TVS ਮੋਟਰ ਦਾ ਮੁਨਾਫਾ 20.2 ਫੀਸਦੀ ਵਧਿਆ

Wednesday, Nov 01, 2017 - 03:30 PM (IST)

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਟੀ. ਵੀ. ਐੱਸ ਮੋਟਰ ਦਾ ਮੁਨਾਫਾ 20.2 ਫੀਸਦੀ ਵਧ ਕੇ 213.2 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਟੀ. ਵੀ. ਐੱਸ ਦਾ ਮੁਨਾਫਾ 177.4 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਟੀ. ਵੀ. ਐੱਸ ਮੋਟਰ ਦੀ ਆਮਦਨ 18.3 ਫੀਸਦੀ ਵਧ ਕੇ 4052.4 ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਟੀ. ਵੀ. ਐੱਸ ਮੋਟਰ ਦੀ ਆਮਦਨ 3426.5 ਕਰੋੜ ਰੁਪਏ ਰਹੀ ਸੀ।
ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਟੀ. ਵੀ. ਐੱਸ ਮੋਟਰ ਦਾ ਐਬਿਟਡਾ 276.7 ਕਰੋੜ ਰੁਪਏ ਤੋਂ ਵਧ ਕੇ 350.3 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਟੀ. ਵੀ. ਐੱਸ ਮੋਟਰ ਦਾ ਐਬਿਟਡਾ ਮਾਰਜਨ 8.1 ਫੀਸਦੀ ਤੋਂ ਵਧ ਕੇ 8.6 ਫੀਸਦੀ ਰਿਹਾ ਹੈ।


Related News