UPI ਭੁਗਤਾਨ ਦਸੰਬਰ ''ਚ 12.82 ਲੱਖ ਕਰੋੜ ਰੁਪਏ ਦੇ ਰਿਕਾਰਡ ਉੱਚ ਪੱਧਰ ''ਤੇ ਪਹੁੰਚਿਆ

Tuesday, Jan 03, 2023 - 11:22 AM (IST)

ਨਵੀਂ ਦਿੱਲੀ (ਭਾਸ਼ਾ) - ਯੂਨੀਫਾਈਡ ਪੇਮੈਂਟ ਸਿਸਟਮ (ਯੂਪੀਆਈ) ਰਾਹੀਂ ਦਸੰਬਰ ਵਿੱਚ ਰਿਕਾਰਡ 12.82 ਲੱਖ ਕਰੋੜ ਰੁਪਏ ਦੇ ਭੁਗਤਾਨ ਕੀਤੇ ਗਏ। ਇਸ ਦੌਰਾਨ ਲੈਣ-ਦੇਣ ਦੀ ਗਿਣਤੀ 782 ਕਰੋੜ ਤੱਕ ਪਹੁੰਚ ਗਈ।

ਵਿੱਤੀ ਸੇਵਾਵਾਂ ਵਿਭਾਗ ਨੇ ਸੋਮਵਾਰ ਨੂੰ ਟਵੀਟ ਕੀਤਾ, “ਯੂਪੀਆਈ (ਯੂਨੀਫਾਈਡ ਪੇਮੈਂਟ ਇੰਟਰਫੇਸ) ਦਾ ਦੇਸ਼ ਵਿੱਚ ਡਿਜੀਟਲ ਭੁਗਤਾਨ ਕ੍ਰਾਂਤੀ ਲਿਆਉਣ ਵਿੱਚ ਵੱਡਾ ਯੋਗਦਾਨ ਹੈ। ਦਸੰਬਰ 2022 ਵਿੱਚ, UPI ਲੈਣ-ਦੇਣ 782 ਕਰੋੜ ਨੂੰ ਪਾਰ ਕਰ ਕੇ 12.82 ਲੱਖ ਕਰੋੜ ਰੁਪਏ ਹੋ ਗਿਆ ਹੈ।

ਇਹ ਵੀ ਪੜ੍ਹੋ : PM ਮੋਦੀ ਬਣਨਗੇ ਪਾਕਿਸਤਾਨੀ ਹਿੰਦੂਆਂ ਦੇ ਮੁਕਤੀਦਾਤਾ! ਸੈਂਕੜੇ ਪਰਿਵਾਰ ਪਹਿਲੀ ਵਾਰ ਗੰਗਾ 'ਚ ਅਸਥੀਆਂ ਦਾ ਕਰਨਗੇ ਵਿਸਰਜਨ

UPI ਰਾਹੀਂ ਭੁਗਤਾਨ ਅਕਤੂਬਰ 'ਚ 12 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਸੀ। ਨਵੰਬਰ 'ਚ ਇਸ ਪ੍ਰਣਾਲੀ ਰਾਹੀਂ 730.9 ਕਰੋੜ ਲੈਣ-ਦੇਣ ਕੀਤੇ ਗਏ ਅਤੇ ਇਨ੍ਹਾਂ ਦੀ ਕੀਮਤ 11.90 ਲੱਖ ਕਰੋੜ ਰੁਪਏ ਸੀ।

ਨਕਦ ਰਹਿਤ ਲੈਣ-ਦੇਣ ਦਾ ਇਹ ਕਿਫਾਇਤੀ ਪ੍ਰਭਾਵਸ਼ਾਲੀ ਮੋਡ ਹਰ ਮਹੀਨੇ ਪ੍ਰਸਿੱਧੀ ਪ੍ਰਾਪਤ ਕਰ ਰਿਹਾ ਹੈ ਅਤੇ ਹੁਣ 381 ਬੈਂਕ ਇਸ ਸਹੂਲਤ ਦੀ ਪੇਸ਼ਕਸ਼ ਕਰਦੇ ਹਨ।

ਸਪਾਈਸ ਮਨੀ ਦੇ ਸੰਸਥਾਪਕ ਦਿਲੀਪ ਮੋਦੀ ਨੇ ਕਿਹਾ ਕਿ ਪਿਛਲੇ ਇਕ ਸਾਲ 'ਚ UPI ਲੈਣ-ਦੇਣ 'ਚ ਸੰਖਿਆ ਅਤੇ ਮੁੱਲ ਦੋਵਾਂ ਪੱਖੋਂ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਬਹੁਤ ਸੁਵਿਧਾਜਨਕ ਹੈ। ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਦੇ ਲਿਹਾਜ਼ ਨਾਲ ਇਹ ਬਹੁਤ ਹੀ ਉਪਯੋਗੀ ਹੈ।

ਇਹ ਵੀ ਪੜ੍ਹੋ : ਸਾਲ 2023 : ਅੱਜ ਤੋਂ ਬਦਲ ਜਾਣਗੇ ਕਈ ਨਿਯਮ, ਬੈਂਕ ਲਾਕਰ-ਕ੍ਰੈਡਿਟ ਕਾਰਡ ਸਮੇਤ ਕਈ ਸੈਕਟਰ 'ਚ ਹੋਣਗੇ ਬਦਲਾਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News