ਕੋਰੋਨਾ ਕਾਲ ‘ਚ ਸੋਨਾ ''ਰੌਸ਼ਨ'', 3 ਗੁਣਾ ਵਧੀ ਖਰੀਦਦਾਰੀ

09/12/2020 9:06:46 PM

ਨਵੀਂ ਦਿੱਲੀ–ਕੋਰੋਨਾ ਕਾਲ ਦੇ ਦੌਰ ‘ਚ ਰੋਜ਼ਗਾਰ ‘ਤੇ ਦਬਾਅ ਅਤੇ ਅਰਥਵਿਵਸਥਾ ‘ਚ ਸੁਸਤੀ ਦਰਮਿਆਨ ਸੋਨੇ ‘ਚ ਨਿਵੇਸ਼ ਨੂੰ ਲੈ ਕੇ ਨਿਵੇਸ਼ਕਾਂ ‘ਚ ਉਤਸ਼ਾਹ ਹੋਰ ਵਧ ਗਿਆ ਹੈ। ਇਸ ਸਾਲ ਸਿਰਫ 5 ਮਹੀਨੇ ‘ਚ ਸੋਨੇ ‘ਚ ਤੇ ਖਾਸ ਕਰ ਕੇ ਈ-ਗੋਲਡ ‘ਚ ਨਿਵੇਸ਼ 3 ਗੁਣਾ ਵਧਿਆ ਹੈ। ਰਿਜ਼ਰਵ ਬੈਂਕ ਅਤੇ ਐਸੋਸੀਏਸ਼ਨ ਆਫ ਮਿਊਚਲ ਫੰਡ ਇੰਡੀਆ ਦੇ ਅੰਕੜਿਆਂ ‘ਚ ਇਹ ਗੱਲ ਸਾਹਮਣੇ ਆਈ ਹੈ। ਰਿਜ਼ਰਵ ਬੈਂਕ ਨੇ 6 ਸੀਰੀਜ਼ ‘ਚ ਸਾਵਰੇਨ ਗੋਲਡ ਬਾਂਡ ਜਾਰੀ ਕੀਤਾ ਹੈ, ਜਿਸ ‘ਚ ਨਿਵੇਸ਼ਕਾਂ ਨੇ 10,130 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਚਾਲੂ ਵਿੱਤੀ ਸਾਲ ਦੇ 5 ਮਹੀਨੇ ‘ਚ ਗੋਲਡ ਈ. ਟੀ. ਐੱਫ. ‘ਚ 3900 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਕੁਲ ਮਿਲਾ ਕੇ ਇਸ ਮਿਆਦ ‘ਚ ਈ-ਗੋਲਡ ‘ਚ 14,000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਜੋ ਪਿਛਲੇ ਸਾਲ ਦੀ ਇਸੇ ਮਿਆਦ ਤੋਂ ਕਰੀਬ 3 ਗੁਣਾ ਵੱਧ ਹੈ।

ਬਾਂਡ ‘ਚ ਖੂਬ ਹੋ ਰਿਹੈ ਨਿਵੇਸ਼
ਪਿਛਲੇ ਸਾਲ ਅਪ੍ਰੈਲ-ਅਗਸਤ ਦਰਮਿਆਨ ਈ. ਟੀ. ਐੱਫ. ‘ਚ ਸਿਰਫ 75 ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ, ਜਦੋਂ ਕਿ ਇਸੇ ਮਿਆਦ ‘ਚ ਸਾਵਰੇਨ ਗੋਲਡ ਬਾਂਡ ‘ਚ 5741 ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ। ਨਿਵੇਸ਼ਕਾਂ ਨੂੰ ਵੀ ਸੋਨੇ ਨੇ ਨਿਰਾਸ਼ ਨਹੀਂ ਕੀਤਾ ਹੈ। ਪਿਛਲੇ ਇਕ ਸਾਲ ‘ਚ ਸੋਨੇ ਦੇ ਰੇਟ ‘ਚ 31 ਫੀਸਦੀ ਤੋਂ ਜ਼ਿਆਦਾ ਵਾਧਾ ਹੋਇਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਆਰਥਿਕਤਾ ‘ਚ ਸੁਤੀ ਜਾਂ ਉਥਲ-ਪੁਥਲ ਦੀ ਸਥਿਤੀ ‘ਚ ਸੋਨਾ ਸਭ ਤੋਂ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ। ਨਾਲ ਹੀ ਇਸ ਨੂੰ ਜਦੋਂ ਚਾਹੋ ਵੇਚ ਕੇ ਨਕਦੀ ਹਾਸਲ ਕੀਤੀ ਜਾ ਸਕਦੀ ਹੈ। ਇਸ ਕਾਰਣ ਨਿਵੇਸ਼ਕ ਇਸ ਨੂੰ ਪਸੰਦ ਕਰਦੇ ਹਨ।

