ਪੰਜਾਬ ਪੁਲਸ ਦੀ ਮਹਿਲਾ ਕਾਂਸਟੇਬਲ ਨਾਲ ਲੁੱਟ; 3 ਮੁਲਜ਼ਮ ਗ੍ਰਿਫ਼ਤਾਰ

Sunday, Oct 06, 2024 - 06:00 PM (IST)

ਲੁਧਿਆਣਾ (ਬੇਰੀ)- ਮਹਿਲਾ ਕਾਂਸਟੇਬਲ ਨਾਲ ਲੁੱਟ ਦੀ ਵਾਰਦਾਤ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮ ਰਵਿੰਦਰ ਸਿੰਘ ਉਰਫ ਰਵੀ, ਜਸਪ੍ਰੀਤ ਸਿੰਘ ਉਰਫ ਪ੍ਰੀਤ ਅਤੇ ਸਰਵਜੋਤ ਸਿੰਘ ਉਰਫ ਰਾਜਾ ਬਜਾਜਾ ਹੈ। ਮੁਲਜ਼ਮਾਂ ਤੋਂ ਤੇਜ਼ਧਾਰ ਹਥਿਆਰ, ਲੁੱਟ ਦੇ ਗਹਿਣੇ ਅਤੇ ਵਾਰਦਾਤ ’ਚ ਵਰਤੀ ਐਕਟਿਵਾ ਮਿਲੀ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ! ਜਾਂਚ ਲਈ ਬਣੀ ਕਮੇਟੀ

ਐੱਸ. ਐੱਚ. ਓ. ਬਲਵਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਪੁਲਸ ’ਚ ਮਹਿਲਾ ਕਾਂਸਟੇਬਲ ਸਵਰਜੀਤ ਕੌਰ ਕੁਝ ਦਿਨ ਪਹਿਲਾਂ ਡਿਊਟੀ ਖਤਮ ਕਰ ਕੇ ਐਕਟਿਵਾ ’ਤੇ ਘਰ ਜਾ ਰਹੀ ਸੀ। ਜਦੋਂ ਉਹ ਟੈਗੋਰ ਨਗਰ ਇਲਾਕੇ ਤੋਂ ਨਿਕਲ ਰਹੀ ਸੀ ਤਾਂ ਪਿੱਛੋਂ ਐਕਟਿਵਾ ਸਵਾਰ 2 ਨੌਜਵਾਨ ਆਏ, ਜੋ ਚਲਦੀ ਐਕਟਿਵਾ ’ਤੇ ਉਸ ਦੇ ਗਲੇ ’ਚੋਂ ਮੰਗਲਸੂਤਰ ਸਮੇਤ ਸੋਨੇ ਦੀ ਚੇਨ ਝਪਟ ਕੇ ਲੈ ਗਏ ਸਨ। ਇਹ ਸਾਰੀ ਵਾਰਦਾਤ ਕੁਝ ਦੂਰ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਜਾਂਚ ਕਰ ਕੇ ਤਿੰਨ ਮੁਲਜ਼ਮਾਂ ਨੂੰ ਫੜ ਲਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਸਾਹਮਣੇ ਆਈ ਚਿੰਤਾ ਭਰੀ ਖ਼ਬਰ

ਮੁੱਢਲੀ ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਕੇਸ ਦਰਜ ਹਨ, ਜੋ ਤਿੰਨੋਂ ਮੁਲਜ਼ਮ ਜ਼ਮਾਨਤ ’ਤੇ ਬਾਹਰ ਚੱਲ ਰਹੇ ਹਨ। ਮੁਲਜ਼ਮ ਰਵਿੰਦਰ ’ਤੇ ਲੁੱਟ ਦੇ 2 ਕੇਸ ਦਰਜ ਹਨ। ਮੁਲਜ਼ਮ ਜਸਪ੍ਰੀਤ ’ਤੇ ਲੁੱਟ ਅਤੇ ਕਤਲ ਦੇ ਯਤਨ ਦੇ 2 ਪਰਚੇ ਦਰਜ ਹਨ, ਜਦੋਂਕਿ ਤੀਜੇ ਮੁਲਜ਼ਮ ਸਰਵਜੋਤ ਉਰਫ ਰਾਜਾ ਬਜਾਜਾ ਖਿਲਾਫ ਸ਼ਹਿਰ ਦੇ ਵੱਖ-ਵੱਖ ਥਾਣਿਆਂ ’ਚ ਨਸ਼ਾ ਐਕਟ, ਆਰਮ ਐਕਟ, ਕਤਲ ਦੇ ਯਤਨ, ਲੁੱਟ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ 9 ਕੇਸ ਦਰਜ ਹਨ, ਜੋ ਕੁਝ ਮਹੀਨੇ ਪਹਿਲਾਂ ਹੀ ਲੁੱਟ ਦੇ ਕੇਸ ’ਚ ਜ਼ਮਾਨਤ ’ਤੇ ਬਾਹਰ ਆਇਆ ਹੈ। ਪੁਲਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਸ ਨੂੰ ਪੁੱਛਗਿੱਛ ’ਚ ਕਈ ਹੋਰ ਕੇਸ ਹੱਲ ਹੋਣ ਦੀ ਉਮੀਦ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News