ਇਸ ਨੰਬਰ ਪਲੇਟ ਨਾਲ ਪਾਰਕਿੰਗ ਦੌਰਾਨ ਕਦੇ ਨਹੀਂ ਟਕਰਾਏਗੀ ਕਾਰ
Tuesday, Feb 13, 2018 - 01:44 AM (IST)
ਜਲੰਧਰ—ਵੈਸੇ ਤਾਂ ਅੱਜ-ਕੱਲ ਜ਼ਿਆਦਾਤਰ ਕਾਰ ਦੇ ਪਿਛੇ ਕੈਮਰੇ ਲੱਗੇ ਹੁੰਦੇ ਹਨ ਪਰ ਜੇਕਰ ਤੁਹਾਡੀ ਕਾਰ ਦੇ ਪਿਛੇ ਕੈਮਰੇ ਨਹੀਂ ਹਨ ਤਾਂ ਪਾਰਕਿੰਗ ਦੇ ਸਮੇਂ ਪਰੇਸ਼ਾਨੀ ਬਣੀ ਰਹਿੰਦੀ ਹੈ ਕਿ ਕਿਤੇ ਗੱਡੀ ਪਿਛੇ ਕਿਸੇ ਚੀਜ ਨਾਲ ਟਕਰਾ ਨਾ ਜਾਵੇ। ਹੁਣ ਤੁਹਾਡੀ ਇਸ ਸਮੱਸਿਆ ਨੂੰ ਹੱਲ ਇਕ ਸਮਾਰਟ ਨੰਬਰ ਪਲੇਟ ਨੇ ਕਰ ਦਿੱਤਾ ਹੈ। ਇਹ ਖਾਸ ਨੰਬਰ ਪਲੇਟ 10 ਫੁੱਟ ਦੀ ਦੂਰੀ ਨਾਲ ਹੀ ਦੱਸ ਦੇਵੇਗੀ ਕਿ ਕੋਈ ਚੀਜ ਪਿਛੇ ਹੈ ਜਿਸ ਨਾਲ ਤੁਹਾਡੀ ਕਾਰ ਟਕਰਾ ਸਕਦੀ ਹੈ। ਇਸ ਖਬਰ 'ਚ ਇਸ ਨੰਬਰ ਪਲੇਟ ਦੀ ਖਾਸੀਅਤ ਦੇ ਬਾਰੇ 'ਚ ਦੱਸਾਂਗੇ।
FenSens Fender Defender ਨਾਂ ਦੇ ਇਸ ਪਲੇਟ ਨੂੰ ਮੋਬਾਇਲ ਦੇ ਜ਼ਰੀਏ ਕੁਨੈਕਟ ਕੀਤਾ ਜਾ ਸਕੇਗਾ ਹਾਲਾਂਕਿ ਇਸ ਦੇ ਲਈ ਤੁਹਾਨੂੰ ਇਕ ਐਪ ਡਾਊਨਲੋਡ ਕਰਨਾ ਹੋਵੇਗਾ। ਐਪ ਦੇ ਜ਼ਰੀਏ ਨੰਬਰ ਪਲੇਟ ਕੁਨੈਕਟ ਹੋ ਜਾਵੇਗੀ ਅਤੇ ਉਸ ਤੋਂ ਬਾਅਦ ਤੁਹਾਨੂੰ ਪੂਰੀ ਅਪਡੇਟ ਮਿਲਦੀ ਰਹੇਗੀ। ਦਰਅਸਲ ਇਸ ਪਲੇਟ 'ਚ ਕੋਈ ਕੈਮਰਾ ਨਹੀਂ ਲਗਿਆ ਹੈ ਬਲਕਿ ਇਸ 'ਚ ਚਾਰ ਅਲਟਰਾਸਾਨਿਕ ਸੈਂਸਰ ਹਨ ਜੋ 10 ਫੁੱਟ ਦੀ ਦੂਰੀ ਤੋਂ ਕਿਸੇ ਚੀਜ ਨੂੰ ਡਿਟੈਕਟ ਕਰ ਸਕਦੀ ਹੈ। ਇਹ ਖਾਸ ਪਲੇਟ ਬਲੂਟੁੱਥ ਰਾਹੀਂ ਐਪ ਨਾਲ ਕੁਨੈਕਟ ਹੁੰਦੀ ਹੈ। ਇਸ 'ਚ ਇਕ ਬੈਟਰੀ ਵੀ ਲੱਗੀ ਹੈ ਜਿਸ ਨੂੰ ਕਰੀਬ 5 ਮਹੀਨੇ 'ਚ ਇਕ ਵਾਰ ਚਾਰਜ ਕਰਨਾ ਹੁੰਦਾ ਹੈ। ਵਧੀਆ ਗੱਲ ਇਹ ਹੈ ਕਿ ਇਹ ਪਲੇਟ ਪੂਰੀ ਤਰ੍ਹਾਂ ਵਾਟਰ ਅਤੇ ਡਸਟਪਰੂਫ ਹੈ।