ਨਿਵੇਸ਼ਕਾਂ ਲਈ ਸੋਨਾ ਵੱਧ ਸੁਰੱਖਿਅਤ
ਏਂਜਲ ਬ੍ਰੋਕਿੰਗ ਦੇ ਡਿਪਟੀ ਵਾਈਸ ਪ੍ਰਧਾਨ (ਕਮੋਡਿਟੀ ਐਂਡ ਕਰੰਸੀ) ਅਨੁਜ ਗੁਪਤਾ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ‘ਚ ਭਾਰਤ-ਚੀਨ ਅਤੇ ਅਮਰੀਕਾ-ਚੀਨ ਦੇ ਨਾਲ ਹੀ ਚੀਨ ਦਾ ਕਈ ਦੇਸ਼ਾਂ ਨਾਲ ਤਨਾਅ ਚੱਲ ਰਿਹਾ ਹੈ। ਅਜਿਹੇ ‘ਚ ਦੁਨੀਆ ਭਰ ‘ਚ ਅਨਿਸ਼ਚਿਤਤਾ ਦਾ ਮਾਹੌਲ ਹੈ। ਉਥੇ ਹੀ ਦੂਜੇ ਪਾਸੇ ਕੋਰੋਨਾ ਦੇ ਪ੍ਰਸਾਰ ‘ਤੇ ਵੀ ਬਹੁਤ ਜ਼ਿਆਦਾ ਰੋਕ ਨਹੀਂ ਲਗ ਸਕਦੀ ਹੈ। ਇਸ ਸਥਿਤੀ ‘ਚ ਨਿਵੇਸ਼ਕ ਸੋਨੇ ਨੂੰ ਵੱਧ ਸੁਰੱਖਿਅਤ ਸਮਝਦੇ ਹਨ। ਗੁਪਤਾ ਦਾ ਇਹ ਵੀ ਕਹਿਣਾ ਹੈ ਕਿ ਕੋਰੋਨਾ ਕਾਰਣ ਹਾਲੇ ਵੀ ਖਪਤਾਕਰ ਸੋਨਾ ਖਰੀਦਣ ਲਈ ਸਟੋਰ ‘ਤੇ ਬਹੁਤ ਘੱਟ ਜਾ ਰਹੇ ਹਨ ਪਰ ਉਹ ਘਰ ਬੈਠੇ ਈ-ਗੋਲਡ ਰਾਹੀਂ ਸੋਨੇ ‘ਚ ਨਿਵੇਸ਼ ਰ ਰਹੇ ਹਨ। ਇਸ ਕਾਰਣ ਕੋਰੋਨਾ ਸ਼ੁਰੂ ਹੋਣ ਤੋਂ ਬਾਅਦ ਈ-ਗੋਲਡ ਦੇ ਨਿਵੇਸ਼ ‘ਚ ਬਹੁਤ ਤੇਜ਼ੀ ਆਈ ਹੈ।


Karan Kumar

Content Editor

Related News