JNU ਦੇ ਮੇਨ ਗੇਟ ''ਤੇ ਅਣਮਿੱਥੇ ਸਮੇਂ ਲਈ ਹੜਤਾਲ ''ਤੇ ਬੈਠੀ ਵਿਦਿਆਰਥਣ, ਜਿਨਸੀ ਸ਼ੋਸ਼ਣ ਦਾ ਲਗਾਇਆ ਦੋਸ਼

Tuesday, Apr 02, 2024 - 11:39 AM (IST)

JNU ਦੇ ਮੇਨ ਗੇਟ ''ਤੇ ਅਣਮਿੱਥੇ ਸਮੇਂ ਲਈ ਹੜਤਾਲ ''ਤੇ ਬੈਠੀ ਵਿਦਿਆਰਥਣ, ਜਿਨਸੀ ਸ਼ੋਸ਼ਣ ਦਾ ਲਗਾਇਆ ਦੋਸ਼

ਨਵੀਂ ਦਿੱਲੀ (ਭਾਸ਼ਾ) - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ਦੀ ਇਕ ਵਿਦਿਆਰਥਣ ਨੇ ਚਾਰ ਵਿਅਕਤੀਆਂ ਵਿਰੁੱਧ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਨੂੰ ਲੈ ਕੇ ਪ੍ਰਸ਼ਾਸਨ 'ਤੇ 'ਅਕਿਰਿਆਸ਼ੀਲਤਾ' ਦਾ ਦੋਸ਼ ਲਾਉਂਦਿਆਂ ਕੈਂਪਸ ਦੇ ਮੁੱਖ ਗੇਟ 'ਤੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਵਿਦਿਆਰਥਣ ਨੇ ਦੋਸ਼ ਲਾਇਆ ਕਿ 31 ਮਾਰਚ ਦੀ ਰਾਤ ਨੂੰ ਦੋ ਸਾਬਕਾ ਵਿਦਿਆਰਥੀਆਂ ਸਮੇਤ ਚਾਰ ਲੋਕਾਂ ਨੇ ਕੈਂਪਸ ਵਿੱਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ।

ਇਹ ਵੀ ਪੜ੍ਹੋ :    ਕੇਜਰੀਵਾਲ ਨੇ ਜੇਲ੍ਹ 'ਚ ਇਹ 3 ਕਿਤਾਬਾਂ ਮੰਗਵਾਉਣ ਦੀ ਕੀਤੀ ਬੇਨਤੀ, ਜਾਣੋ ਕੀ ਹੋਵੇਗੀ ਰੋਜ਼ਾਨਾ ਦੀ ਰੁਟੀਨ

ਵਿਦਿਆਰਥਣ ਨੇ ਕੀਤੀ ਇਹ ਸ਼ਿਕਾਇਤ

ਯੂਨੀਵਰਸਿਟੀ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਪਰ ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ‘ਅਪਰਾਧੀ’ ਖੁੱਲ੍ਹੇਆਮ ਘੁੰਮ ਰਹੇ ਹਨ। ਉਸ ਨੇ ਕਿਹਾ, “ਮੈਂ ਸ਼ਿਕਾਇਤ ਦਰਜ ਕਰਵਾਏ ਨੂੰ 30 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ”। ਬਹੁਤ ਸਾਰੀਆਂ ਕੋਸ਼ੀਸ਼ਾਂ ਕੀਤੀਆਂ ਜਾ ਰਹੀਆਂ ਹਨ, ਮੈਂ ਅਤੇ ਮੇਰੇ ਦੋਸਤ ਪ੍ਰਸ਼ਾਸਨ ਦੇ ਕੋਲ ਹਾਂ, ਆਪਣੀਆਂ ਕਲਾਸਾਂ ਛੱਡ ਰਹੇ ਹਾਂ, ਇਨਸਾਫ਼ ਦੀ ਮੰਗ ਕਰ ਰਹੇ ਹਾਂ ਅਤੇ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਪਰ ਅਪਰਾਧੀ ਸ਼ਰੇਆਮ ਘੁੰਮ ਰਹੇ ਹਨ।

