ਅਰਥਵਿਵਸਥਾ 'ਚ ਮੰਦੀ ਤੋਂ ਬਚਣ ਦੀ ਕੋਸ਼ਿਸ਼, ਚੀਨ ਨੇ 3 ਮਹੀਨਿਆਂ 'ਚ ਦੂਜੀ ਵਾਰ ਘਟਾਈਆਂ ਵਿਆਜ ਦਰਾਂ

Tuesday, Aug 22, 2023 - 01:03 PM (IST)

ਅਰਥਵਿਵਸਥਾ 'ਚ ਮੰਦੀ ਤੋਂ ਬਚਣ ਦੀ ਕੋਸ਼ਿਸ਼, ਚੀਨ ਨੇ 3 ਮਹੀਨਿਆਂ 'ਚ ਦੂਜੀ ਵਾਰ ਘਟਾਈਆਂ ਵਿਆਜ ਦਰਾਂ

ਨਵੀਂ ਦਿੱਲੀ - ਚੀਨ ਦੇ ਕੇਂਦਰੀ ਬੈਂਕ ਨੇ ਸੋਮਵਾਰ ਨੂੰ ਇੱਕ ਸਾਲ ਦੇ ਕਰਜ਼ੇ ਦੀ ਵਿਆਜ ਦਰਾਂ ਨੂੰ ਘਟਾ ਦਿੱਤਾ ਹੈ ਪਰ ਪੰਜ ਸਾਲਾਂ ਦੇ ਕਰਜ਼ੇ ਦੀ ਵਿਆਜ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ। ਚੀਨ ਦੀ ਆਰਥਿਕਤਾ ਸੰਕਟ ਵਿੱਚ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਸੀ ਕਿ ਕੇਂਦਰੀ ਬੈਂਕ ਅਰਥਵਿਵਸਥਾ ਨੂੰ ਸਹਾਰਾ ਦੇਣ ਲਈ ਕੁਝ ਵੱਡੇ ਐਲਾਨ ਕਰੇਗਾ। ਚੀਨ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ। ਅਮਰੀਕਾ ਪਹਿਲੇ ਨੰਬਰ 'ਤੇ ਹੈ। ਪੀਪਲਜ਼ ਬੈਂਕ ਆਫ ਚਾਈਨਾ (ਪੀ.ਬੀ.ਓ.ਸੀ.) ਨੇ ਇਕ ਸਾਲ ਦੇ ਕਰਜ਼ੇ ਦੀ ਵਿਆਜ ਦਰ 3.55 ਫੀਸਦੀ ਤੋਂ ਘਟਾ 3.45 ਫ਼ੀਸਦੀ ਕਰ ਦਿੱਤੀ ਹੈ। ਬੀਤੇ ਤਿੰਨ ਮਹੀਨਿਆਂ ਵਿਚ ਚੀਨ ਵਿਚ ਇਹ ਦੂਜੀ ਵਾਰ ਰੇਟ ਵਿਚ ਕਟੌਤੀ ਕੀਤੀ ਗਈ ਹੈ।

ਇਹ ਵੀ ਪੜ੍ਹੋ : Jio Financial ਦੇ ਸ਼ੇਅਰ ਨੇ 36 ਲੱਖ ਨਿਵੇਸ਼ਕਾਂ ਨੂੰ ਕੀਤਾ ਨਿਰਾਸ਼, ਜਾਣੋ ਕਿੰਨੇ 'ਤੇ ਹੋਈ ਲਿਸਟਿੰਗ

