ਬੇਅਦਬੀ ਮਾਮਲੇ 'ਚ ਪੰਜਾਬ ਪੁਲਸ ਦਾ ਫ਼ੌਰੀ ਐਕਸ਼ਨ

Wednesday, Sep 11, 2024 - 11:54 AM (IST)

ਲੁਧਿਆਣਾ (ਗੌਤਮ)- ਸ਼ਿਮਲਾਪੁਰੀ ਦੇ ਬਰੋਟਾ ਰੋਡ ਸਥਿਤ ਸ਼ਿਵ ਮੰਦਰ ਦੀਆਂ ਮੂਰਤੀਆਂ ਦੀ ਕਿਸੇ ਨੌਜਵਾਨ ਨੇ ਬੇਅਦਬੀ ਕੀਤੀ ਤੇ ਉੱਥੋਂ ਧਾਰਮਿਕ ਨਿਸ਼ਾਨ ਚੋਰੀ ਕਰ ਲਏ। ਜਿਉਂ ਹੀ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਥੇ ਲੋਕਾਂ ਦੇ ਇਕੱਠੇ ਹੋਣ ’ਤੇ ਸਥਿਤੀ ਤਣਾਅਪੂਰਨ ਹੋਣ ਦਾ ਪਤਾ ਲਗਦੇ ਹੀ ਏ. ਸੀ. ਪੀ. ਬ੍ਰਿਜ ਮੋਹਨ, ਚੌਕੀ ਬਸੰਤ ਪਾਰਕ ਦੇ ਇੰਚਾਰਜ ਗਿਆਨ ਚੰਦ ਅਹੀਰ ਅਤੇ ਥਾਣਾ ਸ਼ਿਮਲਾਪੁਰੀ ਦੀ ਪੁਲਸ ਮੌਕੇ ’ਤੇ ਪੁੱਜ ਗਈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਨੇ ਬੰਦ ਕਰਵਾਏ 203 ਸੋਸ਼ਲ ਮੀਡੀਆ ਅਕਾਊਂਟ

ਪੁਲਸ ਨੇ ਮੌਕੇ ’ਤੇ ਆਂਢ ਗੁਆਂਢ ’ਚ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਕੇ ਮੁਲਜ਼ਮ ਦੀ ਪਛਾਣ ਅਤੇ ਉਸ ਨੂੰ ਵਾਰਦਾਤ ਤੋਂ 2 ਘੰਟੇ ਬਾਅਦ ਹੀ ਕਾਬੂ ਕਰ ਲਿਆ। ਪੁਲਸ ਨੇ ਮੁਲਜ਼ਮ ਦੀ ਪਛਾਣ ਸ਼ਿਮਲਾਪੁਰੀ ਦੇ ਇਸੇ ਇਲਾਕੇ ਦੇ ਰਹਿਣ ਵਾਲੇ ਸੁਸ਼ੀਲ ਵਜੋਂ ਕੀਤੀ ਹੈ। ਪੁਲਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ ਮੰਦਰ ’ਚੋਂ ਚੋਰੀ ਕੀਤੇ ਗਏ ਧਾਰਮਿਕ ਨਿਸ਼ਾਨ ਸ਼ਿਵ ਭਗਵਾਨ ਦਾ ਪਿੱਤਲ ਦਾ ਤ੍ਰਿਸ਼ੂਲ, ਡਮਰੂ, ਰੁਦਰਾਕਸ਼ ਦੀ ਮਾਲਾ ਅਤੇ ਹੋਰ ਸਾਮਾਨ ਬਰਾਮਦ ਕਰ ਲਿਆ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਪ੍ਰੀਤ ਨਗਰ, ਸ਼ਿਮਲਾਪੁਰੀ ਦੇ ਰਹਿਣ ਵਾਲੇ ਅਵਤਾਰ ਸਿੰਘ ਨੰਦਾ ਪੁੱਤਰ ਦਿਆਲ ਸਿੰਘ ਨੰਦਾ ਦੇ ਬਿਆਨ ’ਤੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਅਤੇ ਸਾਮਾਨ ਚੋਰੀ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਹੈ।

