DC ਨਾਲ ਵਿਵਾਦ ਤੋਂ ਬਾਅਦ ਸੁਖਜਿੰਦਰ ਰੰਧਾਵਾ ਦੇ ਵੱਡੇ ਦੋਸ਼

Wednesday, Oct 02, 2024 - 01:46 PM (IST)

DC ਨਾਲ ਵਿਵਾਦ ਤੋਂ ਬਾਅਦ ਸੁਖਜਿੰਦਰ ਰੰਧਾਵਾ ਦੇ ਵੱਡੇ ਦੋਸ਼

ਗੁਰਦਾਸਪੁਰ - ਬੀਤੇ ਦਿਨੀਂ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ, ਪ੍ਰਤਾਪ ਬਾਜਵਾ ਅਤੇ ਤ੍ਰਿਪਤ ਬਾਜਵਾ ਦੀ ਡੀ. ਸੀ. ਦਫਤਰ ਵਿਚ ਹੋਈ ਤਿੱਖੀ ਬਹਿਸ ਦੇ ਮਾਮਲੇ ਵਿਚ ਰੰਧਾਵਾ ਨੇ ਵੱਡਾ ਬਿਆਨ ਦਿੱਤਾ ਹੈ। ਇਸ ਮਾਮਲੇ ਦੀ ਜਾਣਕਾਰੀ ਪੱਤਰਕਾਰਾਂ ਨੂੰ ਦਿੰਦੇ ਹੋਏ ਕਾਂਗਰਸੀ ਆਗੂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਦੋਂ ਦਿਸ਼ਾ ਕਮੇਟੀ ਦੀ ਮੀਟਿੰਗ ਹੁੰਦੀ ਹੈ ਤਾਂ ਡੀਸੀ ਦਾ ਫਰਜ਼ ਹੁੰਦਾ ਹੈ ਕਿ ਉਹ ਐੱਮਪੀ ਨੂੰ ਬਾਹਰੋ ਲੈ ਕੇ ਜਾਣ ਅਤੇ ਉਸ ਨੂੰ ਬਾਹਰ ਤੱਕ ਛੱਡ ਕੇ ਜਾਣ। ਪਰ ਡੀਸੀ ਨੇ ਅਜਿਹਾ ਨਹੀਂ ਕੀਤਾ, ਜਿਸ ਨੂੰ ਮੈਂ ਅਣਦੇਖਾ ਕਰ ਦਿੱਤਾ। 

ਇਹ ਵੀ ਪੜ੍ਹੋ - ਸੱਪਾਂ ਦਾ ਘਰ ਬਣੀ ਪੰਜਾਬ ਦੀ ਇਹ ਤਹਿਸੀਲ, ਮੰਜ਼ਰ ਦੇਖ ਹੈਰਾਨ ਰਹਿ ਗਏ ਲੋਕ

ਰੰਧਾਵਾ ਨੇ ਕਿਹਾ ਕਿ ਬੀਤੇ ਦਿਨ ਬਰਿੰਦਰਮੀਤ ਸਿੰਘ ਪਾਹੜਾ ਨੇ ਡੀਸੀ ਨੂੰ ਜਾਣਕਾਰੀ ਦਿੱਤੀ ਕਿ ਕੱਲ ਤੁਹਾਡੇ ਦਫ਼ਤਰ ਵਿਚ 12 ਵਜੇ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਬਰਿੰਦਰਮੀਤ ਸਿੰਘ ਪਾਹੜਾ ਆ ਰਹੇ ਹਨ। ਦੱਸਣ ਦੇ ਬਾਵਜੂਦ ਡੀਸੀ ਆਪਣੇ ਦਫ਼ਤਰ ਵਿਚ ਨਹੀਂ ਆਇਆ, ਜਿਸ ਕਰਕੇ ਅਸੀਂ ਏਡੀਸੀ ਕੋਲ ਜਾ ਕੇ ਬੈਠ ਗਏ। ਏਡੀਸੀ ਵਲੋਂ ਫੋਨ ਕਰਨ 'ਤੇ ਡੀਸੀ 20-25 ਮਿੰਟ ਬਾਅਦ ਆਏ, ਜਿਸ ਨਾਲ ਸਾਡੀ ਤੋਹਿਨ ਹੋਈ।

