ਥਾਣੇ ਦਾ ਚਾਰਜ ਸੰਭਾਲਦਿਆਂ ਥਾਣਾ ਮੁਖੀ ਨੇ ਦਿੱਤੀ ਚੇਤਾਵਨੀ, ਦੋ ਨੰਬਰ ਦਾ ਕੰਮ ਕਰਨ ਵਾਲਿਆਂ ਨੂੰ ਨਹੀਂ ਬਖਸ਼ਾਂਗਾ
Thursday, Mar 26, 2026 - 06:37 PM (IST)
ਬੁਢਲਾਡਾ (ਮਨਜੀਤ) : ਥਾਣਾ ਸਦਰ ਬੁਢਲਾਡਾ ਦੇ ਨਵ ਨਿਯੁਕਤ ਮੁਖੀ ਵਜੋਂ ਕੁਲਵੰਤ ਸਿੰਘ ਔਜਲਾ ਨੇ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਚੌਕੀ ਹੌਟ ਧਰਮੂ ਦੇ ਇੰਚਾਰਜ ਸਨ। ਅਹੁਦਾ ਸੰਭਾਲਣ ਤੋਂ ਬਾਅਦ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਔਜਲਾ ਨੇ ਕਿਹਾ ਕਿ ਸੀਨੀਅਰ ਪੁਲਸ ਕਪਤਾਨ ਮਾਨਸਾ ਭਾਗੀਰਥ ਸਿੰਘ ਮੀਨਾ ਆਈ .ਪੀ ਐਸ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣਾ ਸਦਰ ਪੁਲਸ ਬੁਢਲਾਡਾ ਵੱਲੋਂ ਇਲਾਕੇ ਵਿਚ ਪੂਰੀ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ ਸਖਤਾਈ ਕੀਤੀ ਜਾਵੇਗੀ। ਉਨ੍ਹਾਂ ਨਸ਼ਾ ਤਸ਼ਕਰਾਂ ਅਤੇ ਗੁੰਡਾ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਇਲਾਕੇ ਵਿਚ ਕੋਈ ਨਸ਼ਾ ਤਸਕਰੀ ਜਾਂ ਕੋਈ ਹੋਰ ਦੋ ਨੰਬਰ ਦਾ ਕਾਰੋਬਾਰ ਜਾਂ ਗੁੰਡਾਗਰਦੀ ਕਰਦਾ ਪਾਇਆ ਜਾਂਦਾ ਹੈ ਤਾਂ ਉਹ ਉਸ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਬਖਸਣਗੇ ਅਤੇ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਕਰਨਗੇ।
ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਦਰ ਪੁਲਿਸ ਬੁਢਲਾਡਾ ਦਾ ਵੱਧ ਤੋਂ ਵੱਧ ਸਹਿਯੋਗ ਕਰਨ। ਪੁਲਸ ਉਨ੍ਹਾਂ ਦੀ ਸੁਰੱਖਿਆ ਲਈ 24 ਘੰਟੇ ਹਾਜ਼ਰ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ, ਨਜਾਇਜ਼ ਅਸਲਾ ਜਾਂ ਕੋਈ ਦੋ ਨੰਬਰ ਦਾ ਕੰਮ ਕਰਦਾ ਹੈ ਤਾਂ ਉਨ੍ਹਾਂ ਨੂੰ ਗੁਪਤ ਤੌਰ 'ਤੇ ਇਤਲਾਹ ਦਿੱਤੀ ਜਾਵੇ ਇਤਲਾਹ ਪੂਰੀ ਗੁਪਤ ਰੱਖੀ ਜਾਵੇਗੀ।
