ਇਹ ਹਨ ਮਾਰੂਤੀ ਦੀਆਂ ਟਾਪ-10 ਕਾਰਾਂ, ਆਲਟੋ ਰਹਿ ਗਈ ਪਿੱਛੇ

Saturday, Dec 02, 2017 - 07:28 AM (IST)

ਇਹ ਹਨ ਮਾਰੂਤੀ ਦੀਆਂ ਟਾਪ-10 ਕਾਰਾਂ, ਆਲਟੋ ਰਹਿ ਗਈ ਪਿੱਛੇ

ਨਵੀਂ ਦਿੱਲੀ— ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਲਿਮਟਿਡ ਨੇ ਨਵੰਬਰ 2017 'ਚ ਵਿਕਰੀ ਦੇ ਲਿਹਾਜ ਨਾਲ ਚੰਗਾ ਪ੍ਰਦਰਸ਼ਨ ਕੀਤਾ ਹੈ। ਕੰਪਨੀ ਨੇ ਇਸ ਮਹੀਨੇ ਦੌਰਾਨ ਕੁੱਲ 1 ਲੱਖ 54 ਹਜ਼ਾਰ 600 ਵਾਹਨ ਵੇਚੇ ਹਨ। ਇਨ੍ਹਾਂ 'ਚੋਂ 1 ਲੱਖ 45 ਹਜ਼ਾਰ 300 ਵਾਹਨ ਘਰੇਲੂ ਬਾਜ਼ਾਰ 'ਚ ਵੇਚੇ ਗਏ ਹਨ, ਜਦੋਂ ਕਿ 9,300 ਵਾਹਨ ਬਾਹਰਲੇ ਮੁਲਕਾਂ 'ਚ ਵੇਚੇ ਗਏ ਹਨ। ਸਾਲ 2016 ਦੇ ਨਵੰਬਰ ਮਹੀਨੇ 'ਚ ਮਾਰੂਤੀ ਸੁਜ਼ੂਕੀ ਨੇ ਕੁੱਲ 1 ਲੱਖ 35 ਹਜ਼ਾਰ 550 ਵਾਹਨ ਵੇਚੇ ਸਨ, ਯਾਨੀ ਕਿ ਇਸ ਵਾਰ ਕੰਪਨੀ ਨੇ 14 ਫੀਸਦੀ ਜ਼ਿਆਦਾ ਵਾਹਨ ਵੇਚੇ ਹਨ। ਨਵੰਬਰ 'ਚ ਮਾਰੂਤੀ ਦੀਆਂ ਟਾਪ-10 ਕਾਰਾਂ 'ਚ ਸਵਿਫਟ, ਰਿਟਜ਼, ਸਿਲੇਰੀਓ, ਇਗਨਿਜ਼, ਬਲੇਨੋ, ਡਜ਼ਾਇਰ, ਟੂਰ ਐੱਸ, ਅਰਟਿਗਾ, ਐੱਸ-ਕਰਾਸ ਅਤੇ ਵਿਟਾਰਾ ਬਰੇਜ਼ਾ ਸ਼ਾਮਲ ਹਨ। ਹਾਲਾਂਕਿ ਆਲਟੋ ਇਸ ਦੌੜ 'ਚ ਪਿੱਛੇ ਰਹਿ ਗਈ।
PunjabKesari
ਯਾਤਰੀ ਕਾਰਾਂ— ਨਵੰਬਰ 'ਚ ਮਾਰੂਤੀ ਸੁਜ਼ੂਕੀ ਦੀ ਟਾਪ ਸੇਲ 'ਚ ਸਭ ਤੋਂ ਉਪਰ ਸਵਿਫਟ, ਰਿਟਜ਼, ਸਿਲੇਰੀਓ, ਇਗਨਿਜ਼, ਬਲੇਨੋ, ਡਜ਼ਾਇਰ ਅਤੇ ਟੂਰ ਐੱਸ ਰਹੀਆਂ, ਯਾਨੀ ਲੋਕਾਂ ਨੇ ਸਭ ਤੋਂ ਵਧ ਪਸੰਦ ਇਨ੍ਹਾਂ ਕਾਰਾਂ ਨੂੰ ਕੀਤਾ। ਇਨ੍ਹਾਂ ਕਾਰਾਂ ਦੀ ਕੁੱਲ ਸੇਲ ਇਸ ਦੌਰਾਨ 65,447 ਰਹੀ, ਜੋ ਪਿਛਲੀ ਵਾਰ ਨਾਲੋਂ 32.4 ਫੀਸਦੀ ਜ਼ਿਆਦਾ ਹੈ। ਪਿਛਲੀ ਵਾਰ ਨਵੰਬਰ 2016 'ਚ ਇਹ ਸੇਲ 49,431 'ਤੇ ਰਹੀ ਸੀ।
PunjabKesari
ਯੂਟਿਲਟੀ ਕਾਰਾਂ— ਕੰਪਨੀ ਦੇ ਯੂਟਿਲਟੀ ਵਾਹਨ ਅਤੇ ਵੈਨਜ਼ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ। ਜਿਪਸੀ, ਅਰਟਿਗਾ, ਐੱਸ-ਕਰਾਸ ਅਤੇ ਵਿਟਾਰਾ ਬਰੇਜ਼ਾ ਦੀ ਕੁੱਲ ਸੇਲ ਨਵੰਬਰ 2017 'ਚ 34 ਫੀਸਦੀ ਵਧ ਕੇ 23,072 'ਤੇ ਪਹੁੰਚ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਯਾਨੀ ਨਵੰਬਰ 2016 'ਚ 17,215 'ਤੇ ਰਹੀ ਸੀ। ਇਸ ਦੇ ਇਲਾਵਾ ਇਸ ਦੌਰਾਨ ਵੈਨਜ਼ 'ਚ ਓਮਨੀ ਅਤੇ ਈਕੋ ਦੇ ਕੁੱਲ 13,565 ਮਾਡਲ ਵਿਕੇ, ਜੋ ਪਿਛਲੇ ਸਾਲ ਨਵੰਬਰ 'ਚ 12,238 ਵਿਕੇ ਸਨ। ਇਸ ਸ਼੍ਰੇਣੀ 'ਚ ਕੰਪਨੀ ਦੀ ਵਿਕਰੀ 10.8 ਫੀਸਦੀ ਵਧੀ ਹੈ।
PunjabKesari
ਆਲਟੋ ਤੇ ਵੈਗਨ-ਆਰ ਦੀ ਸੇਲ ਘਟੀ
ਉੱਥੇ ਹੀ ਮਾਰੂਤੀ ਦੀ ਛੋਟੀ ਕਾਰ ਆਲਟੋ ਅਤੇ ਵੈਗਨ-ਆਰ ਦੀ ਸੇਲ ਇਸ ਵਾਰ 1.8 ਫੀਸਦੀ ਘੱਟ ਰਹੀ। ਕੰਪਨੀ ਦੀਆਂ ਸਾਲ 2016 ਦੇ ਨਵੰਬਰ ਮਹੀਨੇ 'ਚ ਕੁੱਲ 38,886 ਆਲਟੋ ਅਤੇ ਵੈਗਨ-ਆਰ ਕਾਰਾਂ ਵਿਕੀਆਂ ਸਨ ਪਰ ਨਵੰਬਰ 2017 'ਚ ਇਹ ਗਿਣਤੀ ਘੱਟ ਕੇ 38,204 'ਤੇ ਆ ਗਈ। ਇਸ ਦੇ ਇਲਾਵਾ ਮਿਡ ਸਾਈਜ ਕਾਰ ਸਿਆਜ਼ ਦਾ ਪ੍ਰਦਸ਼ਰਨ ਵੀ ਕੁਝ ਖਾਸ ਨਹੀਂ ਰਿਹਾ। ਇਸ ਦੀ ਸੇਲ 'ਚ 26.2 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਨਵੰਬਰ 2017 'ਚ ਮਾਰੂਤੀ ਸੁਜ਼ੂਕੀ ਦੀ ਸਿਆਜ਼ ਕਾਰ ਸਿਰਫ 4,009 ਦੇ ਅੰਕੜੇ 'ਤੇ ਸਿਮਟ ਕੇ ਰਹਿ ਗਈ, ਜਦੋਂ ਕਿ ਪਿਛਲੇ ਸਾਲ ਦੇ ਨਵੰਬਰ ਮਹੀਨੇ 'ਚ ਸਿਆਜ਼ ਦੇ 5,433 ਮਾਡਲ ਵਿਕੇ ਸਨ।


Related News