5 ਸਾਲ ਦੇ ਕਰਜ਼ੇ ਦੀ ਵਿਆਜ ਦਰ ਵਿੱਚ ਕੋਈ ਬਦਲਾਅ ਨਹੀਂ

ਪੀਬੀਓਸੀ ਨੇ ਪੰਜ ਸਾਲ ਦੇ ਕਰਜ਼ੇ ਦੀ ਵਿਆਜ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਜ਼ਿਆਦਾਤਰ ਹੋਮ ਲੋਨ ਇਸ ਦਰ 'ਤੇ ਲਏ ਜਾਂਦੇ ਹਨ। ਇਸ ਨੂੰ 4.2 ਫੀਸਦੀ 'ਤੇ ਬਰਕਰਾਰ ਰੱਖਿਆ ਗਿਆ ਹੈ। ਅਜਿਹਾ ਇਸ ਲਈ ਹੈ ਕਿਉਂਕਿ ਚੀਨ ਦਾ ਰੀਅਲ ਅਸਟੇਟ ਸੈਕਟਰ ਮੁਸੀਬਤ ਵਿੱਚ ਹੈ। ਡਿਫਾਲਟ ਹੋਣ ਦਾ ਖਤਰਾ ਬਹੁਤ ਵਧ ਗਿਆ ਹੈ। ਚੀਨ ਦੀ ਸਭ ਤੋਂ ਵੱਡੀ ਰੀਅਲ ਅਸਟੇਟ ਕੰਪਨੀ ਕੰਟਰੀ ਗਾਰਡਨ ਡਿਫਾਲਟ ਹੋਣ ਦੇ ਨੇੜੇ ਹੈ। ਦੂਜੀ ਸਭ ਤੋਂ ਵੱਡੀ ਰੀਅਲ ਅਸਟੇਟ ਕੰਪਨੀ Evergrande ਨੇ ਪਿਛਲੇ ਹਫਤੇ ਅਮਰੀਕਾ ਦੀ ਦਿਵਾਲੀਆ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ।

ਇਹ ਵੀ ਪੜ੍ਹੋ : RBI ਨੇ ਦਿੱਤੀ ਵੱਡੀ ਰਾਹਤ, ਗਾਹਕ ਆਪਣੀ ਮਰਜ਼ੀ ਨਾਲ ਚੁਣ ਸਕਣਗੇ ਵਿਆਜ ਦਰਾਂ ਦਾ ਵਿਕਲਪ

ਚੀਨ ਦੀ ਆਰਥਿਕਤਾ ਨੂੰ ਇੱਕ ਵੱਡੇ ਰਾਹਤ ਪੈਕੇਜ ਦੀ ਲੋੜ 

ਕੈਪੀਟਲ ਇਕਨਾਮਿਕਸ ਦੇ ਜੂਲੀਅਨ ਇਵਾਨਸ ਨੇ ਆਪਣੀ ਰਿਪੋਰਟ ਵਿੱਚ ਲਿਖਿਆ, 'ਉਮੀਦ ਤੋਂ ਘੱਟ ਵਿਆਜ ਦਰਾਂ ਵਿੱਚ ਕਟੌਤੀ ਸਾਡੇ ਵਿਚਾਰ ਨੂੰ ਮਜ਼ਬੂਤ ​​ਕਰਦੀ ਹੈ ਕਿ ਪੀਬੀਓਸੀ ਵਿਆਜ ਦਰਾਂ ਵਿੱਚ ਬਹੁਤ ਜ਼ਿਆਦਾ ਕਟੌਤੀ ਕਰਨ ਲਈ ਤਿਆਰ ਨਹੀਂ ਹੈ, ਜੋ ਕਿ ਕ੍ਰੈਡਿਟ ਦੀ ਮੰਗ ਨੂੰ ਵਧਾਉਣ ਲਈ ਅਜੇ ਵੀ ਜ਼ਰੂਰੀ ਹੈ। ਰਾਹਤ ਪੈਕੇਜ ਦੀ ਮਦਦ ਨਾਲ ਆਰਥਿਕ ਗਤੀਵਿਧੀ ਨੂੰ ਉਦੋਂ ਹੀ ਵਧਾਇਆ ਜਾ ਸਕਦਾ ਹੈ ਜਦੋਂ ਵੱਡੇ ਵਿੱਤੀ ਸਹਾਇਤਾ ਉਪਾਅ ਕੀਤੇ ਜਾਣ।

ਇਹ ਵੀ ਪੜ੍ਹੋ : ਸੜਕ ਸੁਰੱਖਿਆ ਨੂੰ ਲੈ ਕੇ ਵੱਡਾ ਕਦਮ, ਨਿਤਿਨ ਗਡਕਰੀ ਭਲਕੇ ਲਾਂਚ ਕਰਨਗੇ Bharat NCAP

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News