ਪਹਿਲੀ ਛਿਮਾਹੀ ''ਚ ਦੋ-ਪਹੀਆ ਨਿਰਯਾਤ ਚਾਰ ਫੀਸਦੀ ਵਧ ਕੇ 17.93 ਲੱਖ ਇਕਾਈ ''ਤੇ
Sunday, Oct 20, 2019 - 12:10 PM (IST)

ਨਵੀਂ ਦਿੱਲੀ—ਦੇਸ਼ ਦੀ ਦੋ-ਪਹੀਆ ਵਾਹਨਾਂ ਦਾ ਨਿਰਯਾਤ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਸਤੰਬਰ ਦੀ ਛਿਮਾਹੀ 'ਚ ਚਾਰ ਫੀਸਦੀ ਵਧ ਗਿਆ ਹੈ। ਇਸ ਦੌਰਾਨ ਸਭ ਤੋਂ ਜ਼ਿਆਦਾ ਨਿਰਯਾਤ ਬਜਾਜ ਆਟੋ ਦਾ ਰਿਹਾ ਹੈ। ਵਾਹਨ ਵਿਨਿਰਮਾਤਾਵਾਂ ਦੇ ਸੰਗਠਨ ਸਿਆਮ ਮੁਤਾਬਕ ਪਹਿਲੀ ਛਿਮਾਹੀ 'ਚ ਬਜਾਜ ਆਟੋ ਨੇ ਅਫਰੀਕਾ ਅਤੇ ਲਾਤਿਨੀ ਅਮਰੀਕਾ ਸਮੇਤ ਵੱਖ-ਵੱਖ ਬਾਜ਼ਾਰਾਂ ਨੂੰ ਨੌ ਲੱਖ ਇਕਾਈਆਂ ਦਾ ਨਿਰਯਾਤ ਕੀਤਾ। ਅੰਕੜਿਆਂ ਮੁਤਾਬਕ ਪਹਿਲੀ ਛਿਮਾਹੀ 'ਚ ਦੋ-ਪਹੀਆ (ਮੋਟਰਸਾਈਕਲ, ਸਕੂਟਰ ਅਤੇ ਮੋਪੇਡ) ਦਾ ਨਿਰਯਾਤ 17,93,957 ਇਕਾਈ ਰਿਹਾ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 17,23,280 ਇਕਾਈਸੀ। ਸਮੀਖਿਆਧੀਨ ਮਿਆਦ 'ਚ ਸਕੂਟਰਾਂ ਦਾ ਨਿਰਯਾਤ 10.87 ਫੀਸਦੀ ਘੱਟ ਕੇ 2,01,277 ਇਕਾਈ ਰਿਹਾ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਸਮੇਂ 'ਚ 2,25,821 ਇਕਾਈ ਸੀ। ਮੋਟਰਸਾਈਕਲਾਂ ਦਾ ਨਿਰਯਾਤ ਇਸ ਦੌਰਾਨ 6.81 ਫੀਸਦੀ ਵਧ ਕੇ 15,85,338 ਇਕਾਈ 'ਤੇ ਪਹੁੰਚ ਗਿਆ, ਜੋ ਇਸ ਤੋਂ ਪਿਛਲੇ ਸਾਲ ਦੀ ਸਮਾਨ ਮਿਆਦ 'ਚ 14,84,252 ਇਕਾਈ ਰਿਹਾ ਸੀ। ਉੱਧਰ ਦੂਜੇ ਪਾਸੇ ਮੋਪੇਡ ਦਾ ਨਿਰਯਾਤ 44.41 ਫੀਸਦੀ ਘੱਟ ਕੇ 7,342 ਇਕਾਈ ਰਹਿ ਗਿਆ ਜੋ ਇਕ ਸਾਲ ਪਹਿਲਾਂ ਸਮਾਨ ਮਿਆਦ 'ਚ 13,207 ਇਕਾਈ ਰਿਹਾ ਸੀ। ਪੁਣੇ ਦੀ ਕੰਪਨੀ ਬਜਾਜ ਆਟੋ ਦਾ ਨਿਰਯਾਤ 7.5 ਫੀਸਦੀ ਵਧ ਕੇ 9,34,581 ਇਕਾਈ 'ਤੇ ਪਹੁੰਚ ਗਿਆ। ਟੀ.ਵੀ.ਐੱਸ. ਮੋਟਰ ਕੰਪਨੀ ਦਾ ਨਿਰਯਾਤ 6.24 ਫੀਸਦੀ ਵਧ ਕੇ 3,43,337 ਇਕਾਈ ਅਤੇ ਹੋਂਡਾ ਮੋਟਰਲਾਈਕਲ ਐਂਡ ਸਕੂਟਰ ਇੰਡੀਆ ਦਾ ਨਿਰਯਾਤ 23.09 ਫੀਸਦੀ ਘਟ ਕੇ 1,74,469 ਇਕਾਈ ਰਿਹਾ। ਇੰਡੀਆ ਯਾਮਾਹਾ ਮੋਟਰ ਦਾ ਨਿਰਯਾਤ 21.38 ਫੀਸਦੀ ਵਧ ਕੇ 1,56,058 ਇਕਾਈ ਰਿਹਾ। ਘਰੇਲੂ ਬਾਜ਼ਾਰ ਦੀ ਮੋਹਰੀ ਕੰਪਨੀ ਹੀਰੋ ਮੋਟੋਕਾਰਪ ਦਾ ਨਿਰਯਾਤ 12 ਫੀਸਦੀ ਦੇ ਵਾਧੇ ਨਾਲ 54,372 ਇਕਾਈ 'ਤੇ ਪਹੁੰਚ ਗਿਆ। ਸਮੀਖਿਆਧੀਨ ਮਿਆਦ 'ਚ ਰਾਇਲ ਐਨਫੀਲਡ ਨੇ 22,956 ਪਿਯੋਜਿਓ ਵ੍ਹੀਕਲਸ ਨੇ 14,050 ਅਤੇ ਮਹਿੰਦਰਾ ਟੂ ਵ੍ਹੀਲਰਸ ਨੇ 297 ਇਕਾਈਆਂ ਦਾ ਨਿਰਯਾਤ ਕੀਤਾ।