ਸ਼ੇਅਰ ਬਾਜ਼ਾਰ ਨਵੇਂ ਰਿਕਾਰਡ ਉਚਾਈ ''ਤੇ ਸੈਂਸੈਕਸ 32500 ਦੇ ਪਾਰ ਖੁੱਲ੍ਹਿਆ

Thursday, Jul 27, 2017 - 10:29 AM (IST)

ਨਵੀਂ ਦਿੱਲੀ—ਸ਼ੇਅਰ ਬਾਜ਼ਾਰ 'ਚ ਰਿਕਾਰਡ ਤੇਜ਼ੀ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਬਾਜ਼ਾਰ ਅੱਜ ਫਿਰ ਨਵੇਂ ਆਲ ਟਾਈਮ ਹਾਈ 'ਤੇ ਖੁੱਲ੍ਹਿਆ ਹੈ। ਅੱਜ ਦੇ ਕਾਰੋਬਾਰ 'ਚ ਸੈਂਸੈਕਸ 32519 'ਤੇ ਖੁੱਲ੍ਹਿਆ, ਪਿਛਲੀ ਕਲੋਜਿੰਗ ਦੇ ਮੁਕਾਬਲੇ ਇਸ 'ਚ 137 ਅੰਕ ਦਾ ਵਾਧਾ ਹੈ। ਉਧਰ ਨਿਫਟੀ 42 ਅੰਕ ਵਧ ਕੇ 10063 'ਤੇ ਖੁੱਲ੍ਹਿਆ ਹੈ। ਇਹ ਇੰਡੈਕਸ ਦਾ ਨਵਾਂ ਆਲ ਟਾਈਮ ਹਾਈ ਹੈ। ਫਿਲਹਾਲ ਸੈਂਸੈਕਸ 137 ਅੰਕ ਭਾਵ ਕਰੀਬ 0.5 ਫੀਸਦੀ ਦੀ ਤੇਜ਼ੀ ਨਾਲ 32,520 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉਧਰ ਨਿਫਟੀ 46 ਅੰਕ ਭਾਵ 0.5 ਫੀਸਦੀ ਦੀ ਮਜ਼ਬੂਤੀ ਨਾਲ 10,067 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। 
ਮਿਡਕੈਪ-ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਖਰੀਦਦਾਰੀ ਆਈ ਹੈ। ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 0.5 ਫੀਸਦੀ ਵਧਿਆ ਹੈ, ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.6 ਫੀਸਦੀ ਦੀ ਮਜ਼ਬੂਤੀ ਆਈ ਹੈ। ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ ਕਰੀਬ 0.5 ਫੀਸਦੀ ਤੱਕ ਵਧਿਆ ਹੈ।


Related News