BSF ਨੇ ਸਰਚ ਮੁਹਿੰਮ ਦੌਰਾਨ ਬਰਾਮਦ ਕੀਤਾ ਡਰੋਨ, ਕੇਸ ਦਰਜ
Tuesday, Mar 24, 2026 - 11:20 AM (IST)
ਫਿਰੋਜ਼ਪੁਰ (ਆਨੰਦ) : ਇੱਥੇ ਬੀ. ਐੱਸ. ਐੱਫ. ਦੀ ਬੀ. ਓ. ਪੀ. ਚੌਂਕ ਕੱਸੋਕੇ ਫਿਰੋਜ਼ਪੁਰ ਨਜ਼ਦੀਕ ਸਰਚ ਮੁਹਿੰਮ ਦੌਰਾਨ ਜਵਾਨਾਂ ਨੇ ਇਕ ਡਰੋਨ ਮਾਵਿਕ 3 ਕਲਾਸਿਕ ਬਰਾਮਦ ਕੀਤਾ ਹੈ। ਇਸ ਸਬੰਧ 'ਚ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਫਿਰੋਜ਼ਪੁਰ ਦੇ ਐੱਸ. ਆਈ. ਮੇਜਰ ਸਿੰਘ ਨੇ ਦੱਸਿਆ ਕਿ ਅੰਬਰੀਸ਼ ਕੁਮਾਰ ਧੀਰ ਅਸਿਸਟੈਂਟ ਕਮਾਂਡੈਂਟ ਬੀ. ਐੱਸ. ਐੱਫ. ਕੱਸੋ ਕੇ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੀ. ਐੱਸ. ਐੱਫ. ਬੀ. ਓ. ਪੀ. ਚੌਂਕੀ ਕੱਸੋ ਕੇ ਫਿਰੋਜ਼ਪੁਰ ਦੇ ਕੋਲ ਡਰੋਨ ਐਕਟੀਵਿਟੀ ਹੋਣ ’ਤੇ ਦੌਰਾਨੇ ਸਰਚ ਕੀਤਾ ਤਾਂ ਖੇਤ ਨੇੜੇ ਚੌਂਕੀ ਕੱਸੋਕੇ ਫਿਰੋਜ਼ਪੁਰ ਕੋਲੋਂ ਇਕ ਡਰੋਨ ਮਾਰਕਾ ਮਾਵਿਕ 3 ਕਲਾਸਿਕ ਬਰਾਮਦ ਕੀਤਾ ਗਿਆ।
ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸ. ਆਈ. ਮੇਜਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