ਏ. ਐੱਸ. ਆਈ. ਹਰਭੋਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਬੁੱਧਵਾਰ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਜਾਵੇਗਾ। ਪੁਲਸ ਨੂੰ ਦਿੱਤੇ ਬਿਆਨ ’ਚ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਹਰ ਮੰਗਲਵਾਰ ਦੀ ਸ਼ਾਮ ਨੂੰ ਇਸ ਮੰਦਰ ’ਚ ਪੂਜਾ ਕਰਨ ਲਈ ਆਉਂਦਾ ਹੈ ਪਰ ਅੱਜ ਜਦੋਂ ਉਹ ਉਥੇ ਆਇਆ ਤਾਂ ਉਥੇ ਕੁਝ ਮੂਰਤੀਆਂ ਦੀ ਮੁਰੰਮਤ ਕਰ ਰਹੇ ਸਨ। ਉਸ ਨੇ ਦੇਖਿਆ ਕਿ ਭਗਵਾਨ ਸ਼ਿਵ ਜੀ ਦੀ ਮੂਰਤੀ ਖੰਡਿਤ ਹੋਈ ਪਈ ਸੀ ਅਤੇ ਉੱਥੋਂ ਤ੍ਰਿਸ਼ੂਲ, ਡਮਰੂ, ਰੁਦਰਾਕਸ਼ ਦੀ ਮਾਲਾ ਅਤੇ ਹੋਰ ਸਾਮਾਨ ਗਾਇਬ ਸੀ। ਇਸੇ ਤਰ੍ਹਾਂ ਭਗਵਾਨ ਹਨੂੰਮਾਨ ਜੀ ਦੀ ਮੂਰਤੀ ਵੀ ਖੰਡਿਤ ਹੋਈ ਪਈ ਸੀ, ਜਿਸ ’ਤੇ ਉਸ ਨੇ ਪੁਲਸ ਨੂੰ ਫੋਨ ਕਰ ਕੇ ਸੂਚਿਤ ਕੀਤਾ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਤੇ ਅਮਰੀਕਾ 'ਚ 4 ਪੰਜਾਬੀ ਗ੍ਰਿਫ਼ਤਾਰ! ਲੱਗੇ ਗੰਭੀਰ ਦੋਸ਼

ਅਵਤਾਰ ਨੇ ਦੱਸਿਆ ਕਿ ਮੰਦਰ ਕੋਲ ਹੀ ਇਕ ਅਹਾਤਾ ਹੈ। ਮੰਦਰ ਕੋਲ ਹੀ ਨਸ਼ੇੜੀ ਬੈਠ ਕੇ ਨਸ਼ਾ ਕਰਦੇ ਹਨ ਅਤੇ ਕੁਝ ਲੋਕ ਉਥੇ ਬੈਠ ਕੇ ਸ਼ਰਾਬ ਪੀਂਦੇ ਹਨ, ਜਿਨ੍ਹਾਂ ਨੂੰ ਕਈ ਵਾਰ ਮਨ੍ਹਾਂ ਵੀ ਕੀਤਾ ਗਿਆ ਹੈ। ਉਸ ਦਾ ਦੋਸ਼ ਸੀ ਕਿ ਮੁਲਜ਼ਮ ਨੇ ਜਾਣ-ਬੁੱਝ ਕੇ ਹੀ ਉੱਥੇ ਵਾਰਦਾਤ ਕੀਤੀ ਹੈ ਅਤੇ ਉੱਥੋਂ ਮੂਰਤੀਆਂ ਹਟਾਉਣ ਦਾ ਯਤਨ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਤੋਂ ਪੁੱਛਗਿਛ ਕਰ ਕੇ ਪਤਾ ਲਗਾਇਆ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News