ਯੂ.ਪੀ.ਆਈ. ਟ੍ਰਾਂਜੈਕਸ਼ਨ ''ਤੇ ਹੁਣ ਕੈਸ਼ਬੈਕ ਨਹੀਂ

07/13/2018 9:14:31 AM

ਨਵੀਂ ਦਿੱਲੀ—ਸਰਕਾਰ ਨੇ ਯੂ.ਪੀ.ਆਈ. ਦੇ ਰਾਹੀਂ ਟ੍ਰਾਂਜੈਕਸ਼ਨ ਕਰਨ 'ਤੇ ਮਿਲਣ ਵਾਲੇ ਕੈਸ਼-ਬੈਕ ਨੂੰ ਖਤਮ ਕਰ ਦਿੱਤਾ ਹੈ। ਡਿਜੀਟਲ ਇੰਡੀਆ ਨੂੰ ਅੱਗੇ ਵਧਾਉਣ ਲਈ ਸਰਕਾਰ ਨੇ ਯੂ.ਪੀ.ਆਈ. ਟ੍ਰਾਂਜੈਕਸ਼ਨ 'ਤੇ ਕੈਸ਼ਬੈਕ ਦਾ ਐਲਾਨ ਕੀਤਾ ਸੀ। ਇਸ 'ਚ ਦੁਕਾਨਦਾਰਾਂ ਨੂੰ 1000 ਰੁਪਏ ਤੱਕ ਅਤੇ ਕੰਜ਼ਿਊਮਰ ਨੂੰ 500 ਰੁਪਏ ਤੱਕ ਦਾ ਕੈਸ਼ਬੈਕ ਮਿਲਦਾ ਸੀ। ਹੁਣ ਸਿਰਫ ਭੀਮ ਐਪ ਦੇ ਰਾਹੀਂ ਟ੍ਰਾਂਜੈਕਸ਼ਨ ਕਰਨ ਵਾਲਿਆਂ ਨੂੰ ਕੈਸ਼ ਬੈਕ ਮਿਲੇਗਾ। ਅਪ੍ਰੈਲ 'ਚ ਸਰਕਾਰ ਨੇ ਇਸ ਨੂੰ 2019 ਤੱਕ ਵਧਾਉਣ ਦਾ ਐਲਾਨ ਕੀਤਾ ਸੀ ਪਰ ਹੁਣ ਇਸ ਨੂੰ ਅਚਾਨਕ ਬੰਦ ਕਰ ਦਿੱਤਾ ਗਿਆ ਹੈ। 


Related News