ਅਮਰੀਕੀ ਅਤੇ ਏਸ਼ੀਆਈ ਬਾਜ਼ਾਰਾਂ 'ਚ ਗਿਰਾਵਟ

05/23/2018 9:24:16 AM

ਨਵੀਂ ਦਿੱਲੀ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ ਤੋਂ ਬਾਅਦ ਅਮਰੀਕੀ ਬਾਜ਼ਾਰ ਵਿਚ ਗਿਰਾਵਟ ਦੇਖਣ ਨੂੰ ਮਿਲੀ। ਟਰੰਪ ਦਾ ਕਹਿਣਾ ਹੈ ਕਿ ਚੀਨ ਦੇ ਨਾਲ ਵਪਾਰ ਗੱਲਬਾਤ ਤੋਂ ਉਹ ਖੁਸ਼ ਨਹੀਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਾਰਥ ਕੋਰੀਆ ਨਾਲ ਜੂਨ ਵਿਚ ਹੋਣ ਵਾਲੀ ਬੈਠਕ 'ਤੇ ਸਥਿਤੀ ਸਾਫ ਨਹੀਂਂ ਹੈ। ਹੁਣ ਨਿਵੇਸ਼ਕਾਂ ਦੀ ਨਜ਼ਰ ਆਉਣ ਵਾਲੇ ਫੇਡ ਵੇਰਵੇ 'ਤੇ ਹੈ।
ਮੰਗਲਵਾਰ ਨੂੰ ਡਾਓ ਜੋਂਸ 179 ਅੰਕ ਯਾਨੀ 0.75 ਫੀਸਦੀ ਤੱਕ ਡਿੱਗ ਕੇ 24,834.4 ਦੇ ਪੱਧਰ 'ਤੇ ਨੈਸਡੈਕ 15.6 ਅੰਕ ਯਾਨੀ 0.25 ਫੀਸਦੀ ਦੀ ਕਮਜ਼ੋਰੀ ਨਾਲ 7,378.5 ਦੇ ਪੱਧਰ 'ਤੇ ਐੱਸ.ਐਂਡ.ਪੀ. 500 ਇੰਡੈਕਸ 8.6 ਅੰਕ ਯਾਨੀ 0.3 ਫੀਸਦੀ ਦੀ ਗਿਰਾਵਟ ਦੇ ਨਾਲ 2,724 ਦੇ ਪੱਧਰ 'ਤੇ ਬੰਦ ਹੋਇਆ ਹੈ।
ਏਸ਼ੀਆਈ ਬਾਜ਼ਾਰਾਂ ਵਿਚ ਗਿਰਾਵਟ
ਏਸ਼ੀਆਈ ਬਾਜ਼ਾਰਾਂ ਵਿਚ ਕਮਜ਼ੋਰੀ ਨਾਲ ਬਾਜ਼ਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿਕਕੇਈ 248 ਅੰਕ ਯਾਨੀ 1.1 ਫੀਸਦੀ ਦੀ ਗਿਰਾਵਟ ਨਾਲ 22,712 ਦੇ ਪੱਧਰ 'ਤੇ ਹੈਂਗ ਸੇਂਗ 208 ਅੰਕ ਯਾਨੀ 0.7 ਫੀਸਦੀ ਡਿੱਗ ਕੇ 31,026 ਦੇ ਪੱਧਰ 'ਤੇ ਐੱਸ.ਜੀ.ਐਕਸ ਨਿਫਟੀ 13.5 ਅੰਕ ਯਾਨੀ 0.15 ਫੀਸਦੀ ਦੀ ਕਮਜ਼ੋਰੀ ਨਾਲ 10,536 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਏਸ਼ੀਆਈ ਬਾਜ਼ਾਰਾਂ ਦਾ ਇੰਡੈਕਸ ਕੋਪਸੀ ਸਪਾਟ ਨਜ਼ਰ ਆ ਰਿਹਾ ਹੈ, ਜਦੋਂਕਿ ਸਟੇਟਸ ਟਾਈਮ 'ਚ 0.8 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਤਾਈਵਾਨ ਇੰਡੈਕਸ 39 ਅੰਕ ਯਾਨੀ 0.4 ਫੀਸਦੀ ਦੇ ਵਾਧੇ ਨਾਲ 10,978 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸ਼ੰਘਾਈ ਕੰਪੋਜ਼ਿਟ ਦੀ ਚਾਲ ਸੁਸਤ ਨਜ਼ਰ ਆ ਰਹੀ ਹੈ।


Related News