TVS ਮੋਟਰਸ ਦੀ ਤੀਜੀ ਤਿਮਾਹੀ ਦਾ ਮੁਨਾਫ਼ਾ 15 ਫੀਸਦੀ ਵਧਿਆ

Tuesday, Jan 22, 2019 - 05:56 PM (IST)

ਨਵੀਂ ਦਿੱਲੀ — TVS ਮੋਟਰਜ਼ ਕੰਪਨੀ ਦਾ 31 ਦਸੰਬਰ 2018 ਨੂੰ ਖਤਮ ਤੀਜੀ ਤਿਮਾਹੀ ਦਾ ਸ਼ੁੱਧ ਮੁਨਾਫਾ 15.57 ਫੀਸਦੀ ਵਧ ਕੇ 178.39 ਕਰੋੜ ਰੁਪਏ ਹੋ ਗਿਆ।  ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਉਸਦਾ ਮੁਨਾਫਾ 154.35 ਕਰੋੜ ਰੁਪਏ ਸੀ। ਕੰਪਨੀ ਨੇ ਕਿਹਾ ਕਿ ਸਮੀਖਿਆ ਦੀ ਮਿਆਦ ਦੌਰਾਨ ਉਸਦੀ ਓਪਰੇਸ਼ਨ ਤੋਂ ਆਮਦਨ 26.09 ਫੀਸਦੀ ਵੱਧ ਕੇ 4,663.98 ਕਰੋੜ ਰੁਪਏ ਹੋ ਗਈ। ਇਕ ਸਾਲ ਪਹਿਲਾਂ ਇਸੇ ਤਿਮਾਹੀ 'ਚ ਉਸਦੀ ਆਮਦਨ 3,698.67 ਕਰੋੜ ਰੁਪਏ ਸੀ। ਨਿਰਯਾਤ ਸਮੇਤ ਕੰਪਨੀ ਦੀ ਦੋਪਹੀਆ ਵਾਹਨ ਵਿਕਰੀ 18.9 ਫੀਸਦੀ ਤੋਂ ਵਧ ਕੇ 9.50 ਲੱਖ ਯੂਨਿਟ ਹੋ ਗਈ, ਜਿਹੜੀ ਕਿ 2017-18 ਦੀ ਤੀਜੀ ਤਿਮਾਹੀ 'ਚ 7.99 ਲੱਖ ਸੀ। ਇਸ ਸਮੇਂ ਦੌਰਾਨ ਮੋਟਰਸਾਈਕਲ ਦੀ ਵਿਕਰੀ 20.3 ਵਧ ਕੇ 3.14 ਲੱਖ ਯੂਨਿਟ ਤੋਂ 3.78 ਲੱਖ ਯੂਨਿਟ ਤੱਕ ਪਹੁੰਚ ਗਈ। ਇਸ ਸਮੇਂ ਸਕੂਟਰ ਦੀ ਵਿਕਰੀ 31.7 ਫੀਸਦੀ ਵਧ ਕੇ 2.69 ਲੱਖ ਯੂਨਿਟ ਤੋਂ 3.54 ਲੱਖ ਯੂਨਿਟ ਤੱਕ ਪਹੁੰਚ ਗਈ। ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਵਿਚ ਕੰਪਨੀ ਦਾ ਕੁੱਲ ਨਿਰਯਾਤ 25.8 ਫੀਸਦੀ 1.77 ਲੱਖ ਵਾਹਨ ਰਿਹਾ। ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ਵਿਚ ਕੰਪਨੀ ਨੇ 1.40 ਲੱਖ ਵਾਹਨਾਂ ਦਾ ਨਿਰਯਾਤ ਕੀਤਾ ਸੀ।


Related News