ਇਹ ਵੀ ਪੜ੍ਹੋ :     ਨਵੀਂ ਟੈਕਸ ਪ੍ਰਣਾਲੀ ਬਾਰੇ ਅਫਵਾਹਾਂ ਤੋਂ ਸਾਵਧਾਨ! ਵਿੱਤ ਮੰਤਰਾਲੇ ਨੇ ਜਾਰੀ ਕੀਤਾ ਸਪੱਸ਼ਟੀਕਰਨ

ਯੂਨੀਵਰਸਿਟੀ ਨੇ ਜਾਰੀ ਕੀਤਾ ਇਹ ਬਿਆਨ

ਯੂਨੀਵਰਸਿਟੀ ਨੇ ਕਿਹਾ ਕਿ ਉਹ ਉਚਿਤ ਪ੍ਰਕਿਰਿਆ ਦਾ ਪਾਲਣ ਕਰ ਰਹੀ ਹੈ। ਜੇਐਨਯੂ ਦੇ ਚੀਫ ਪ੍ਰੋਕਟਰ ਸੁਧੀਰ ਕੁਮਾਰ ਨੇ ਦੱਸਿਆ, “ਅਸੀਂ ਸਹੀ ਪ੍ਰਕਿਰਿਆ ਦਾ ਪਾਲਣ ਕਰ ਰਹੇ ਹਾਂ ਜਿਸ ਵਿੱਚ ਸਮਾਂ ਲੱਗਦਾ ਹੈ। ਸਾਨੂੰ ਦੋਸ਼ੀ ਨੂੰ ਆਪਣਾ ਬਚਾਅ ਕਰਨ ਦਾ ਮੌਕਾ ਵੀ ਦੇਣਾ ਹੋਵੇਗਾ।'' ਸ਼ਿਕਾਇਤਕਰਤਾ ਨੇ ਕੈਂਪਸ ਵਿਚ ਆਪਣੀ ਸੁਰੱਖਿਆ ਬਾਰੇ ਵੀ ਚਿੰਤਾ ਜ਼ਾਹਰ ਕੀਤੀ।

ਉਸ ਨੇ ਕਿਹਾ, ''ਜਿਸ ਵਿਅਕਤੀ ਨੇ ਮੈਨੂੰ ਅਤੇ ਮੇਰਾ ਦੋਸਤ ਨੂੰ ਤੰਗ ਕੀਤਾ ਹੈ ਉਹ ਉਸੇ ਹੋਸਟਲ 'ਚ ਰਹਿੰਦਾ ਹੈ ਅਤੇ ਮੇਰੇ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਮੈਂ ਉਸੇ ਹੋਸਟਲ ,ਉਹੀ ਗਲਿਆਰੇ, ਉਹੀ ਭੋਜਨ ਸਥਾਨ 'ਚ ਜਾ ਕੇ ਉਸ ਵਿਅਕਤੀ ਦਾ ਸਾਹਮਣਾ ਕਰਾਂ ਜਿਸ ਨੇ ਮੈਨੂੰ ਮਾਨਸਿਕ ਤੌਰ 'ਤੇ ਇੰਨਾ ਪ੍ਰੇਸ਼ਾਨ ਕੀਤਾ।'' ਚੀਫ ਪ੍ਰੌਕਟਰ ਕੁਮਾਰ ਨੇ ਪਹਿਲਾਂ ਕਿਹਾ ਸੀ, ''ਅਸੀਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪ੍ਰੋਕਟਰ ਦਫਤਰ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ।

ਦੋਵੇਂ ਸਾਬਕਾ ਵਿਦਿਆਰਥੀਆਂ ਦੇ ਕੈਂਪਸ ਵਿਚ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਚਿਤ ਪ੍ਰਕਿਰਿਆ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।'' ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਨੇ ਇਸ ਮਾਮਲੇ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਜੇਐਨਯੂਐਸਯੂ) ਦੀ ਕਾਰਵਾਈ ਨੂੰ ਵੇਖਦਿਆਂ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਉਸਨੇ ਕਿਹਾ, “ਮੈਂ ਇਹ ਦੇਖ ਕੇ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਲੈਣ ਦਾ ਫੈਸਲਾ ਕੀਤਾ ਕਿ ਜੇਐਨਯੂਐਸਯੂ ਇਸ ਮਾਮਲੇ ਵਿੱਚ ਬੇਅਸਰ ਸੀ।

