ਇਹ ਹਨ ਦੁਨੀਆ ਦੇ ਤਾਕਤਵਰ ਪਾਸਪੋਰਟ, ਜਾਣੋ ਭਾਰਤ ਦਾ ਸਥਾਨ

06/24/2017 9:05:46 AM

ਨਵੀਂ ਦਿੱਲੀ— ਸਰਕਾਰ ਡਿਜੀਟਲ ਟੂਰਿਜ਼ਮ ਨੂੰ ਹੱਲਾਸ਼ੇਰੀ ਦੇ ਰਹੀ ਹੈ। ਇਸ ਤਹਿਤ ਵਿਦੇਸ਼ 'ਚ ਸਥਿਤ ਭਾਰਤੀ ਦੂਤਘਰਾਂ ਅਤੇ ਹਾਈ-ਕਮਿਸ਼ਨਰਾਂ ਵੱਲੋਂ ਈ-ਵੀਜ਼ੇ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਜ਼ਰੀਏ ਭਾਰਤ ਆਉਣ ਵਾਲੇ ਸੈਲਾਨੀਆਂ ਨੂੰ ਆਨਲਾਈਨ ਵੀਜ਼ੇ ਦਿੱਤੇ ਜਾਣਗੇ।
ਸੂਚਨਾ ਅਤੇ ਤਕਨੀਕੀ ਮੰਤਰਾਲਾ ਦੀ ਇਕ ਰਿਪੋਰਟ ਅਨੁਸਾਰ ਈ-ਵੀਜ਼ਾ ਸਾਰੇ ਪ੍ਰਮੁੱਖ 161 ਦੇਸ਼ਾਂ 'ਚ ਸ਼ੁਰੂ ਹੋ ਚੁੱਕਾ ਹੈ, ਜਿਨ੍ਹਾਂ ਛੋਟੇ ਦੇਸ਼ਾਂ 'ਚ ਅਜੇ ਇਹ ਸੇਵਾ ਸ਼ੁਰੂ ਨਹੀਂ ਹੋ ਸਕੀ ਹੈ, ਉਨ੍ਹਾਂ ਨੂੰ ਵੀ ਛੇਤੀ ਕਵਰ ਕਰ ਲਿਆ ਜਾਵੇਗਾ। ਹਾਲਾਂਕਿ ਅਜੇ ਸਾਰੇ ਸੈਲਾਨੀਆਂ ਨੂੰ ਈ-ਵੀਜ਼ੇ ਨਹੀਂ ਮਿਲ ਰਹੇ ਹਨ ਪਰ ਕੋਸ਼ਿਸ਼ ਹੈ ਕਿ ਸਾਰਿਆਂ ਨੂੰ ਈ-ਵੀਜ਼ੇ ਦਿੱਤੇ ਜਾਣ। ਇਸ 'ਚ ਉਨ੍ਹਾਂ ਨੂੰ ਏਅਰਪੋਰਟ 'ਤੇ ਈ-ਵੀਜ਼ਾ ਲਗਾਏ ਜਾਣ ਦੀ ਸਹੂਲਤ ਵੀ ਮਿਲੇਗੀ। ਇਕ ਤਰ੍ਹਾਂ ਨਾਲ ਇਹ ਵੀਜ਼ਾ ਆਨ ਅਰਾਈਵਲ ਨਾਲ ਮਿਲਦੀ-ਜੁਲਦੀ ਵਿਵਸਥਾ ਹੋਵੇਗੀ। ਇਸ ਸਾਲ 19 ਮਈ ਤੱਕ 6.5 ਲੱਖ ਵਿਦੇਸ਼ੀਆਂ ਨੂੰ ਈ-ਵੀਜ਼ੇ ਜਾਰੀ ਕੀਤੇ ਗਏ, ਜਦੋਂ ਕਿ ਪਿਛਲੇ ਸਾਲ 11.8 ਲੱਖ ਲੋਕਾਂ ਨੂੰ ਈ-ਵੀਜ਼ਾ ਮਿਲਿਆ ਸੀ ਅਤੇ 2014 'ਚ ਸਿਰਫ 23,000 ਲੋਕਾਂ ਨੂੰ ਈ-ਵੀਜ਼ਾ ਮਿਲਿਆ।
ਸਭ ਕੁਝ ਆਨਲਾਈਨ  
ਈ-ਵੀਜ਼ੇ 'ਚ ਐਪਲੀਕੇਸ਼ਨ ਤੋਂ ਲੈ ਕੇ ਵੀਜ਼ਾ ਪ੍ਰਦਾਨ ਕਰਨ ਦੀ ਸਹੂਲਤ ਸਭ ਕੁਝ ਆਨਲਾਈਨ ਹੈ। ਵੀਜ਼ਾ ਮਨਜ਼ੂਰ ਹੋ ਜਾਣ ਤੋਂ ਬਾਅਦ ਇਹ ਸੈਲਾਨੀ 'ਤੇ ਨਿਰਭਰ ਕਰਦਾ ਹੈ ਕਿ ਉਹ ਪਾਸਪੋਰਟ 'ਤੇ ਵੀਜ਼ਾ ਸਟੈਂਪ ਦੂਤਘਰ ਜਾ ਕੇ ਲਗਾਏ ਜਾਂ ਫਿਰ ਭਾਰਤ 'ਚ ਏਅਰਪੋਰਟ 'ਤੇ ਪਹੁੰਚ ਕੇ ਇਸ ਕਾਰਵਾਈ ਨੂੰ ਪੂਰਾ ਕਰੇ। ਇਹ ਵੀਜ਼ਾ ਸਿਰਫ ਸੈਰ-ਸਪਾਟਾ ਵੀਜ਼ੇ ਲਈ ਹੁੰਦਾ ਹੈ।
ਸਭ ਤੋਂ ਤਾਕਤਵਰ ਪਾਸਪੋਰਟ

