ਦਾਰਜਲਿੰਗ ਚਾਹ ਬਾਗਾਨ ਯੂਨੀਅਨ ਦੀ ਕੱਲ੍ਹ ਹੜਤਾਲ

10/03/2019 5:20:14 PM

ਕੋਲਕਾਤਾ — ਪੱਛਮੀ ਬੰਗਾਲ 'ਚ ਦਾਰਜਲਿੰਗ ਦੇ ਕਰੀਬ 87 ਚਾਹ ਬਾਗਾਂ ਦੀਆਂ ਸਾਰੀਆਂ 7 ਯੂਨੀਅਨਾਂ ਨੇ ਸ਼ੁੱਕਰਵਾਰ ਯਾਨੀ ਕਿ ਚਾਰ ਅਕਤੂਬਰ ਨੂੰ 12 ਘੰਟੇ ਦੀ ਹੜਤਾਲ ਦਾ ਸੱਦਾ ਦਿੱਤਾ ਹੈ। ਬਾਗਾਂ ਦੇ ਪ੍ਰਬੰਧਕਾਂ ਅਤੇ ਯੂਨੀਅਨ ਨੇਤਾਵਾਂ ਵਿਚਕਾਰ ਬੋਨਸ ਨੂੰ ਲੈ ਕੇ ਗੱਲਬਾਤ ਅਸਫਲ ਹੋਣ ਦੇ ਬਾਅਦ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। 
ਯੂਨੀਅਨ ਨੇ ਚਾਰ ਅਕਤੂਬਰ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ 'ਬੰਦ' ਦਾ ਐਲਾਨ ਕੀਤਾ ਹੈ। ਦਾਰਜਿਲੰਗ ਇੰਡੀਅਨ ਚਾਹ ਯੂਨੀਅਨ (ਡੀਆਈਟੀਏ) ਦੇ ਸਕੱਤਰ ਮੋਹਨ ਛੇਥੇ ਨੇ ਕਿਹਾ ਕਿ ਯੂਨੀਅਨਾਂ 20 ਪ੍ਰਤੀਸ਼ਤ ਬੋਨਸ ਦੀ ਮੰਗ ਕਰ ਰਹੀਆਂ ਹਨ ਜਦੋਂਕਿ ਪ੍ਰਬੰਧਕ 12 ਪ੍ਰਤੀਸ਼ਤ ਬੋਨਸ ਦੇਣ ਦੀ ਪੇਸ਼ਕਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਯੂਨੀਅਨ ਅਤੇ ਚਾਹ ਬਾਗਾਨ ਦੇ ਪ੍ਰਬੰਧਕਾਂ ਦੀ 17 ਅਕਤੂਬਰ ਨੂੰ ਬੈਠਕ ਹੋ ਰਹੀ ਹੈ ਜਿਸ 'ਚ ਇਸ ਮੁੱਦੇ ਨੂੰ ਅੰਤਮ ਰੂਪ ਦਿੱਤਾ ਜਾਵੇਗਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਪ੍ਰਸਾਤਵਿਤ ਹੜਤਾਲ ਕਾਰਨ ਫਸਲ ਨੂੰ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਅਜੇ ਮੁਸ਼ਕਲ ਲੱਗ ਰਿਹਾ ਹੈ।


Related News