TV 10 ਫੀਸਦੀ ਤੱਕ ਹੋ ਸਕਦੇ ਹਨ ਮਹਿੰਗੇ, ਇਹ ਹੋ ਗਈ ਹੈ ਵੱਡੀ ਵਜ੍ਹਾ

02/22/2020 8:43:40 AM

ਨਵੀਂ ਦਿੱਲੀ— ਟੀ. ਵੀ. ਯਾਨੀ ਟੈਲੀਵਿਜ਼ਨ ਅਗਲੇ ਮਹੀਨੇ 10 ਫੀਸਦੀ ਤੱਕ ਮਹਿੰਗੇ ਹੋ ਸਕਦੇ ਹਨ। ਇਸ ਦਾ ਕਾਰਨ ਹੈ ਕਿ 'ਓਪਨ ਸੇਲ ਟੀ. ਵੀ. ਪੈਨਲ' ਦੀ ਜ਼ਿਆਦਾਤਰ ਸਪਲਾਈ ਚੀਨ ਤੋਂ ਹੁੰਦੀ ਹੈ, ਜਦੋਂ ਕਿ ਕੋਰੋਨਾ ਵਾਇਰਸ ਕਾਰਨ ਚੀਨ 'ਚ ਟੀ. ਵੀ. ਕੰਪੋਨੈਂਟਸ ਦਾ ਪ੍ਰਾਡਕਸ਼ਨ ਬੰਦ ਹੈ।



ਹਾਲਾਂਕਿ, ਕੁਝ ਫੈਕਟਰੀਆਂ 'ਚ ਕੰਮ ਸ਼ੁਰੂ ਹੋਇਆ ਹੈ ਪਰ ਇਨ੍ਹਾਂ 'ਚ ਪ੍ਰਾਡਕਸ਼ਨ ਬਹੁਤ ਸੀਮਤ ਹੋ ਰਿਹਾ ਹੈ। ਇਸ ਲਈ ਸਪਲਾਈ ਘੱਟ ਹੋਣ ਕਾਰਨ ਕੰਪੋਨੈਂਟਸ ਮਹਿੰਗੇ ਹੋ ਗਏ ਹਨ, ਜਿਸ ਦਾ ਸਿੱਧਾ ਪ੍ਰਭਾਵ ਟੀ. ਵੀ. ਕੀਮਤਾਂ 'ਤੇ ਹੋਵੇਗਾ। ਟੀ. ਵੀ. ਕੀਮਤ 'ਚ 60 ਫੀਸਦੀ ਲਾਗਤ ਪੈਨਲ ਦੀ ਹੁੰਦੀ ਹੈ।
ਇੰਡਸਟਰੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਪਲਾਈ ਅਤੇਪ੍ਰਾਡਕਸ਼ਨ ਦੇ ਹਾਲਾਤ ਆਮ ਹੋਣ 'ਚ ਘੱਟ ਤੋਂ ਘੱਟ 3 ਮਹੀਨੇ ਲੱਗਣਗੇ। ਐੱਸ. ਪੀ. ਪੀ. ਐੱਲ. ਦੇ ਸੀ. ਈ. ਓ. ਅਵਨੀਤ ਸਿੰਘ ਮਾਰਵਾਹ ਨੇ ਦੱਸਿਆ ਕਿ ਚੀਨ ਤੋਂ ਇੰਪੋਰਟ ਘਟਣ ਕਾਰਣ ਟੀ. ਵੀ. ਪੈਨਲ ਦੀਆਂ ਕੀਮਤਾਂ 'ਚ 20 ਫੀਸਦੀ ਤੱਕ ਵਾਧਾ ਹੋ ਚੁੱਕਾ ਹੈ। ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਭਾਰਤ 'ਚ ਟੀ. ਵੀ. ਪ੍ਰਾਡਕਸ਼ਨ 'ਚ 30 ਤੋਂ 50 ਫੀਸਦੀ ਤੱਕ ਗਿਰਾਵਟ ਆ ਸਕਦੀ ਹੈ। ਹੇਅਰਰ ਇੰਡੀਆ ਦੇ ਪ੍ਰੈਜ਼ੀਡੈਂਟ ਐਰਿਕ ਬ੍ਰੇਗੇਂਜਾ ਦਾ ਕਹਿਣਾ ਹੈ ਕਿ ਆਉਣ ਵਾਲੇ ਹਫਤਿਆਂ 'ਚ ਫਰਿੱਜ ਅਤੇ ਏ. ਸੀ. ਵੀ ਮਹਿੰਗੇ ਹੋ ਸਕਦੇ ਹਨ। ਡੀਪ ਫਰੀਜ਼ਰ ਦੀਆਂ ਕੀਮਤਾਂ 'ਚ ਪਹਿਲਾਂ ਹੀ 2.5 ਫੀਸਦੀ ਵਾਧਾ ਹੋ ਚੁੱਕਾ ਹੈ। ਜ਼ਿਆਦਾਤਰ ਕੰਪਨੀਆਂ ਫਰਿੱਜ ਅਤੇ ਏ. ਸੀ. ਦੇ ਕੰਪ੍ਰੈਸ਼ਰ ਚੀਨ ਤੋਂ ਹੀ ਮੰਗਵਾਉਂਦੀਆਂ ਹਨ।


Related News