ਦੇਸ਼        ਵੀਜ਼ੇ ਦੀ            
   ਜ਼ਰੂਰਤ ਨਹੀਂ
 

 ਪਹੁੰਚਣ 'ਤੇ ਵੀਜ਼ਾ 

 ਸੇਵਾ ਉਪਲੱਬਧ

 ਵੀਜ਼ਾ ਜ਼ਰੂਰੀ 
ਜਰਮਨੀ 125 34 40
ਸਿੰਗਾਪੁਰ 123 36 40
ਸਵੀਡਨ 124 34 41
ਦੱਖਣੀ ਕੋਰੀਆ 117 41 41
ਡੈਨਮਾਰਕ 124 33 42

ਭਾਰਤੀਆਂ ਨੂੰ ਸਹੂਲਤ
21 ਦੇਸ਼ਾਂ 'ਚ ਯਾਤਰਾ ਲਈ  ਭਾਰਤੀਆਂ ਨੂੰ ਵੀਜ਼ੇ ਦੀ ਜ਼ਰੂਰਤ ਨਹੀਂ।
25 ਮੁਲਕਾਂ 'ਚ ਪਹੁੰਚਣ 'ਤੇ ਵੀਜ਼ਾ ਜਾਰੀ ਕਰਨ ਦੀ ਸੇਵਾ ਮੁਹੱਈਆ।
23ਵੇਂ ਸਥਾਨ 'ਤੇ ਹੈ ਭਾਰਤ, ਆਸਾਨੀ ਨਾਲ ਦਾਖਲਾ ਦੇਣ ਵਾਲੇ ਦੇਸ਼ਾਂ ਦੀ ਸੂਚੀ 'ਚ।
145 ਦੇਸ਼ਾਂ ਦੇ ਲੋਕਾਂ ਨੂੰ ਬਿਨਾਂ ਵੀਜ਼ਾ ਯਾਤਰਾ ਅਤੇ ਪਹੁੰਚਣ 'ਤੇ ਵੀਜ਼ਾ ਸਹੂਲਤ।
ਪਾਕਿ ਸਾਡੇ ਤੋਂ ਪਿੱਛੇ
* 93ਵੇਂ ਸਥਾਨ 'ਤੇ ਪਾਕਿ ਅਤੇ 59ਵੇਂ ਸਥਾਨ 'ਤੇ ਚੀਨ ਹੈ ਵਿਸ਼ਵ ਪਾਸਪੋਰਟ ਇੰਡੈਕਸ-2017 'ਚ।
* 26 ਦੇਸ਼ਾਂ 'ਚ ਪਾਕਿਸਤਾਨ ਦੇ ਲੋਕਾਂ ਨੂੰ ਬਿਨਾਂ ਵੀਜ਼ਾ ਯਾਤਰਾ ਜਾਂ ਪਹੁੰਚਣ 'ਤੇ ਵੀਜ਼ਾ ਸਹੂਲਤ।
ਜਰਮਨ ਦੇ ਲੋਕ ਬਿਨਾਂ ਵੀਜ਼ਾ 125 ਦੇਸ਼ਾਂ 'ਚ ਘੁੰਮ ਸਕਣਗੇ
199 ਦੇਸ਼ਾਂ 'ਚ ਯਾਤਰਾ ਸਹੂਲਤ ਨੂੰ ਲੈ ਕੇ ਜਾਰੀ ਵਿਸ਼ਵ ਪਾਸਪੋਰਟ ਇੰਡੈਕਸ-2017 'ਚ ਜਰਮਨ ਪਾਸਪੋਰਟ ਨੂੰ ਸਭ ਤੋਂ ਤਾਕਤਵਰ ਕਰਾਰ ਦਿੱਤਾ ਗਿਆ ਹੈ। ਦਰਅਸਲ ਇਸ ਦੇ ਸਹਾਰੇ ਦੁਨੀਆ ਦੇ 125 ਦੇਸ਼ਾਂ 'ਚ ਬਿਨਾਂ ਵੀਜ਼ਾ ਕਿਤੇ ਵੀ ਘੁੰਮਿਆ ਜਾ ਸਕਦਾ ਹੈ।


Related News