ਦੋ-ਪਹੀਆ ਵਾਹਨ ਲਈ ਤਿਓਹਾਰੀ ਸੀਜ਼ਨ ਦੀ ਸ਼ੁਰੂਆਤ ਸੁਸਤ

Friday, Oct 26, 2018 - 02:18 PM (IST)

ਨਵੀਂ ਦਿੱਲੀ—ਦੁਨੀਆ ਦੇ ਸਭ ਤੋਂ ਵੱਡੇ ਦੋ-ਪਹੀਆ ਬਾਜ਼ਾਰ ਭਾਰਤ 'ਚ ਦੋ-ਪਹੀਆ ਵਾਹਨਾਂ ਦੀ ਵਿਕਰੀ ਓਣਮ 'ਚ ਨਿਰਾਸ਼ ਕਰਨ ਤੋਂ ਬਾਅਦ ਨਰਾਤਿਆਂ 'ਚ ਸਥਿਰ ਬਣੀ ਰਹੀ। ਓਣਮ ਦੇ ਨਾਲ ਤਿਓਹਾਰੀ ਸੀਜ਼ਨ ਦੀ ਸ਼ੁਰੂਆਤ ਮੰਨੀ ਜਾਂਦੀ ਹੈ ਅਤੇ ਇਸ ਸਾਲ ਓਣਮ ਦੀ ਮੰਗ ਨੂੰ ਕੇਰਲ 'ਚ ਆਏ ਹੜ੍ਹ ਦਾ ਝਟਕਾ ਲੱਗਿਆ ਜਿਸ ਨਾਲ ਦੋ-ਪਹੀਆ ਵਾਹਨਾਂ ਦੀ ਵਿਕਰੀ ਦੀ ਰਫਤਾਰ ਕਾਫੀ ਸੁਸਤ ਰਹੀ। 
ਦੋ-ਪਹੀਆ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹੀਰੋ ਮੋਟੋਕਾਰਪ ਦੇ ਮੁਖੀ ਸੰਜੇ ਭਾਨ ਨੇ ਕਿਹਾ ਕਿ ਨਰਾਤਾ ਸੀਜ਼ਨ ਸਾਡੇ ਲਈ ਸਥਿਰ ਰਿਹਾ ਪਰ ਤਿਓਹਾਰਾਂ ਦੇ ਦੌਰਾਨ ਅਸੀਂ ਸੁਧਾਰ ਦੇਖਿਆ। ਇਸ ਉਦਯੋਗ ਦੀ ਰਫਤਾਰ ਕਾਫੀ ਹਦ ਤੱਕ ਸਮਾਨ ਅਤੇ ਘੱਟ ਰਹੇਗੀ। ਬੀਮਾ ਨੂੰ ਲੈ ਕੇ ਅਨਿਸ਼ਚਿਤਤ ਦੇ ਕਾਰਨ ਇਸ ਦੀ ਰਫਤਾਰ ਪ੍ਰਭਾਵਿਤ ਹੋਈ ਹੈ। ਬੀਮਾ ਨੂੰ ਲੈ ਕੇ ਅਨਿਸ਼ਚਿਤਤਾ ਇਹ ਸੀ ਕਿ ਦੋ-ਪਹੀਆ ਵਾਹਨ ਅਤੇ ਕਾਰ ਦੋਵਾਂ ਲਈ 1 ਲੱਖ ਰੁਪਏ ਦੇ ਥਰਡ ਪਾਰਟੀ ਹਾਦਸਾ ਬੀਮਾ ਨੂੰ ਵਧਾ ਕੇ 15 ਲੱਖ ਰੁਪਏ ਤੱਕ ਕਰਨਾ ਜ਼ਰੂਰੀ ਕੀਤਾ ਜਾ ਰਿਹਾ ਸੀ। ਫਿਰ ਕਿਹਾ ਗਿਆ ਕਿ ਇਸ ਨੂੰ ਇਕਸਾਰ ਪੰਜ ਸਾਲ ਦੇ ਲਈ ਕਰਨਾ ਜ਼ਰੂਰੀ ਹੋਵੇਗਾ ਜਿਸ ਨਾਲ ਪ੍ਰਤੀ ਲੱਖ ਬੀਮਾ ਦੇ ਲਈ ਪ੍ਰੀਮੀਅਮ 'ਚ ਸਾਲਾਨਾ 50 ਰੁਪਏ ਤੋਂ 750 ਰੁਪਏ ਤੱਕ ਵਧ ਜਾਵੇਗਾ। ਪੰਜ ਸਾਲਾਂ ਦੇ ਲਈ ਇਹ 3,750 ਰੁਪਏ ਤੱਕ ਪਹੁੰਚ ਜਾਵੇਗਾ ਜਿਸ ਨਾਲ ਦੋ-ਪਹੀਆ ਵਾਹਨ ਦੀ ਖਰੀਦ ਲਾਗਤ ਵਧ ਜਾਵੇਗੀ। ਹਾਲਾਂਕਿ ਭਾਰਤ ਬੀਮਾ ਰੈਗੂਲੇਟਰ ਅਤੇ ਵਿਕਾਸ ਅਥਾਰਟੀ (ਇਰਡਾ) ਨੇ ਬਾਅਦ 'ਚ ਸਪੱਸ਼ਟ ਕੀਤਾ ਕਿ ਖਰੀਦਾਰ ਨੂੰ ਫਿਲਹਾਲ ਇਕ ਸਾਲ ਦੇ ਲਈ 750 ਰੁਪਏ ਇਕਸਾਰ ਖਰਚ ਕਰਨ ਦੀ ਲੋੜ ਹੈ। ਭਾਨ ਨੇ ਕਿਹਾ ਕਿ ਅਸੀਂ ਅਜੇ ਵੀ ਇਰਡਾ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਸੀਂ ਦੋ-ਪਹੀਆ ਅਤੇ ਕਾਰ ਦੇ ਲਈ ਸਮਾਨ ਬੀਮਾ ਕਵਰ ਨਹੀਂ ਦੇਖ ਸਕਦੇ। ਤਿਓਹਾਰੀ ਸੀਜ਼ਨ 'ਚ ਸੁਸਤ ਸ਼ੁਰੂਆਤ ਦੇ ਬਾਵਜੂਦ ਹੀਰੋ ਦੀਵਾਲੀ ਤੱਕ ਵਿਕਰੀ 'ਚ 8 ਤੋਂ 10 ਫੀਸਦੀ ਵਾਧੇ ਦੀ ਉਮੀਦ ਕਰ ਰਹੀ ਹੈ। ਦੇਸ਼ 'ਚ ਵਿਕਣ ਵਾਲੇ ਹਰੇਕ ਦੋ-ਪਹੀਆ ਵਾਹਨ ਹੀਰੋ ਮੋਟੋਕਾਰਪ ਵਲੋਂ ਵਿਨਿਰਮਿਤ ਹੁੰਦਾ ਹੈ। ਭਾਨ ਨੇ ਕਿਹਾ ਕਿ ਦੋ-ਪਹੀਆ ਵਾਹਨਾਂ ਦੀ ਬੀਮਾ ਲਾਗਤ 'ਚ ਵਾਧੇ ਦੇ ਝਟਕੇ ਨੂੰ ਹੁਣ ਅਸੀਂ ਪਿੱਛੇ ਛੱਡ ਚੁੱਕੇ ਹਾਂ। ਪੱਛਮੀ ਬੰਗਾਲ 'ਚ ਵੈਧ ਡਰਾਈਵਿੰਗ ਲਾਈਸੈਂਸ ਦੇ ਬਿਨ੍ਹਾਂ ਵਿਕਰੀ 'ਤੇ ਪਾਬੰਦੀ ਦਾ ਥੋੜ੍ਹਾ ਅਸਰ ਦਿੱਸਿਆ। ਪਰ ਮੱਧ ਨਵੰਬਰ ਤੱਕ ਸੂਬੇ 'ਚ ਥੋੜ੍ਹਾ ਸੁਧਾਰ ਦਿੱਸੇਗਾ। ਅਸੀਂ ਉਮੀਦ ਕਰਦੇ ਹਾਂ ਕਿ ਹੁਣ ਪੇਂਡੂ ਮੰਗ 'ਚ ਤੇਜ਼ੀ ਆਵੇਗੀ। 


Related News