ਇਹ ਵੀ ਪੜ੍ਹੋ - ਵੱਡੀ ਖ਼ਬਰ! ਅਕਤੂਬਰ ਦੇ ਪਹਿਲੇ ਹਫ਼ਤੇ 3 ਦਿਨ ਛੁੱਟੀ ਦਾ ਐਲਾਨ

ਰੰਧਾਵਾ ਨੇ ਕਿਹਾ ਕਿ 2 ਦਿਨ ਪਹਿਲਾਂ ਇਸੇ ਡੀਸੀ ਨੂੰ ਮੈਂ ਅਤੇ ਪ੍ਰਤਾਪ ਬਾਜਵਾ ਨੇ ਕਾਂਦੀਆਂ ਵਿਖੇ ਹੋਏ ਬੱਸ ਹਾਦਸੇ ਨੂੰ ਲੈ ਕੇ 2 ਵਾਰ ਫੋਨ ਕੀਤਾ ਪਰ ਉਸ ਨੇ ਸਾਡੇ ਫੋਨ ਦਾ ਕੋਈ ਜਵਾਬ ਨਹੀਂ ਦਿੱਤਾ। ਅਸੀਂ ਡੀਸੀ ਨੂੰ ਪੁੱਛਣਾ ਚਾਹੁੰਦੇ ਸੀ ਕਿ ਉਹਨਾਂ ਨੇ ਇਸ ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਦੇ ਇਲਾਜ ਦਾ ਕੀ ਪ੍ਰਬੰਧ ਕੀਤਾ ਹੈ ਪਰ ਉਹਨਾਂ ਦੇ ਜਵਾਬ ਨਹੀਂ ਦਿੱਤਾ। ਫਿਰ ਅਸੀਂ ਚੀਫ ਸੈਕਟਰੀ ਨੂੰ ਫੋਨ ਕੀਤਾ, ਜਿਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਉਹਨਾਂ ਨੇ ਸਾਡੇ ਫੋਨ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਹੁਣੇ ਆਰਡਰ ਪਾਸ ਕਰਦਾ ਹਾਂ ਅਤੇ ਸਾਰੇ ਜ਼ਖ਼ਮੀਆਂ ਦਾ ਇਲਾਜ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਪੱਤਰਕਾਰਾਂ ਦੇ ਸਾਹਮਣੇ ਪ੍ਰਤਾਪ ਬਾਜਪਾ ਨੇ ਸਿਹਤ ਮੰਤਰੀ ਨੂੰ ਫੋਨ ਕੀਤਾ, ਜਿਹਨਾਂ ਨੇ ਸਾਰੇ ਪੁੱਖਤਾ ਪ੍ਰਬੰਧ ਕੀਤੇ। 

ਇਹ ਵੀ ਪੜ੍ਹੋ - ਧਿਆਨ ਨਾਲ ਕਰੋ ਬਿਜਲੀ ਦੀ ਵਰਤੋਂ ! 300 ਤੋਂ ਵੱਧ ਯੂਨਿਟ ਹੋਣ 'ਤੇ ਨਹੀਂ ਮਿਲੇਗੀ ਸਬਸਿਡੀ

ਰੰਧਾਵਾ ਨੇ ਕਿਹਾ ਕਿ ਡੀਸੀ ਨੇ ਇਕ ਵਾਰ ਨਹੀਂ ਸਗੋਂ ਕਈ ਵਾਰ ਸਾਡੇ ਫੋਨਾਂ ਦਾ ਜਵਾਬ ਨਹੀਂ ਦਿੱਤਾ। ਅਸੀਂ ਡੀਸੀ ਨੂੰ ਕਿਹਾ ਕਿ ਤੁਸੀਂ ਸਾਡੇ ਫੋਨਾਂ ਜਾ ਜਵਾਬ ਕਿਉਂ ਨਹੀਂ ਦਿੰਦੇ। ਕੀ ਤੁਸੀਂ ਸਾਨੂੰ ਇਨਸਾਫ ਨਹੀਂ ਦੇਣਾ? ਜੇ ਤੁਸੀਂ ਸਾਨੂੰ ਇਨਸਾਨ ਨਹੀਂ ਦੇਣਾ ਤਾਂ ਅਸੀਂ ਜਾਂਦੇ ਹਾਂ ਤਾਂ ਡੀਸੀ ਨੇ ਕਿਹਾ ਜਾਓ ਜੀ, ਮੈਂ ਵੀ ਸਰਕਾਰੀ ਕੰਮ ਕਰਨੇ ਹਨ। ਰੰਧਾਵਾ ਨੇ ਕਿਹਾ ਮੈਂ ਇਸ ਡੀਸੀ ਦੀ ਸ਼ਿਕਾਇਤ ਲੋਕ ਸਭਾ ਦੇ ਸਪੀਕਰ ਨੂੰ ਇਸ ਦੀ ਸ਼ਿਕਾਇਕ ਆਪ ਦੇਣ ਜਾ ਰਿਹਾ ਹਾਂ। ਰੰਧਾਵਾ ਨੇ ਇਲਜ਼ਾਮ ਲਗਾਇਆ ਕਿ ਡੀਸੀ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਦਫ਼ਤਰੋਂ ਚਲੇ ਜਾਣ ਲਈ ਕਿਹਾ।

ਇਹ ਵੀ ਪੜ੍ਹੋ - ਭਿਆਨਕ ਹਾਦਸੇ 4 ਦੋਸਤਾਂ ਦੀ ਇਕੱਠਿਆਂ ਮੌਤ, ਪਲਟੀਆਂ ਖਾਂਦੀ ਕਾਰ ਦੇ ਉੱਡੇ ਪਰਖੱਚੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News