ਉਹ ਪੀੜਤ ਤੋਂ ਬਿਨਾਂ ਪ੍ਰੋਕਟਰ ਨੂੰ ਮਿਲਣ ਗਏ, ਜਦੋਂ ਕਿ ਮੈਂ ਅਤੇ ਮੇਰੇ ਦੋਸਤ ਪ੍ਰਸ਼ਾਸਨ ਨਾਲ ਰਸਮੀ ਕਾਰਵਾਈਆਂ ਪੂਰੀਆਂ ਕਰਨ ਵਿੱਚ ਰੁੱਝੇ ਹੋਏ ਸਨ...'' ਵਿਦਿਆਰਥੀ ਨੇ ਸਾਬਰਮਤੀ ਹੋਸਟਲ ਵਿੱਚ ਇੱਕ ਦੋਸ਼ੀ ਦੇ ਦਾਖਲੇ 'ਤੇ ਤੁਰੰਤ ਪਾਬੰਦੀ ਲਗਾਉਣ, ਮੁਲਜ਼ਮਾਂ ਦਾ ਰਜਿਸਟ੍ਰੇਸ਼ਨ ਰੱਦ ਕਰਨ , ਸਾਬਕਾ ਵਿਦਿਆਰਥੀਆਂ ਨੂੰ ਬਾਹਰ ਕੱਢਣ ਅਤੇ ਆਪਣੀ ਅਤੇ ਆਪਣੇ ਦੋਸਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕਣ ਦੇ ਆਦੇਸ਼ ਦੀ ਮੰਗ ਕੀਤੀ। 

ਯੂਨੀਵਰਸਿਟੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਨੁਸਾਰ, ਕਥਿਤ ਘਟਨਾ ਉਦੋਂ ਵਾਪਰੀ ਜਦੋਂ ਉਹ ਅਤੇ ਉਸਦਾ ਦੋਸਤ ਸਵੇਰੇ 2 ਵਜੇ ਜੇਐਨਯੂ ਰਿੰਗ ਰੋਡ ਨੇੜੇ ਸੈਰ ਕਰ ਰਹੇ ਸਨ।

ਧਰਨੇ ਤੇ ਬੈਠਣ ਦੀ ਦੱਸੀ ਇਹ ਵਜ੍ਹਾ

ਸ਼ਿਕਾਇਤ ਮੁਤਾਬਕ ਦੋ ਸਾਬਕਾ ਵਿਦਿਆਰਥੀਆਂ ਸਮੇਤ ਚਾਰ ਲੋਕਾਂ ਨੇ ਕਥਿਤ ਤੌਰ 'ਤੇ ਇਕ ਕਾਰ ਵਿਚ ਉਸ ਦਾ ਪਿੱਛਾ ਕੀਤਾ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਨੇ ਵਿਦਿਆਰਥਣ ਦਾ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਕੀਤਾ। ਖੱਬੇ ਪੱਖੀ ਵਿਦਿਆਰਥੀ ਯੂਨੀਅਨ ਨੇ ਦੋਸ਼ ਲਾਇਆ ਹੈ ਕਿ ਦੋ ਸਾਬਕਾ ਵਿਦਿਆਰਥੀਆਂ ਸਮੇਤ ਚਾਰ ਵਿਅਕਤੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਨਾਲ ਸਬੰਧਤ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਨਾਲ ਸਬੰਧਤ ਹਨ, ਪਰ ਏਬੀਵੀਪੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ :    ਇਨਕਮ ਟੈਕਸ ਨੋਟਿਸ ਮਾਮਲੇ 'ਚ ਕਾਂਗਰਸ ਨੂੰ ਵੱਡੀ 'ਰਾਹਤ', SC ਨੇ ਜਾਰੀ ਕੀਤਾ ਇਹ ਆਦੇਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News