰ ਗੁਰਸੇਵਕ ਸਿੰਘ ਦੇ ਸਿਰ ’ਚ ਮਾਰਿਆ ਅਤੇ ਉਹ ਧਰਤੀ ’ਤੇ ਡਿੱਗ ਪਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਗਈ।

ਇਹ ਖ਼ਬਰ ਵੀ ਪੜ੍ਹੋ - Positive News: ਅੱਜ ਖਾਤਿਆਂ 'ਚ ਆਉਣਗੇ ਪੈਸੇ, PM ਮੋਦੀ ਦਾ ਕਿਸਾਨਾਂ ਨੂੰ ਤੋਹਫ਼ਾ

ਘਟਨਾ ਦਾ ਪਤਾ ਲੱਗਦੇ ਹੀ ਪੁਲਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਮ੍ਰਿਤਕ ਦੀ ਮਾਤਾ ਮੂਰਤੀ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਪਿਤਾ ਹੁਸ਼ਿਆਰ ਸਿੰਘ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਅਤੇ ਗ੍ਰਿਫ਼ਤਾਰੀ ਲਈ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News