ਖਿਡੌਣਿਆਂ ''ਤੇ ਆਯਾਤ ਡਿਊਟੀ 200 ਫੀਸਦੀ ਵਧਾਉਣਾ ਗਲਤ: ਆਯਾਤਕ
Saturday, Feb 08, 2020 - 04:09 PM (IST)

ਕੋਲਕਾਤਾ—ਖਿਡੌਣਿਆਂ 'ਤੇ ਆਮ ਬਜਟ 'ਚ ਆਯਾਤ ਡਿਊਟੀ ਤਿੰਨ ਗੁਣਾ ਕੀਤੇ ਜਾਣ ਦੇ ਵਿਰੋਧ 'ਚ ਆਯਾਤਕਾਂ ਨੇ ਇਥੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਇਕ ਦਿਨ ਦੀ ਹੜਤਾਲ ਦਾ ਆਯੋਜਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ 'ਚ ਕਈ ਲੋਕਾਂ ਦਾ ਕਾਰੋਬਾਰ ਬੰਦ ਹੋ ਜਾਵੇਗਾ ਅਤੇ ਕਈਆਂ ਦਾ ਰੁਜ਼ਗਾਰ ਖੋਹ ਹੋ ਜਾਵੇਗਾ। ਪੱਛਮੀ ਬੰਗਾਲ ਐਕੀਜ਼ਮ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਮੋਹਿਤ ਬੰਠਿਆ ਨੇ ਕਿਹਾ ਕਿ ਆਯਾਤ ਡਿਊਟੀ 200 ਫੀਸਦੀ ਵਧਾਉਣੀ ਖਿਡੌਣਾ ਉਦਯੋਗ ਲਈ ਵੱਡਾ ਝਟਕਾ ਹੈ। ਬਾਜ਼ਾਰ ਇਸ ਨੂੰ ਪਚਾ ਨਹੀਂ ਸਕਦਾ ਹੈ ਕਿਉਂਕਿ ਇਸ ਨਾਲ ਲੋਕਾਂ ਲਈ ਖਿਡੌਣੇ ਮਹਿੰਗੇ ਹੋ ਜਾਣਗੇ।
ਵਰਣਨਯੋਗ ਹੈ ਕਿ ਬਜਟ 'ਚ ਖਿਡੌਣਿਆਂ 'ਤੇ ਆਯਾਤ ਡਿਊਟੀ 20 ਫੀਸਦੀ ਤੋਂ ਵਧਾ ਕੇ 60 ਫੀਸਦੀ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ।