ਅਮਰੀਕਾ ਸਾਈਬਰ ਅਟੈਕ : ਮਾਈਕ੍ਰੋਸਾਫਟ ਦੇ ਸਿਸਟਮ ’ਚ ਵੀ ਪਾਏ ਗਏ ਖਤਰਨਾਕ ਸਾਫਟਵੇਅਰਸ
Saturday, Dec 19, 2020 - 09:19 AM (IST)
ਨਵੀਂ ਦਿਲੀ : ਕੁਝ ਦਿਨ ਪਹਿਲਾਂ ਅਮਰੀਕੀ ਅਧਿਕਾਰੀਆਂ ਵਲੋਂ ਵੱਡੇ ਹੈਕਿੰਗ ਕੈਂਪੇਨ ਦੇ ਖੁਲਾਸੇ ਤੋਂ ਬਾਅਦ ਹੁਣ ਮਾਈ¬ਕ੍ਰੋਸਾਫਟ ਨੇ ਵੀ ਇਸ ਨਾਲ ਜੁੜੀ ਇਕ ਅਹਿਮ ਜਾਣਕਾਰੀ ਦਿੱਤੀ ਹੈ। ਤਕਨਾਲੌਜੀ ਦੀ ਦੁਨੀਆ ਦੀ ਇਸ ਦਿੱਗਜ਼ ਕੰਪਨੀ ਦਾ ਦਾਅਵਾ ਹੈ ਕਿ ਉਸ ਦੇ ਸਿਸਟਮ ’ਚ ਵੀ ਇਸ ਹੈਕਿੰਗ ਨਾਲ ਜੁੜੇ ਖਤਰਨਾਕ ਸਾਫਟਵੇਅਰਸ ਪਾਏ ਗਏ ਹਨ।
ਰੈੱਡਮੰਡ ਨਾਂ ਦੀ ਵਾਸ਼ਿੰਗਟਨ ਦੀ ਇਕ ਕੰਪਨੀ ਓਰੀਅਨ ਸਾਫਟਵੇਅਰ ਦਾ ਇਸਤੇਮਾਲ ਕਰਦੀ ਹੈ। ਨੈੱਟਵਰਕਿੰਗ ਮੈਨੇਜਮੈਂਟ ਲਈ ਇਸ ਸਾਫਟਵੇਅਰ ਨਾਲ ਕੰਮ ਕੀਤਾ ਜਾਂਦਾ ਹੈ। ਇਸ ਸਾਫਟਵੇਅਰ ਨੂੰ ਤਿਆਰ ਕਰਨ ਵਾਲੀ ਕੰਪਨੀ ਦਾ ਨਾਂ ਸੋਲਰਵਿੰਡ ਕਾਰਪ ਹੈ। ਅਮਰੀਕਾ ਏਜੰਸੀਆਂ ਸਮੇਤ ਕਈਆਂ ’ਤੇ ਰੂਸ ਵਲੋਂ ਸੰਭਾਵਿਤ ਸਾਈਬਰ ਅਟੈਕ ’ਚ ਇਸ ਕੰਪਨੀ ਦਾ ਵੀ ਇਸਤੇਮਾਲ ਕੀਤੇ ਜਾਣ ਦਾ ਖਦਸ਼ਾ ਹੈ।
ਮਾਈਕ੍ਰੋਸਾਫਟ ਨੇ ਕਿਹਾ ਕਿ ਸੋਲਰਵਿੰਡ ਦੇ ਹੋਰ ਗਾਹਕਾਂ ਵਾਂਗ ਹੀ ਅਸੀਂ ਵੀ ਅਜਿਹੇ ਇੰਡੀਕੇਟਰਸ ’ਤੇ ਨਜ਼ਰ ਬਣਾਈ ਹੋਏ ਹਾਂ ਅਤੇ ਅਸੀਂ ਆਪਣੇ ਸੋਲਰਵਿੰਡ ਬਾਈਨਰੀਜ਼ ਦੀ ਮੌਜੂਦਗੀ ਦਰਜ ਕੀਤੀ ਹੈ। ਅਸੀਂ ਇਸ ਨੂੰ ਆਪਣੇ ਸਿਸਟਮ ਤੋਂ ਹਟਾ ਦਿੱਤਾ ਹੈ। ਹਾਲਾਂਕਿ ਕੰਪਨੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਸ ਦੇ ਸਿਸਟਮ ਦੀ ਮਦਦ ਨਾਲ ਕਿਸੇ ਵੀ ਸਾਈਬਰ ਅਟੈਕਸ ਨੂੰ ਅੰਜਾਮ ਨਹੀਂ ਦਿੱਤਾ ਗਿਆ ਹੈ।
ਹਾਲੇ ਵੀ ਜਾਂਚ ’ਚ ਜੁਟੀਆਂ ਹਨ ਏਜੰਸੀਆਂ
ਰਾਇਟਰ ਨੇ ਆਪਣੀ ਇਕ ਰਿਪੋਰਟ ’ਚ ਮਾਮਲੇ ਨਾਲ ਜੁੜੇ ਲੋਕਾਂ ਦੇ ਹਵਾਲੇ ਤੋਂ ਲਿਖਿਆ ਹੈ ਕਿ ਹੋਮਲੈਂਡ ਸਿਕਿਓਰਿਟੀ ਵਿਭਾਗ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਇਸ ਅਟੈਕ ’ਚ ਮਾਈ¬ਕ੍ਰੋਸਾਫਟ ਦਾ ਸਹਾਰਾ ਨਹੀਂ ਲਿਆ ਗਿਆ ਹੈ। ਮੌਜੂਦਾ ਸਮੇਂ ’ਚ ਮਾਈ¬ਕ੍ਰੋਸਾਫਟ ਅਤੇ ਹੋਮਲੈਂਡ ਸਿਕਿਓਰਿਟੀ ਵਿਭਾਗ ਇਸ ਮਾਮਲੇ ਦੀ ਜਾਂਚ ’ਚ ਜੁਟੇ ਹਨ।
ਅਮਰੀਕਾ ਦੇ ਐਨਰਜੀ ਵਿਭਾਗ ਨੇ ਵੀ ਦਾਅਵਾ ਕੀਤਾ ਹੈ ਕਿ ਉਸ ਦੇ ਕੋਲ ਸਬੂਤ ਹੈ ਕਿ ਹੈਕਰਸ ਨੇ ਕਿਵੇਂ ਅਤੇ ਕਿਸ ਮੁਹਿੰਮ ਰਾਹÄ ਉਸ ਦੇ ਨੈੱਟਵਰਕ ਨੂੰ ਅਕਸੈੱਸ ਕੀਤਾ ਹੈ। ਸੀ. ਆਈ. ਐੱਸ. ਏ. ਨੇ ਜਾਂਚਕਰਤਾਵਾਂ ਨੂੰ ਕਿਹਾ ਕਿ ਜੇ ਕਿਸੇ ਨੇ ਸੋਲਰਵਿੰਡ ਸਾਫਟਵੇਅਰ ਦਾ ਨਵਾਂ ਵਰਜਨ ਇਸਤੇਮਾਲ ਕੀਤਾ ਹੈ ਤਾਂ ਇਸ ਦਾ ਮਤਲਬ ਇਹ ਨਹÄ ਕਿ ਉਹ ਸੁਰੱਖਿਅਤ ਹਨ। ਜਾਂਚਕਰਤਾਵਾਂ ਨੇ ਇਹ ਵੀ ਕਿਹਾ ਕਿ ਹੈਕਰਸ ਨੇ ਉਨ੍ਹਾਂ ਸਾਰੇ ਨੈੱਟਵਰਕ ਦਾ ਨੁਕਸਾਨ ਨਹੀਂ ਕੀਤਾ ਹੈ ਜਿਥੋਂ ਤੱਕ ਉਨ੍ਹਾਂ ਦੀ ਪਹੁੰਚ ਹੈ।