ਮੁੰਡੇ ਨੇ 25 ਹਜ਼ਾਰ ਦੇ PLATINA ''ਤੇ ਲਵਾਇਆ 13 ਲੱਖ ਦਾ VIP ਨੰਬਰ!

Friday, Apr 03, 2026 - 01:25 PM (IST)

ਮੁੰਡੇ ਨੇ 25 ਹਜ਼ਾਰ ਦੇ PLATINA ''ਤੇ ਲਵਾਇਆ 13 ਲੱਖ ਦਾ VIP ਨੰਬਰ!

ਬਰਨਾਲਾ (ਵੈੱਬ ਡੈਸਕ): ਕਹਿੰਦੇ ਨੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਲੋਕ ਆਪਣੇ ਸ਼ੌਂਕ ਪੂਰੇ ਕਰਨ ਲਈ ਪੈਸੇ ਦੀ ਪਰਵਾਹ ਨਹੀਂ ਕਰਦੇ। ਅਜਿਹਾ ਹੀ ਇਕ ਮਾਮਲਾ ਬਰਨਾਲਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਮੁੰਡੇ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੇ ਪਲੈਟਿਨਾ ਮੋਟਰਸਾਈਕਲ ਲਈ 13 ਲੱਖ 65 ਹਜ਼ਾਰ ਰੁਪਏ ਦਾ VIP ਨੰਬਰ ਖਰੀਦਿਆ ਹੈ। ਹਾਲਾਂਕਿ 'ਜਗ ਬਾਣੀ' ਇਸ ਦਾਅਵੇ ਦੀ ਪੁਸ਼ਟੀ ਨਹੀਂ ਕਰਦਾ। ਇਕ ਸੋਸ਼ਲ ਮੀਡੀਆ ਇਨਫਲੂਐਂਸਰ ਵੱਲੋਂ ਇਸ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਹੈ, ਜੋ ਕਾਫ਼ੀ ਵਾਇਰਲ ਹੋ ਰਹੀ ਹੈ।

ਵੀਡੀਓ ਵਿਚ ਇਕ ਪਲੈਟਿਨਾ ਮੋਟਰਸਾਈਕਲ 'ਤੇ PB 19 X 0001 ਨੰਬਰ ਲੱਗਿਆ ਹੋਇਆ ਨਜ਼ਰ ਆਉਂਦਾ ਹੈ। ਜਦੋਂ ਵੀਡੀਓ ਬਣਾਉਣ ਵਾਲਾ ਬਲੌਗਰ ਉਸ ਨੂੰ ਪੁੱਛਦਾ ਹੈ ਕਿ ਉਸ ਨੇ ਇਹ ਨੰਬਰ ਕਿੰਨੇ ਵਿਚ ਲਿਆ ਤਾਂ ਉਹ ਦੱਸਦਾ ਹੈ ਕਿ ਇਹ ਨੰਬਰ 13.65 ਲੱਖ ਰੁਪਏ ਵਿਚ ਮਿਲਿਆ ਹੈ। ਮੋਟਰਸਾਈਕਲ ਦੀ ਕੀਮਤ ਪੁੱਛੇ ਜਾਣ 'ਤੇ ਉਹ ਹੱਸਦੇ ਹੋਏ ਦਸਦਾ ਹੈ ਕਿ ਇਹ 25 ਹਜ਼ਾਰ ਦੀ ਹੈ। ਮੋਟਰਸਾਈਕਲ ਦੇ ਉੱਪਰ ਮਰਹੂਮ ਪੰਜਾਬੀ ਗਾਇਕ ਦੀ ਤਸਵੀਰ ਵੀ ਬਣੀ ਹੋਈ ਨਜ਼ਰ ਆ ਰਹੀ ਹੈ।

ਇਹ ਵੀਡੀਓ ਇੰਸਟਾਗ੍ਰਾਮ 'ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਲੋਕ ਇਸ 'ਤੇ ਕਾਫ਼ੀ ਕੁਮੈਂਟਸ ਕਰ ਰਹੇ ਹਨ। ਕੁਝ ਯੂਜ਼ਰਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਇਹ ਟ੍ਰੈਂਡ ਕਾਫ਼ੀ ਚੱਲ ਰਿਹਾ ਹੈ ਕਿ ਲੋਕ VIP ਨੰਬਰ ਖਰੀਦ ਕੇ ਮੋਟਰਸਾਈਕਲ-ਸਕੂਟਰਾਂ ਆਦਿ 'ਤੇ ਲਗਾ ਲੈਂਦੇ ਹਨ। ਫ਼ਿਰ ਇਨ੍ਹਾਂ VIP ਨੰਬਰਾਂ ਨੂੰ ਕਾਫ਼ੀ ਮਹਿੰਗੇ ਭਾਅ 'ਤੇ ਲਗਜ਼ਰੀ ਗੱਡੀਆਂ ਵਾਲਿਆਂ ਨੂੰ ਵੇਚਿਆ ਜਾਂਦਾ ਹੈ। ਉੱਥੇ ਹੀ ਕੁਝ ਯੂਜ਼ਰਸ ਇਸ ਨੂੰ ਦਾਅਵੇ ਨੂੰ ਹੀ ਝੂਠਾ ਆਖ਼ ਰਹੇ ਹਨ ਕਿ ਇਹ ਨੰਬਰ 13 ਲੱਖ ਰੁਪਏ ਦਾ ਹੈ। 


author

Anmol Tagra

Content Editor

Related News