ਤੇਂਦੂਏ ਦੀਆਂ ਪੈੜਾਂ ਮਿਲਣ ’ਤੇ ਪਿੰਡ ’ਚ ਸਹਿਮ ਦਾ ਮਾਹੌਲ

Tuesday, Sep 10, 2024 - 12:08 PM (IST)

ਤੇਂਦੂਏ ਦੀਆਂ ਪੈੜਾਂ ਮਿਲਣ ’ਤੇ ਪਿੰਡ ’ਚ ਸਹਿਮ ਦਾ ਮਾਹੌਲ

ਖਰੜ ( ਜ.ਬ.) : ਪਿੰਡ ਸਿੰਬਲਮਾਜਰਾ ਵਿਖੇ ਉਦੋਂ ਸਹਿਮ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਸਵੇਰ ਵੇਲੇ ਕਿਸਾਨ ਨੂੰ ਤੇਂਦੂਏ ਦੀ ਪੈੜ ਨਜ਼ਰ ਆਈ। ਪਿੰਡ ਦੇ ਵਸਨੀਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰੇ ਪੌਣੇ ਸੱਤ ਵਜੇ ਦੇ ਕਰੀਬ ਜਦੋਂ ਉਹ ਖੇਤਾਂ ’ਚ ਗਿਆ ਤਾਂ ਉਸ ਨੇ ਤੇਂਦੂਏ ਦੀ ਪੈੜ ਵੇਖੀ। ਇਸ ਬਾਰੇ ਉਸ ਨੇ ਪਿੰਡ ਦੇ ਹੋਰ ਵਿਅਕਤੀਆਂ ਨੂੰ ਬੁਲਾਇਆ। ਇਸੇ ਦੌਰਾਨ ਸਾਢੇ 8 ਵਜੇ ਦੇ ਕਰੀਬ ਰੁੜਕੀ ਪਿੰਡ ਦੇ ਵਸਨੀਕ ਨੇ ਕਿਹਾ ਕਿ ਉਸ ਨੇ ਵੀ ਗੰਨੇ ਦੇ ਖੇਤਾਂ ’ਚ ਤੇਂਦੂਆ ਦੇਖਿਆ ਹੈ।

ਇਸੇ ਦੌਰਾਨ ਉਨ੍ਹਾਂ ਨੇੜਲੇ ਪਿੰਡਾਂ ਪੀਰ ਸੁਹਾਣਾ, ਸਕਰੂਲਾਪੁਰ, ਬਜਹੇੜੀ ਵਿਖੇ ਅਨਾਊਂਸਮੈਂਟ ਕਰਵਾਈ ਕਿ ਰਾਤ ਸਮੇਂ ਕੋਈ ਬਾਹਰ ਨਾ ਜਾਵੇ ਅਤੇ ਬੱਚਿਆਂ ਦਾ ਖ਼ਿਆਲ ਰੱਖਿਆ ਜਾਵੇ। ਉਨ੍ਹਾਂ ਵੱਲੋਂ ਤੁਰੰਤ ਪ੍ਰਸ਼ਾਸਨ ਤੇ ਜੰਗਲੀ ਜੀਵ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ। ਇਸ ਸਬੰਧੀ ਖਰੜ ਦੇ ਐਸ. ਡੀ. ਐਮ. ਗੁਰਮੰਦਰ ਸਿੰਘ ਨੇ ਕਿਹਾ ਕਿ ਜੰਗਲੀ ਜੀਵ ਵਿਭਾਗ ਵੱਲੋਂ ਪਿੰਡ ਮਹਿਮੂਦਪੁਰ ਵਿਖੇ ਪਿੰਜਰਾ ਲਾਇਆ ਹੋਇਆ ਹੈ। ਵਿਭਾਗ ਵੱਲੋਂ ਮੌਕੇ ਦਾ ਮੁਆਇਨਾ ਕੀਤਾ ਗਿਆ ਹੈ।


author

Babita

Content Editor

Related News